IPL 2019 : ਮੈਚ ਦੌਰਾਨ ਧੋਨੀ ਨੇ ਚਾਹਰ ਨੂੰ ਪਾਈ ਝਾੜ, ਵੀਡੀਓ ਹੋਈ ਵਾਇਰਲ

By  Jashan A April 7th 2019 05:56 PM

IPL 2019 : ਮੈਚ ਦੌਰਾਨ ਧੋਨੀ ਨੇ ਚਾਹਰ ਨੂੰ ਪਾਈ ਝਾੜ, ਵੀਡੀਓ ਹੋਈ ਵਾਇਰਲ,ਚੇੱਨਈ: ਬੀਤੇ ਦਿਨ ਚੇਨਈ ਸੁਪਰਕਿੰਗਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਵਿਚਾਲੇ ਕਾਫੀ ਰੋਮਾਂਚਕ ਮੁਕਾਬਲਾ ਖੇਡਿਆ ਗਿਆ। ਜਿਸ 'ਚ ਚੇਨਈ ਨੇ ਪੰਜਾਬ ਦੀ ਟੀਮ ਨੂੰ 22 ਦੌੜਾਂ ਨਾਲ ਹਰਾ ਦਿੱਤਾ। ਇਸ ਮੈਚ ਨੂੰ ਜਿੱਤਣ ਤੋਂ ਬਾਅਦ ਚੇਨਈ ਦੀ ਇਹ ਚੌਥੀ ਜਿੱਤ ਸੀ।

ipl IPL 2019 : ਮੈਚ ਦੌਰਾਨ ਧੋਨੀ ਨੇ ਚਾਹਰ ਨੂੰ ਪਾਈ ਝਾੜ, ਵੀਡੀਓ ਹੋਈ ਵਾਇਰਲ

ਅਜਿਹੇ 'ਚ ਚੇਨਈ ਦੇ ਗੇਂਦਬਾਜ਼ ਦੀਪਕ ਚਾਹਰ ਮੈਚ 'ਚ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਗੁੱਸੇ ਦਾ ਸ਼ਿਕਾਰ ਹੋ ਗਏ। ਜਿਸ ਦਾ ਵੀਡੀਆ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ:ਦੂਸਰੇ ਵਨਡੇ ਤੋਂ ਬਾਅਦ ਕੋਹਲੀ ਨੇ ਦਿੱਤਾ ਇਹ ਵੱਡਾ ਬਿਆਨ

ipl IPL 2019 : ਮੈਚ ਦੌਰਾਨ ਧੋਨੀ ਨੇ ਚਾਹਰ ਨੂੰ ਪਾਈ ਝਾੜ, ਵੀਡੀਓ ਹੋਈ ਵਾਇਰਲ

ਪੰਜਾਬ ਦੀ ਟੀਮ ਨੂੰ ਆਖ਼ਰੀ ਦੋ ਓਵਰਾਂ 'ਚ ਜਿੱਤ ਲਈ 39 ਦੌੜਾਂ ਚਾਹੀਦੀਆਂ ਸਨ। ਧੋਨੀ ਨੇ ਗੇਂਦ ਸੌਂਪੀ ਪਾਵਰਪਲੇਅ 'ਚ ਗੇਂਦਬਾਜ਼ੀ ਕਰਨ ਆਏ ਦੀਪਕ ਚਾਹਰ ਨੂੰ। ਚਾਹਰ ਨੇ ਯਾਰਕਰ ਗੇਂਦ ਕਰਾਉਣ ਦੀ ਕੋਸ਼ਿਸ ਕੀਤੀ ਅਤੇ ਇਸ ਕੋਸ਼ਿਸ਼ 'ਚ ਗੇਂਦ ਹਾਈ ਫੁਲਟਾਸ ਰਹੀ। ਲਗਾਤਾਰ ਦੋ ਨੋ ਬਾਲ ਦੇ ਚਲਦੇ ਨਾਰਾਜ਼ ਧੋਨੀ ਦੀਪਕ ਚਾਹਰ ਕੋਲ ਪਹੁੰਚੇ ਅਤੇ ਉਨ੍ਹਾਂ ਨੂੰ ਕਈ ਸੁਝਾਅ ਦਿੱਤੇ।

-PTC News

Related Post