ਐਪਲ ਸਟੋਰ 'ਤੇ ਆਈਫੋਨ ਫਟਿਆ, ਕਈ ਜ਼ਖਮੀ

By  Joshi January 10th 2018 04:41 PM

Iphone blast at apple store injures 7 people: ਸਵੀਟਜ਼ਰਲੈਂਡ ਦੇ Zurich ਦੇ ਇਕ ਐਪਲ ਸਟੋਰ 'ਤੇ ਆਈਫੋਨ ਦੇ ਫੱਟਣ ਦੀ ਘਟਨਾ ਸਾਹਮਣੇ ਆਈ ਹੈ।ਇਸ ਘਟਨਾ ਦੌਰਾਨ ਇੱਕ ਨੌਜਵਾਨ ਜਖ਼ਮੀ ਹੋ ਗਿਆ।

ਨੌਜਵਾਨ ਫੋਨ ਨੂੰ ਰਿਪੇਅਰ ਕਰ ਰਿਹਾ ਸੀ ਤੇ ਉਸ ਸਮੇਂ ਅਚਾਨਕ ਹੀ ਆਈਫੋਨ ਬਲਾਸਟ ਹੋ ਗਿਆ, ਜਿਸ ਕਾਰਨ ਨੌਜਵਾਨ ਜਖਮੀ ਹੋ ਗਿਆ ਅਤੇ ਨਾਲ ਦੇ ਹੋਰ 7 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਵੀ ਮਿਲੀ ਹੈ।

Iphone blast at apple store injures 7 people in Zurich Iphone blast at apple store injures 7 people: ਦੱਸਿਆ ਜਾ ਰਿਹਾ ਕਿ ਘਟਨਾ ਦੌਰਾਨ ਕੁਝ ਜ਼ਿਆਦਾ ਨੁਕਸਾਨ ਨਹੀ ਹੋਇਆ। ਘਟਨਾ ਦਾ ਪਤਾ ਲਗਦਿਆਂ ਹੀ ਨੇੜੇ ਦੀ ਪੁਲਿਸ ਉੱਥੇ ਪਹੁੰਚੀ।ਤੇ ਘਟਨਾ ਦਾ ਜਾਇਜ਼ਾ ਲਿਆ।

Iphone blast at apple store injures 7 people in Zurich Iphone blast at apple store injures 7 people: ਪੁਲਿਸ ਨੇ ਦੱਸਿਆ ਕਿ ਜਿਸ ਸਮੇਂ ਇਹ ਹਾਦਸਾ ਹੋਇਆ, ਉਸ ਸਮੇਂ ਸਟੋਰ 'ਤੇ ਕਰੀਬ 50 ਲੋਕ ਮੌਜੂਦ ਸਨ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ, ਹਾਲਾਂਕਿ ਇਸ ਹਾਦਸੇ 'ਤੇ ਅਜੇ ਤੱਕ ਐਪਲ ਵਲੋਂ ਕੋਈ ਬਿਆਨ ਨਹੀਂ ਆਇਆ ਹੈ।ਪਰ ਇਸ ਘਟਨਾ ਬਾਰੇ ਜਲਦੀ ਹੀ ਪਤਾ ਕੀਤਾ ਜਾਵੇਗਾ।

—PTC News

Related Post