ਫੋਨ ਖਰੀਦਣ ਵਾਲਿਆਂ ਲਈ ਵੱਡੀ ਖਬਰ, ਹੁਣ ਆਈ ਫੋਨ ਹੋ ਸਕਦੈ ਸਸਤੇ, ਜਾਣੋ ਵਜ੍ਹਾ

By  Jashan A May 9th 2019 01:18 PM

ਫੋਨ ਖਰੀਦਣ ਵਾਲਿਆਂ ਲਈ ਵੱਡੀ ਖਬਰ, ਹੁਣ ਆਈ ਫੋਨ ਹੋ ਸਕਦੈ ਸਸਤੇ, ਜਾਣੋ ਵਜ੍ਹਾ,ਨਵੀਂ ਦਿੱਲੀ: ਜੇਕਰ ਤੁਸੀਂ ਵੀ ਨਵਾਂ ਮੋਬਾਈਲ ਫੋਨ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਵੱਡੀ ਖਬਰ ਹੈ, ਜੀ ਹਾਂ ਦਰਅਸਲ ਸਰਕਾਰ ਅਮਰੀਕਾ ਤੋਂ ਆਉਣ ਵਾਲੇ ਮੋਬਾਇਲ ਫੋਨ, ਸਮਾਰਟ ਵਾਚ ਤੇ ਉਨ੍ਹਾਂ ਦੇ ਪਾਰਟਸ 'ਤੇ ਕਸਟਮ ਡਿਊਟੀ ਘਟਾ ਸਕਦੀ ਹੈ।

iphone ਫੋਨ ਖਰੀਦਣ ਵਾਲਿਆਂ ਲਈ ਵੱਡੀ ਖਬਰ, ਹੁਣ ਆਈ ਫੋਨ ਹੋ ਸਕਦੈ ਸਸਤੇ, ਜਾਣੋ ਵਜ੍ਹਾ

ਜਿਸ ਨਾਲ ਇਹਨਾਂ ਦੀ ਕੀਮਤਾਂ 'ਚ ਵੱਡਾ ਫਰਕ ਨਜ਼ਰ ਆ ਸਕਦਾ ਹੈ।ਜਾਣਕਾਰੀ ਮੁਤਾਬਕ, ਸਰਕਾਰ ਨੇ ਅਮਰੀਕਾ ਨੂੰ ਕਿਹਾ ਹੈ ਕਿ ਆਈ. ਟੀ. ਪ੍ਰਾਡਕਟਸ 'ਤੇ ਇੰਪੋਰਟ ਡਿਊਟੀ 'ਚ ਕਟੌਤੀ ਕੀਤੀ ਜਾ ਸਕਦੀ ਹੈ ਪਰ ਇਸ ਨੂੰ ਪੂਰੀ ਤਰ੍ਹਾਂ ਸਮਾਪਤ ਨਹੀਂ ਕੀਤਾ ਜਾ ਸਕਦਾ।

ਹੋਰ ਪੜ੍ਹੋ:ਆਮ ਬਜਟ 2018 :ਕਸਟਮ ਡਿਊਟੀ ਵਧਣ ਨਾਲ ਮੋਬਾਈਲ,ਟੀ.ਵੀ ‘ਤੇ ਲੈਪਟਾਪ ਹੋਣਗੇ ਮਹਿੰਗੇ

iphone ਫੋਨ ਖਰੀਦਣ ਵਾਲਿਆਂ ਲਈ ਵੱਡੀ ਖਬਰ, ਹੁਣ ਆਈ ਫੋਨ ਹੋ ਸਕਦੈ ਸਸਤੇ, ਜਾਣੋ ਵਜ੍ਹਾ

ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਸਮਾਰਟ ਫੋਨਾਂ ਤੇ ਸਮਾਰਟ ਵਾਚ 'ਤੇ 20 ਫੀਸਦੀ ਇੰਪੋਰਟ ਡਿਊਟੀ ਹੈ। ਇਸ ਤੋਂ ਪਹਿਲਾਂ ਇਨ੍ਹਾਂ 'ਤੇ 15 ਫੀਸਦੀ ਡਿਊਟੀ ਸੀ। ਹਾਲਾਂਕਿ ਹੁਣ ਇਸ ਡਿਊਟੀ 'ਚ ਕਿੰਨੀ ਕਟੌਤੀ ਕੀਤੀ ਜਾਵੇਗੀ ਇਸ ਬਾਰੇ ਸਪੱਸ਼ਟ ਨਹੀਂ ਹੈ।

-PTC News

Related Post