IPL ਤੋਂ ਪਹਿਲਾਂ ਸੁਰੇਸ਼ ਰੈਨਾ ਦਾ ਬੋਲਿਆ ਬੱਲਾ, 29 ਗੇਂਦਾਂ 'ਚ ਬਣਾਈਆਂ ਇਨ੍ਹੀਆਂ ਦੌੜਾਂ, ਦੇਖੋ ਵੀਡੀਓ

By  Jashan A March 19th 2019 03:28 PM

IPL ਤੋਂ ਪਹਿਲਾਂ ਸੁਰੇਸ਼ ਰੈਨਾ ਦਾ ਬੋਲਿਆ ਬੱਲਾ, 29 ਗੇਂਦਾਂ 'ਚ ਬਣਾਈਆਂ ਇਨ੍ਹੀਆਂ ਦੌੜਾਂ, ਦੇਖੋ ਵੀਡੀਓ , ਦੇਖੋ ਵੀਡੀਓ,ਨਵੀਂ ਦਿੱਲੀ: ਆਈ ਪੀ ਐੱਲ 2109 ਨੂੰ ਲੈ ਕੇ ਜਿਥੇ ਦਰਸ਼ਕਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਉਥੇ ਹੀ ਖਿਡਾਰੀਆਂ 'ਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। 23 ਮਾਰਚ ਤੋਂ ਆਈ ਪੀ ਐੱਲ 2109 ਦਾ ਆਗਾਜ਼ ਹੋਣ ਜਾ ਰਿਹਾ ਹੈ। ਜਿਸ ਦੌਰਾਨ ਪਹਿਲਾ ਮੈਚ ਚੇਂਨਈ ਸੁਪਰ ਕਿੰਗਸ ਅਤੇ ਬੰਗਲੌਰ ਦੀ ਟੀਮ ਵਿਚਾਲੇ ਖੇਡਿਆ ਜਾਵੇਗਾ।

ipl IPL ਤੋਂ ਪਹਿਲਾਂ ਸੁਰੇਸ਼ ਰੈਨਾ ਦਾ ਬੋਲਿਆ ਬੱਲਾ, 29 ਗੇਂਦਾਂ 'ਚ ਬਣਾਈਆਂ ਇਨ੍ਹੀਆਂ ਦੌੜਾਂ, ਦੇਖੋ ਵੀਡੀਓ

ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਫੈਂਸ ਦੀਆਂ ਨਜ਼ਰਾਂ ਆਰੇਂਜ ਕੈਪ ਤੇ ਪਰਪਲ ਕੈਪ ਜਿੱਤਣ ਵਾਲੇ ਖਿਡਾਰੀਆਂ 'ਤੇ ਟਿੱਕੀਆਂ ਹੋਣਗੀਆਂ। ਅਜਿਹੇ 'ਚ ਚੇਂਨਈ ਨੇ ਪ੍ਰੈਕਟਿਸ ਮੈਚ ਸ਼ੁਰੂ ਕਰ ਦਿੱਤੇ ਹਨ। ਜਿਸ ਦੌਰਾਨ ਬੱਲੇਬਾਜ ਸੁਰੇਸ਼ ਰੈਨਾ ਨੇ ਆਪਣੀ ਤੂਫਾਨੀ ਬੱਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ ਤੇ 29 ਗੇਂਦਾਂ 'ਤੇ 56 ਦੌੜਾਂ ਦੀ ਤਾਬੜਤੋੜ ਪਾਰੀ ਖੇਡ ਦਿੱਤੀ।

ipl IPL ਤੋਂ ਪਹਿਲਾਂ ਸੁਰੇਸ਼ ਰੈਨਾ ਦਾ ਬੋਲਿਆ ਬੱਲਾ, 29 ਗੇਂਦਾਂ 'ਚ ਬਣਾਈਆਂ ਇਨ੍ਹੀਆਂ ਦੌੜਾਂ, ਦੇਖੋ ਵੀਡੀਓ

ਦਰਅਸਲ ਸੋਮਵਾਰ ਨੂੰ ਖੇਡੇ ਗਏ ਪ੍ਰੈਕਟਿਸ ਮੈਚ 'ਚ ਚੇਂਨਈ ਦੇ ਬੱਲੇਬਾਜ਼ ਸੁਰੇਸ਼ ਰੈਨਾ ਨੇ ਆਪਣੀ ਤੂਫਾਨੀ ਬੱਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ ਤੇ 29 ਗੇਂਦਾਂ 'ਤੇ 56 ਦੌੜਾਂ ਦੀ ਤਾਬੜਤੋੜ ਪਾਰੀ ਖੇਡ ਦਿੱਤੀ।

ਆਪਣੀ ਇਸ ਪਾਰੀ 'ਚ ਰੈਨਾ ਨੇ ਸ਼ਾਨਦਾਰ ਛੇ ਛੱਕੇ ਵੀ ਲਗਾਏ। ਜ਼ਿਕਰ ਏ ਖਾਸ ਹੈ ਕਿ ਸੀ. ਐੱਸ. ਕੇ. ਹਰ ਸੀਜ਼ਨ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੀ ਰਹੀ ਹੈ ਤੇ ਇਹੀ ਵਜ੍ਹਾ ਹੈ ਕਿ ਉਹ ਹਰ ਸੀਜ਼ਨ 'ਚ ਪਲੇਆਫ 'ਚ ਪਹੁੰਚੀ ਹੈ। ਇਸ ਟੀਮ 'ਚ ਜਵਾਨ ਖਿਡਾਰੀਆਂ ਦੀ ਜਗ੍ਹਾ ਖ਼ੁਰਾਂਟ ਖਿਡਾਰੀਆਂ ਦੀ ਗਿਣਤੀ ਜ਼ਿਆਦਾ ਹੈ।

-PTC News

Related Post