9 ਗੋਲਡ ਸਮੇਤ 24 ਮੈਡਲ ਜਿੱਤਣ ਵਾਲੀ ਇੰਟਨੈਸ਼ਨਲ ਖਿਡਾਰਨ ਝੋਨਾ ਲਾਉਣ ਲਈ ਮਜ਼ਬੂਰ

By  Shanker Badra July 13th 2020 07:44 PM -- Updated: July 13th 2020 07:45 PM

9 ਗੋਲਡ ਸਮੇਤ 24 ਮੈਡਲ ਜਿੱਤਣ ਵਾਲੀ ਇੰਟਨੈਸ਼ਨਲ ਖਿਡਾਰਨ ਝੋਨਾ ਲਾਉਣ ਲਈ ਮਜ਼ਬੂਰ:ਰੋਹਤਕ : ਸਾਡੇ ਦੇਸ਼ ਦਾ ਸਿਸਟਮ ਅਜਿਹਾ ਹੈ ਕਿ ਇਥੇ ਗੋਲ੍ਡ ਮੈਡਲ ਜਿੱਤਣ ਵਾਲੇ ਤੇ ਦੇਸ਼ ਦਾ ਨਾਂਅ ਚਮਕਉਣ ਵਾਲੇ ਖਿਡਾਰੀਆਂ ਨੂੰ ਭੁੱਖੇ ਮਰਨਾ ਪੈਂਦਾ ਅਤੇ ਰਾਜਨੀਤੀ ਦੇ ਖਿਡਾਰੀ ਹਮੇਸ਼ਾ ਐਸ਼ ਕਰਦੇ ਹਨ। ਅਸੀਂ ਅਕਸਰ ਹੀ ਦੇਖਦੇ -ਸੁਣਦੇ ਹਾਂ ਕਿ ਕਈ ਖਿਡਾਰੀ ਰੇੜੀਆਂ ਲਗਾ ਕੇ ਤੇ ਕਈ ਇਨ੍ਹਾਂ ਦਿਨਾਂ ਵਿੱਚ ਝੋਨਾ ਲਗਾ ਕੇ ਗੁਜ਼ਾਰਾ ਕਰ ਰਹੇ ਹਨ।

ਅਜਿਹੀ ਹੀ ਇੱਕ ਖ਼ਬਰ ਰੋਹਤਕ ਤੋਂ  ਸਾਹਮਣੇ ਆਈ ਹੈ ,ਜਿੱਥੇ ਇੱਕ ਇੰਟਨੈਸ਼ਨਲ ਖਿਡਾਰਨ ਝੋਨਾ ਲਾਉਣ ਲਈ ਮਜ਼ਬੂਰ ਹੈ। ਵੁਸ਼ੂ ਗੇਮ ਦੇ 56 ਤੇ 60 ਕਿੱਲੋਗ੍ਰਾਮ ਭਾਰ ਵਰਗ 'ਚ 9 ਵਾਰ ਨੈਸ਼ਨਲ, 24 ਵਾਰ ਸਟੇਟ ਲੈਵਲ ਤੇ ਗੋਲਡ, ਸਿਲਵਰ ਤੇ ਬ੍ਰੌਂਜ ਮੈਡਲ ਜਿੱਤਣ ਵਾਲੀ ਖਿਡਾਰਨ ਸ਼ਿਕਸ਼ਾ ਇਨੀਂ ਦਿਨੀਂ ਝੋਨਾ ਲਗਾ ਕੇ ਆਪਣਾ ਪਰਿਵਾਰ ਪਾਲ ਰਹੀ ਹੈ। ਉਹ ਹਰਿਆਣਾ 'ਚ ਰੋਹਤਕ ਜ਼ਿਲ੍ਹੇ ਦੇ ਇੰਦਰਗੜ੍ਹ ਪਿੰਡ ਦੀ ਰਹਿਣ ਵਾਲੀ ਹੈ।

9 ਗੋਲਡ ਸਮੇਤ 24 ਮੈਡਲ ਜਿੱਤਣ ਵਾਲੀ ਇੰਟਨੈਸ਼ਨਲ ਖਿਡਾਰਨ ਝੋਨਾ ਲਾਉਣ ਲਈ ਮਜ਼ਬੂਰ  forced to plant paddy

ਉਸਨੂੰ ਪਿਛਲੇ ਤਿੰਨ ਸਾਲ ਤੋਂ ਖੇਡ ਵਿਭਾਗ ਤੋਂ ਕੈਸ਼ ਐਵਾਰਡ ਤੇ ਐਸਸੀ ਕੈਟੇਗਰੀ 'ਚ ਮਿਲਣ ਵਾਲੀ ਸਕਾਲਰਸ਼ਿਪ ਦਾ ਇੰਤਜ਼ਾਰ ਹੈ। ਸ਼ਿਕਸ਼ਾ ਦਾ ਕਹਿਣਾ ਹੈ ਕਿ ਉਸ ਦਾ ਨਾਂ ਵਿਭਾਗ ਦੀ ਸੂਚੀ 'ਚ ਹੈ ਪਰ ਅਜੇ ਤਕ ਪੈਸਾ ਨਹੀਂ ਮਿਲਿਆ। ਸ਼ਿਕਸ਼ਾ ਨੇ ਕਿਹਾ ਉਸਦਾ ਦੇ ਘਰ ਦੀ ਆਰਥਿਕ ਹਾਲਤ ਠੀਕ ਨਹੀਂ ਹੈ ,ਜਿਸ ਕਰਕੇ ਪ੍ਰੈਕਟਿਸ ਦੇ ਨਾਲ ਡਾਈਟ ਦਾ ਇੰਤਜ਼ਾਮ ਕਰਨਾ ਔਖਾ ਹੋ ਗਿਆ ਹੈ।

ਇਸੇ ਲਈ ਤੰਗੀਆਂ ਤੁਰਸ਼ੀਆਂ ਦੀ ਮਾਰੀ ਇੰਟਨੈਸ਼ਨਲ ਖਿਡਾਰਨ ਦਿਹਾੜੀਆਂ ਕਰਨ ਨੂੰ ਮਜ਼ਬੂਰ ਹੈ ਪਰ ਕਿਸੇ ਵੀ ਸਰਕਾਰ ਨੇ ਉਸਦੀ ਸਾਰ ਨਹੀਂ ਲਈ। ਇਸ ਲਈ ਉਹ ਮਾਪਿਆਂ ਨਾਲ ਮਨਰੇਗਾ ਤਹਿਤ ਮਿਲਣ ਵਾਲਾ ਕੰਮ ਕਰਨ ਜਾਂਦੀ ਹੈ ਤੇ ਏਨੀ ਦਿਨੀਂ ਖੇਤਾਂ ਵਿੱਚ ਝੋਨਾ ਲਗਾਉਂਦੀ ਦਿਖਾਈ ਦੇ ਰਹੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਖੇਡ ਪ੍ਰਾਪਤੀਆਂ ਨੂੰ ਦੇਖਦਿਆਂ ਉਨਾਂ ਨੂੰ ਕੈਸ਼ ਐਵਾਰਡ ਜਾਂ ਸਕਾਲਰਸ਼ਿਪ ਦੇ ਨਾਲ ਇੱਕ ਨੌਕਰੀ ਦਿੱਤੀ ਜਾਵੇ।

-PTCNews

Related Post