IPL 2019: ਹਾਰ ਦੇ ਬਾਵਜੂਦ ਯੁਵਰਾਜ ਨੇ ਜਿੱਤਿਆ ਲੋਕਾਂ ਦਾ ਦਿਲ, ਜਾਣੋ ਕਿਵੇਂ (ਵੀਡੀਓ)

By  Jashan A March 25th 2019 01:48 PM -- Updated: March 25th 2019 04:20 PM

IPL 2019: ਹਾਰ ਦੇ ਬਾਵਜੂਦ ਯੁਵਰਾਜ ਨੇ ਜਿੱਤਿਆ ਲੋਕਾਂ ਦਾ ਦਿਲ, ਜਾਣੋ ਕਿਵੇਂ (ਵੀਡੀਓ),ਮੁੰਬਈ: ipl 2019 ਦਾ ਰੋਮਾਂਚ ਦਿਨ ਬ ਦਿਨ ਵਧਦਾ ਜਾ ਰਿਹਾ ਹੈ। ਪਹਿਲੇ ਮੈਚ ਤੋਂ ਹੀ ਖਿਡਾਰੀਆਂ ਅਤੇ ਦਰਸ਼ਕਾਂ 'ਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਬੀਤੇ ਦਿਨ ipl 2019 ਦੇ 2 ਮੁਕਾਬਲੇ ਖੇਡੇ ਗਏ ਅਤੇ ਤੀਜਾ ਮੈਚ ਦਿੱਲੀ ਕੈਪੀਟਲਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡਿਆ ਗਿਆ।

ਮੈਚ ਮੁੰਬਈ ਦੇ ਵਾਨਖੇੜੇ ਵਿਚ ਖੇਡਿਆ ਜਾ ਰਿਹਾ ਸੀ। ਲੋਕ ਵੀ ਯੁਵਰਾਜ ਨੂੰ ਦੇਖ ਕੇ ਯੁਵੀ-ਯੁਵੀ ਦੇ ਨਾਅਰੇ ਲਾ ਰਹੇ ਸੀ ਅਤੇ ਆਪਣੇ ਇਸ ਧਾਕੜ ਖਿਡਾਰੀ ਨੂੰ ਚੀਅਰ ਕਰ ਰਹੇ ਸਨ। ਦਿੱਲੀ ਦੇ 214 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮੁੰਬਈ ਟੀਮ ਯੁਵਰਾਜ ਸਿੰਘ ਦੇ ਅਰਧ ਸੈਂਕੜੇ ਦੇ ਬਾਵਜੂਦ 19.2 ਓਵਰਾਂ ਵਿਚ 176 ਦੌੜਾਂ 'ਤੇ ਢੇਰ ਹੋ ਗਈ।

-PTC News

Related Post