IPL 2019 ਦਾ ਪਹਿਲਾ ਮੈਚ ਜਿੱਤਣ ਤੋਂ ਬਾਅਦ ਵੀ ਨਾਖੁਸ਼ ਦਿਖਾਈ ਦਿੱਤੇ ਧੋਨੀ,ਜਾਣੋ ਕਿਉਂ

By  Jashan A March 24th 2019 07:04 PM -- Updated: March 24th 2019 07:05 PM

IPL 2019 ਦਾ ਪਹਿਲਾ ਮੈਚ ਜਿੱਤਣ ਤੋਂ ਬਾਅਦ ਵੀ ਨਾਖੁਸ਼ ਦਿਖਾਈ ਦਿੱਤੇ ਧੋਨੀ,ਜਾਣੋ ਕਿਉਂ,ਚੇੱਨਈ: IPL 2019 ਦਾ ਬੀਤੇ ਦਿਨ ਆਗਾਜ਼ ਹੋ ਗਿਆ ਹੈ।ਜਿਸ ਦੌਰਾਨ ਇਸ ਸੀਜ਼ਨ ਦਾ ਪਹਿਲਾ ਮੈਚ ਚੇਨਈ ਦੇ ਚਿਦੰਬਰਮ ਸਟੇਡੀਅਮ 'ਚ ਰਾਇਲ ਚੈਲੇਂਜਰਸ ਬੈਂਗਲੁਰੂ ਤੇ ਚੇਨਈ ਸੁਪਰ ਕਿੰਗਸ ਦੇ ਵਿਚਕਾਰ ਖੇਡਿਆ ਗਿਆ। ਗੇਂਦਬਾਜ਼ਾਂ ਦੇ ਬਿਹਤਰੀਨ ਪ੍ਰਦਰਸ਼ਨ ਕਾਰਨ ਚੇਨਈ ਸੁਪਰ ਕਿੰਗਸ ਨੇ ਕੋਹਲੀ ਦੀ ਸੈਨਾ ਨੂੰ 7 ਵਿਕਟਾਂ ਨਾਲ ਹਰ ਕੇ IPL12 ਦੀ ਜਿੱਤ ਨਾਲ ਕੀਤੀ ਸ਼ੁਰੂਆਤ।

ipl IPL 2019 ਦਾ ਪਹਿਲਾ ਮੈਚ ਜਿੱਤਣ ਤੋਂ ਬਾਅਦ ਵੀ ਨਾਖੁਸ਼ ਦਿਖਾਈ ਦਿੱਤੇ ਧੋਨੀ,ਜਾਣੋ ਕਿਉਂ

ਰਾਇਲ ਚੈਲੇਂਜਰਸ ਬੈਂਗਲੁਰੂ ਦੀ ਟੀਮ ਪਹਿਲਾ ਬੱਲੇਬਾਜ਼ੀ ਕਰਦਿਆਂ ਪੂਰੀ ਟੀਮ 17.1 ਓਵਰ 'ਚ 70 ਦੌੜਾ 'ਤੇ ਹੀ ਪਵੇਲੀਅਨ ਪਰਤ ਗਈ। ਚੇਨਈ ਨੂੰ ਜਿੱਤ ਲਈ 71 ਦੌੜਾ ਦੀ ਲੋੜ ਸੀ ਜਿਸ ਨੂੰ ਧੋਨੀ ਦੇ ਦਿਗਜ਼ਾ ਨੇ ਬਿਨਾਂ ਕਿਸੇ ਮੁਸ਼ਿਕਲ ਦੇ 17.4 ਓਵਰ 'ਚ 3 ਵਿਕਟਾਂ ਗਵਾ ਕੇ 71 ਦੌੜਾ ਦਾ ਟੀਚਾ ਪ੍ਰਾਪਤ ਕਰ ਲਿਆ।

ਹੋਰ ਪੜ੍ਹੋ:ਜੰਗ ਦੇ ਖਤਰੇ ਨੂੰ ਦੇਖਦੇ ਹੋਏ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪੰਜਾਬ ਸਰਕਾਰ ਨੇ ਹਦਾਇਤਾਂ ਕੀਤੀਆਂ ਜਾਰੀ

ਪਹਿਲੇ ਮੈਚ 'ਚ ਸ਼ਾਨਦਾਰ ਜਿੱਤ ਤੋਂ ਬਾਅਦ ਵੀ ਚੇਨਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨਾਖੁਸ਼ ਦਿਖੇ। ਧੋਨੀ ਦੀ ਨਾਖੁਸ਼ੀ ਦਾ ਕਾਰਨ ਸਟੇਡੀਅਮ ਦੀ ਪਿੱਚ ਸੀ। ਧੋਨੀ ਦਾ ਇਸ ਬਾਰੇ ਕਹਿਣਾ ਹੈ ਕਿ ਉਹਨਾਂ ਨੇ ਮੈਚ ਤੋਂ ਪਹਿਲਾਂ ਇਸ ਪਿੱਚ 'ਤੇ ਕਈ ਅਭਿਆਸ ਮੈਚ ਖੇਡੇ ਜਿਨ੍ਹਾਂ 'ਚ ਦੌੜਾ ਦੀ ਔਸਤਨ ਅਸਲ ਮੈਚ ਨਾਲੋਂ ਬਹੁਤ ਵਧੀਆ ਸੀ, ਪਰ ਅਸਲ ਮੈਚ 'ਚ ਗੇਂਦ ਬਹੁਤ ਟਰਨ ਹੋ ਰਹੀ ਸੀ।

ipl IPL 2019 ਦਾ ਪਹਿਲਾ ਮੈਚ ਜਿੱਤਣ ਤੋਂ ਬਾਅਦ ਵੀ ਨਾਖੁਸ਼ ਦਿਖਾਈ ਦਿੱਤੇ ਧੋਨੀ,ਜਾਣੋ ਕਿਉਂ

ਜਿਸ ਨਾਲ ਬੱਲੇਬਾਜ਼ਾਂ ਨੂੰ ਖੇਡਣ 'ਚ ਬਹੁਤ ਮੁਸ਼ਿਕਲਾਂ ਆ ਰਹੀਆਂ ਸਨ ਤੇ ਉਹਨਾਂ ਨੇ ਕਿਹਾ ਕਿ ਜੇਕਰ ਪਿੱਚ ਨੂੰ ਠੀਕ ਨਹੀਂ ਕੀਤਾ ਗਿਆ ਤਾਂ ਅਗਲੇ ਮੈਚਾਂ 'ਚ ਬਹੁਤ ਦਿੱਕਤ ਆ ਸਕਦੀ ਹੈ।

-PTC News

Related Post