ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਈ ਪੀਲੀ ਸਾੜੀ ਵਾਲੀ ਔਰਤ , ਦੇਖਦੇ -ਦੇਖਦੇ ਬਣੀ ਸਟਾਰ

By  Shanker Badra May 15th 2019 05:35 PM

ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਈ ਪੀਲੀ ਸਾੜੀ ਵਾਲੀ ਔਰਤ , ਦੇਖਦੇ -ਦੇਖਦੇ ਬਣੀ ਸਟਾਰ:ਦਿੱਲੀ : ਦੇਸ਼ ਭਰ ਵਿੱਚ ਇਸ ਵੇਲੇ ਲੋਕ ਸਭਾ ਚੋਣਾਂ ਦਾ ਮਾਹੌਲ ਗਰਮਾਇਆ ਹੋਇਆ ਹੈ।ਇਸ ਦੌਰਾਨ ਪੀਲੀ ਸਾੜੀ 'ਚ ਇਕ ਮਹਿਲਾ ਪੋਲਿੰਗ ਅਫ਼ਸਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਵਾਇਰਲ ਹੋ ਰਹੀਆਂ ਹਨ।ਜਿਸ ਬਾਰੇ ਕਈ ਅਫ਼ਵਾਹਾਂ ਵੀ ਫੈਲ ਰਹੀਆਂ ਹਨ।ਆਖ਼ਰ ਉਨ੍ਹਾਂ ਦੀਆਂ ਤਸਵੀਰਾਂ ਕਿਉਂ ਵਾਇਰਲ ਹੋ ਰਹੀਆਂ ਹਨ ?

internet-sensation-in-yellow-saree-on-polling-duty-is-from-lucknow ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਈ ਪੀਲੀ ਸਾੜੀ ਵਾਲੀ ਔਰਤ , ਦੇਖਦੇ -ਦੇਖਦੇ ਬਣੀ ਸਟਾਰ

ਸੋਸ਼ਲ ਮੀਡੀਆ ‘ਤੇ ਵਾਇਰਲ ਤਸਵੀਰਾਂ ਨਾਲ ਮਹਿਲਾ ਨੂੰ ਕਿਤੇ ਜੈਪੁਰ ਤੇ ਕਿਤੇ ਹੋਰ ਥਾਂ ਦੀ ਪੋਲਿੰਗ ਅਧਿਕਾਰੀ ਦੱਸਿਆ ਜਾ ਰਿਹਾ ਹੈ।ਲੋਕਾਂ ਦਾ ਦਾਅਵਾ ਹੈ ਕਿ ਇਸ ਪੀਲੀ ਸਾੜੀ ਵਾਲੀ ਮਹਿਲਾ ਚੋਣ ਅਧਿਕਾਰੀ ਕਰਕੇ ਵੋਟਾਂ ਦਾ ਫੀਸਦ ਵਧ ਗਿਆ।ਲੋਕ ਇਸ ਮਹਿਲਾ ਦੀ ਖੂਬਸੂਰਤੀ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ ਪਰ ਸ਼ੁਰੂ ਵਿੱਚ ਪਤਾ ਨਹੀਂ ਚੱਲ ਰਿਹਾ ਸੀ ਕਿ ਇਹ ਮਹਿਲਾ ਕੌਣ ਹੈ?

internet-sensation-in-yellow-saree-on-polling-duty-is-from-lucknow ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਈ ਪੀਲੀ ਸਾੜੀ ਵਾਲੀ ਔਰਤ , ਦੇਖਦੇ -ਦੇਖਦੇ ਬਣੀ ਸਟਾਰ

ਦਰਅਸਲ 'ਚ ਇਹ ਪੀਲੀ ਸਾੜੀ ਵਾਲੀ ਮਹਿਲਾ ਲਖਨਊ ਦੀ ਰਹਿਣ ਵਾਲੀ ਰੀਨਾ ਦਿਵੇਦੀ ਹੈ।ਇਸ ਔਰਤ ਦੀਆਂ ਈਵੀਐਮ ਮਸ਼ੀਨ ਲਿਜਾਂਦੇ ਸਮੇਂ ਦੀਆਂ ਤਸਵੀਰਾਂ ਬਹੁਤ ਵਾਇਰਲ ਹੋ ਰਹੀਆਂ ਹਨ ਪਰ ਉਨ੍ਹਾਂ ਦੀਆਂ ਤਸਵੀਰਾਂ ਇੱਕ ਪੱਤਰਕਾਰ ਨੇ ਖਿੱਚੀਆਂ ਸਨ।ਇਹ ਮਹਿਲਾ ਅਫ਼ਸਰ ਲਖਨਊ ਦੇ ਪੀਡਬਲਿਊਡੀ ਵਿਭਾਗ ਚ ਜੂਨੀਅਰ ਸਹਾਇਕ ਦੇ ਅਹੁਦੇ ਤੇ ਤਾਇਨਾਤ ਹੈ।

internet-sensation-in-yellow-saree-on-polling-duty-is-from-lucknow ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਈ ਪੀਲੀ ਸਾੜੀ ਵਾਲੀ ਔਰਤ , ਦੇਖਦੇ -ਦੇਖਦੇ ਬਣੀ ਸਟਾਰ

ਜੋ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ ,ਇਹ ਤਸਵੀਰਾਂ 5 ਮਈ 2019 ਦੀਆਂ ਹਨ।ਇਸ ਦਿਨ ਰੀਨਾ ਲਖਨਊ ਦੇ ਨਗਰਾਮ 'ਚ ਬੂਥ ਨੰਬਰ -173 'ਤੇ ਸਨ, ਉਹ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਪੁੱਜੀ ਸੀ।

internet-sensation-in-yellow-saree-on-polling-duty-is-from-lucknow ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਈ ਪੀਲੀ ਸਾੜੀ ਵਾਲੀ ਔਰਤ , ਦੇਖਦੇ -ਦੇਖਦੇ ਬਣੀ ਸਟਾਰ

ਰੀਨਾ ਦਿਵੇਦੀ ਨੇ ਦੱਸਿਆ ਕਿ ਮੈਂ ਤਾਂ ਆਪਣੀ ਡਿਊਟੀ ਕਰ ਰਹੀ ਸੀ ਕਿ ਵੋਟਾਂ ਪੁਆਉਣ ਲਈ ਮੇਰਾ ਨਾਂ ਐਲਾਨਿਆ ਗਿਆ ਸੀ।ਜਦੋਂ ਮੈਂ ਆਪਣੀ ਟੀਮ ਨਾਲ ਈਵੀਐਮ ਸਮੇਤ ਪਰਤ ਰਹੀ ਸੀ ਤਾਂ ਕਿਸੇ ਪੱਤਰਕਾਰ ਨੇ ਮੇਰੀਆਂ ਤਸਵੀਰਾਂ ਖਿੱਚ ਲਈਆਂ ਤੇ ਇਸ ਨੂੰ ਕਾਫੀ ਵਾਇਰਲ ਕਰ ਦਿੱਤਾ ਗਿਆ।ਹੁਣ ਤਾਂ ਰਾਹ ਤੁਰਦੇ ਹੋਏ ਵੀ ਲੋਕ ਮੇਰੇ ਨਾਲ ਸੈਲਫ਼ੀ ਲੈ ਰਹੇ ਹਨ।

-PTCNews

Related Post