ਆਈਫੋਨ ਚਾਹੁਣ ਵਾਲਿਆਂ ਲਈ ਅਹਿਮ ਖਬਰ!

By  Joshi October 27th 2017 03:30 PM

iPhone X pre order: ਆਈਫੋਨ ਚਾਹੁਣ ਵਾਲਿਆਂ ਲਈ ਅਹਿਮ ਖਬਰ!: ਮਸ਼ਹੂਰ ਕੰਪਨੀ ਐਪਲ ਨੇ ਪਿਛਲੇ ਮਹੀਨੇ 12 ਸਿੰਤਬਰ ਨੂੰ ਆਪਣੀ 10ਵੀਂ ਵਰੇਗੰਢ ਜਨਮਦਿਨ ਮਨਾਈ ਅਤੇ ਇਸ ਮੌਕੇ ਇਸਨੇ Phone 8 Duo (iphone 8 ਅਤੇ iphone 8 plus) ਦੇ ਨਾਲ ਸਪੈਸ਼ਲ ਐਡੀਸ਼ਨ iPhone X ਨੂੰ ਪੇਸ਼ ਕੀਤਾ। ਆਈਫੋਨ ਦੇ ਚਾਹੁਣ ਵਾਲਿਆਂ ਲਈ ਖੁਸ਼ਖਬਰੀ ਹੈ ਕਿ ਹੁਣ ਇਹ ਪ੍ਰੀ-ਆਰਡਰ ਲਈ ਭਾਰਤ ਸਮੇਤ 55 ਹੋਰ ਦੇਸ਼ਾਂ 'ਚ ਉਪਲੱਬਧ ਹੋਵੇਗਾ। ਜੋ ਇਹ ਫੋਨ ਖਰੀਦਣਾ ਚਾਹੁੰਦੇ ਹਨਮ ਉਹਨਾਂ ਲਈ ਖਬਰ ਹੈ ਕਿ ਇਹ ਸੇਲ ਲਈ ਅਗਲੇ ਹਫਤੇ 3 ਨਵੰਬਰ ਤੋਂ ਉਪਲੱਬਧ ਹੋਵੇਗਾ।  ਸ਼ੁੱਕਰਵਾਰ ਤੋਂ ਭਾਰਤੀ ਗਾਹਕ ਵੀ ਇਸ ਫੋਨ ਲਈ ਪ੍ਰੀ-ਆਰਡਰ ਕਰ ਸਕਦੇ ਹਨ।

iPhone X pre order: ਆਈਫੋਨ ਚਾਹੁਣ ਵਾਲਿਆਂ ਲਈ ਅਹਿਮ ਖਬਰ!ਜ਼ਿਕਰਯੋਗ ਹੈ ਕਿ ਫਿਹੋਨe ਯ ਲਈ ਪ੍ਰੀ-ਬੁਕਿੰਗ ਈ-ਕਾਮਰਸ ਵੈੱਬਸਾਈਟ ਅਮੇਜ਼ਨ ਅਤੇ ਫਲਿਪਕਾਰਟ 'ਤੇ ਹੋ ਸਕੇਗੀ। ਇਹਨਾਂ ਤੋਂ ਇਲਾਵਾ ਗਾਹਕ ਇਸ ਨੂੰ ਐਪਲ ਰੀਸੇਲਰ ਅਤੇ ਪਾਰਟਨਰ ਆਉਟਲੇਟਸ ਦੇ ਰਾਹੀਂ iPhone X ਵੀ ਪ੍ਰੀ-ਬੁੱਕ ਕਰ ਸਕਦੇ ਹਨ। iPhone X ਦੀ ਕੀਮਤ ਦੀ ਭਾਰਤ 'ਚ 64 ਜੀ. ਬੀ ਵੇਰੀਐਂਟ ਦੀ ਕੀਮਤ 89,000 ਰੁਪਏ ਅਤੇ 256  ਜੀ. ਬੀ ਵੇਰੀਐਂਟ ਦੀ ਕੀਮਤ 1,02,000 ਰੁਪਏ ਹੈ।

ਜੇਕਰ ਲੁੱਕ ਦੀ ਗੱਲ ਕੀਤੀ ਜਾਵੇ ਤਾਂ ਇਹ ਫੋਨ ਸਿਲਵਰ ਅਤੇ ਸਪੇਸ ਗ੍ਰੇ ਕਲਰ ਆਪਸ਼ਨ 'ਚ ਉੁਪਲੱਬਧ ਹੋਵੇਗਾ ਅਤੇ ਇਸਦੀਆਂ ਐਪਲ-ਡਿਜ਼ਾਇਨ ਐਕਸੇਸਰੀਜ਼ ੰਿਨ੍ਹਾਂ 'ਚ ਲੈਦਰ ਅਤੇ ਸਿਲੀਕਾਨ ਕਵਰ ਆਉਂਦੇ ਹਨ, ਦੀ ਸ਼ੁਰੂਆਤੀ ਕਮੀਤ 3500 ਰੁਪਏ ਹੋਵੇਗੀ। ਹੁਣ ਤੱਕ ਦਾ iPhone X ਕੰਪਨੀ ਵੱਲੋਂ ਲਾਂਚ ਕੀਤਾ ਗਿਆ ਇਹ ਸਭ ਤੋਂ ਮਹਿੰਗਾ ਫੋਨ ਹੈ।

iPhone X pre order: ਆਈਫੋਨ ਚਾਹੁਣ ਵਾਲਿਆਂ ਲਈ ਅਹਿਮ ਖਬਰ!ਭਾਰਤ ਤੋਂ ਇਲਾਵਾ ਇਹ ਫੋਨ ਆਸਟ੍ਰੇਲਿਆ, ਆਸਟਰੀਆ, ਬਹਰੀਨ, ਬੈੱਲਜਿਅਮ, ਬੁਲਗਾਰਿਆ, ਕਨਾਡਾ, ਚੀਨ, ਮਾਲਟਾ, ਮੈਕਸਿਕੋ, ਮੋਨਾਕੋ, ਨੀਦਰਲੈਂਡ, ਨਿਊਜ਼ੀਲੈਂਡ, ਨਾਰਵੇ, ਪੋਲੈਂਡ, ਪੁਰਤਗਾਲ, ਪਰਟੋ ਰੀਕੋ, ਕਤਰ, ਰੋਮਾਨੀਆ, ਰੂਸ, ਸਾਊਦੀ ਅਰਬ, ਸਿੰਗਾਪੁਰ, ਸਲੋਵਾਕਿਆ, ਸਲੋਵੇਨੀਆ, ਕਰੋਏਸ਼ੀਆ, ਸਾਇਪ੍ਰਸ, ਚੈੱਕ ਲੋਕ-ਰਾਜ, ਡੈਨਮਾਰਕ, ਐਸਟੋਨੀਆ, ਫਿਨਲੈਂਡ, ਫ਼ਰਾਂਸ, ਜਰਮਨੀ, ਗ੍ਰੀਸ, ਗਰੀਨਲੈਂਡ,  ਗਵੇਰਨਸੇ, ਹਾਂਗਕਾਂਗ, ਹੰਗਰੀ, ਆਇਸਲੈਂਡ, ਭਾਰਤ, ਆਇਰਲੈਂਡ,ਸਪੇਨ, ਸਵੀਡਨ, ਆਇਲ ਆਫ ਮੈਨ, ਇਟਲੀ, ਜਾਪਾਨ, ਜਰਸੀ, ਕੁਵੈਤ, ਲਾਤਵਿਆ, ਲਿਕਟੇਂਸਟੀਨ,  ਲਿਥੁਆਨੀਆ, ਲਕਜਮਬਰਗ, ਸਵਿਟਜ਼ਰਲੈਂਡ, ਤਾਇਵਾਨ, ਸੰਯੁਕਤ ਅਰਬ ਅਮੀਰਾਤ, ਬ੍ਰੀਟੇਨ, ਅਮਰੀਕਾ ਅਤੇ ਯੂ. ਐੱਸ ਵਰਜਿਨ ਟਾਪੂ ਸਮੂਹ ਦੇਸ਼ਾਂ 'ਚ ਹੋਵੇਗਾ ਪ੍ਰੀ-ਆਰਡਰ ਲਈ ਉਪਲੱਬਧ ਹੋਵੇਗਾ ।

—PTC News

Related Post