IPL 2019: ਚੇਨਈ ਨੇ ਪੰਜਾਬ ਨੂੰ 22 ਦੌੜਾਂ ਨਾਲ ਦਿੱਤੀ ਮਾਤ

By  Jashan A April 6th 2019 09:07 PM

IPL 2019: ਚੇਨਈ ਨੇ ਪੰਜਾਬ ਨੂੰ 22 ਦੌੜਾਂ ਨਾਲ ਦਿੱਤੀ ਮਾਤ,ਚੇਨਈ: ਅੱਜ ਆਈ. ਪੀ. ਐੱਲ. ਸੀਜ਼ਨ 12 ਦਾ 18ਵਾਂ ਮੁਕਾਬਲਾ ਚੇਨਈ ਸੁਪਰ ਕਿੰਗਜ਼ ਅਤੇ ਕਕਿੰਗਜ਼ ਇਲੈਵਨ ਪੰਜਾਬ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ। ਜਿਸ 'ਚ ਚੇਨਈ ਦੀ ਟੀਮ ਨੇ ਪੰਜਾਬ ਨੂੰ 22 ਦੌੜਾਂ ਨਾਲ ਮਾਤ ਦਿੱਤੀ।

ipl IPL 2019: ਚੇਨਈ ਨੇ ਪੰਜਾਬ ਨੂੰ 22 ਦੌੜਾਂ ਨਾਲ ਦਿੱਤੀ ਮਾਤ

ਚੇਨਈ ਨੇ ਪੰਜਾਬ ਖਿਲਾਫ ਟਾਸ ਜਿੱਤੇ ਕੇ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ ਅਤੇ 20 ਓਵਰਾਂ 'ਚ 3 ਵਿਕਟਾਂ ਗੁਆ ਕੇ ਪੰਜਾਬ ਨੂੰ161 ਦੌੜਾਂ ਦਾ ਟੀਚਾ ਦਿੱਤਾ। ਪੰਜਾਬ ਦੀ ਟੀਮ ਇਹ ਟੀਚਾ ਹਾਸਲ ਕਰਨ 'ਚ ਅਸਫਲ ਰਹੀ ਅਤੇ 20 ਓਵਰਾਂ ਵਿਚ 5 ਵਿਕਟਾਂ ਗੁਆ ਕੇ 138 ਦੌੜਾਂ ਹੀ ਬਣਾ ਸਕੀ।

ਹੋਰ ਪੜ੍ਹੋ:ਨਕਲੀ ਦੁੱਧ ਤੋਂ ਬਾਅਦ ਹੁਣ ਜ਼ਹਿਰ ਰੂਪੀ ਖੋਇਆ ਵਿਕ ਰਿਹੈ ਬਜ਼ਾਰ ‘ਚ (ਦੇਖੋ ਤਸਵੀਰਾਂ)

ipl IPL 2019: ਚੇਨਈ ਨੇ ਪੰਜਾਬ ਨੂੰ 22 ਦੌੜਾਂ ਨਾਲ ਦਿੱਤੀ ਮਾਤ

ਟੀਚੇ ਦਾ ਪਿੱਛਾ ਕਰਦਿਆਂ ਪੰਜਾਬ ਦੀ ਸ਼ੁਰੂਆਤ ਬੇੱਹਦ ਖਰਾਬ ਰਹੀ। ਕ੍ਰਿਸ ਗੇਲ 5 ਜਦਕਿ ਮਯੰਕ ਅਗ੍ਰਵਾਲ ਬਿਨਾ ਖਾਤਾ ਖੋਲ੍ਹੇ ਹਰਭਜਨ ਦਾ ਸ਼ਿਕਾਰ ਹੋ ਗਏ। ਇਸ ਤੋਂ ਬਾਅਦ ਸਰਫਰਾਜ਼ ਖਾਨ ਅਤੇ ਲੋਕੇਸ਼ ਰਾਹੁਲ ਵਿਚਾਲੇੋ 110 ਦੌੜਾਂ ਦੀ ਸਾਂਝੇਦਾਰੀ ਤਾਂ ਹੋਈ ਪਰ ਇਹ ਸਾਂਝੇਦਾਰੀ ਪੰਜਾਬ ਨੂੰ ਜਿੱਤ ਨਾ ਦਿਵਾ ਸਕੀ।ਲੋਕੇਸ਼ ਰਾਹੁਲ 47 ਗੇਂਦਾਂ 55 ਦੌੜਾਂ ਬਣਾ ਕੇ ਆਊਟ ਹੋ ਗਏ।

-PTC News

Related Post