ਅੰਤਰਰਾਸ਼ਟਰੀ ਨਿਸ਼ਾਨੇਬਾਜ਼ੀ ਮੁਕਾਬਲੇ 'ਚ ਮੋਹਾਲੀ ਦੇ ਟਿੱਕਾ ਸੋਢੀ ਨੇ ਜਿੱਤਿਆ ਚਾਂਦੀ ਦਾ ਤਮਗਾ

By  Shanker Badra May 11th 2018 10:36 PM

ਅੰਤਰਰਾਸ਼ਟਰੀ ਨਿਸ਼ਾਨੇਬਾਜ਼ੀ ਮੁਕਾਬਲੇ 'ਚ ਮੋਹਾਲੀ ਦੇ ਟਿੱਕਾ ਸੋਢੀ ਨੇ ਜਿੱਤਿਆ ਚਾਂਦੀ ਦਾ ਤਮਗਾ:ਅੰਤਰਰਾਸ਼ਟਰੀ ਨਿਸ਼ਾਨੇਬਾਜ਼ੀ ਮੁਕਾਬਲਿਆਂ ਦੇ ਜੂਨੀਅਰ ਪੁਰਸ਼ ਟੀਮ ਵਰਗ ਵਿੱਚ ਮੋਹਾਲੀ ਦੇ 16 ਸਾਲਾ ਟਿੱਕਾ ਸੋਢੀ ਨੇ 25 ਮੀਟਰ ਰੈਪਿਡ ਫਾਇਰ ਪਿਸਟਲ ਮੁਕਾਬਲੇ ਵਿਚ ਚਾਂਦੀ ਦਾ ਤਗਮਾ ਜਿੱਤਿਆ ਹੈ।

ਇਹ ਟੂਰਨਾਮੈਂਟ 7 ਮਈ ਤੋਂ 14 ਮਈ ਤੱਕ ਹੈਨਵਰ,ਜਰਮਨੀ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਇਸ ਵਿਚ ਹਿੱਸਾ ਲੈਣ ਵਾਲੇ 37 ਦੇ ਕਰੀਬ ਖੇਤਰ ਹਨ।ਟਿੱਕਾ ਮੋਹਾਲੀ ਦੇ ਲਰਨਿੰਗ ਪਾਠਸ ਸਕੂਲ ਦਾ ਵਿਦਿਆਰਥੀ ਹੈ।ਉਸਨੇ ਜਨਵਰੀ ਦੇ ਵਿੱਚ ਦਿੱਲੀ ਵਿੱਚ ਹੋਏ ਖੇਲੋ ਇੰਡੀਆ ਸਕੂਲ ਖੇਡਾਂ ਵਿੱਚ ਪੰਜਾਬ ਦੀ ਨੁਮਾਇੰਦਗੀ ਵੀ ਕੀਤੀ।

-PTCNews

Related Post