ਯੁਵਰਾਜ ਤੇ ਗੰਭੀਰ ਨੂੰ ਲੱਗਿਆ ਇਹ ਵੱਡਾ ਝਟਕਾ, ਜਾਣੋ ਪੂਰਾ ਮਾਮਲਾ

By  Jashan A November 16th 2018 08:38 PM

ਯੁਵਰਾਜ ਤੇ ਗੰਭੀਰ ਨੂੰ ਲੱਗਿਆ ਇਹ ਵੱਡਾ ਝਟਕਾ, ਜਾਣੋ ਪੂਰਾ ਮਾਮਲਾ,ਨਵੀਂ ਦਿੱਲੀ: ਕਿੰਗਸ ਇਲੇਵਨ ਪੰਜਾਬ ਨੇ ਅਗਲੇ ਮਹੀਨੇ ਹੋਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ ਦੀ ਨੀਲਾਮੀ ਤੋਂ ਪਹਿਲਾਂ ਯੁਵਰਾਜ ਸਿੰਘ ਨੂੰ ਹਟਾ ਦਿੱਤਾ, ਜਦੋਂ ਕਿ ਰਾਜਸਥਾਨ ਰਾਇਲਸ ਨੇ ਵੀ ਖੱਬੇ ਹੱਥ ਦੇ ਤੇਜ਼ ਗੇਂਦਬਾਜ ਜੈ ਦੇਵ ਉਨਾਦਕਟ ਨੂੰ ਇਸ ਸਾਲ ਦੇ ਸ਼ੁਰੂ ਵਿੱਚ 11.5 ਕਰੋੜ ਰੁਪਏ ਦੀ ਰਾਸ਼ੀ ਦੇਣ ਦੇ ਬਾਅਦ ਹੁਣ ਬਾਹਰ ਕਰ ਦਿੱਤਾ। ਦਿੱਲੀ ਡੇਅਰਡੇਵਿਲਸ ਨੇ ਗੌਤਮ ਗੰਭੀਰ ਨੂੰ ਬਾਹਰ ਕੀਤਾ, ਜਿਨ੍ਹਾਂ ਨੂੰ 2018 IPL ਦੇ ਖ਼ਰਾਬ ਪ੍ਰਦਰਸ਼ਨ ਦੇ ਕਾਰਨ ਹਟਾਉਣ ਦਾ ਫੈਸਲਾ ਲਿਆ ਹੈ।

ਕਰਿਸ ਗੇਲ ਨੂੰ ਪੰਜਾਬ ਦੀ ਟੀਮ ਨੇ ਦੋ ਕਰੋੜ ਰੁਪਏ ਵਿਚ ਖ਼ਰੀਦਿਆ ਸੀ ਅਤੇ 2018 ਵਿੱਚ ਚੰਗੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਬਰਕਰਾਰ ਰੱਖਿਆ ਹੈ।ਰਾਇਲਸ ਨੇ ਉਨਾਦਕਟ ਨੂੰ ਬਾਹਰ ਕੀਤਾ, ਜਦੋਂ ਕਿ ਦਸ ਲੱਖ ਡਾਲਰ ਦੀ ਰਾਸ਼ੀ ਵਿੱਚ ਖਰੀਦੇ ਗਏ ਬੈਨ ਸਟੋਕਸ ਨੂੰ ਨਾਲ ਰੱਖਿਆ ਹੈ। ਸੀਨੀਅਰ ਆਸਟਰੇਲੀਆਈ ਬੱਲੇਬਾਜ ਸਟੀਵ ਸਮਿਥ ਨੂੰ ਵੀ ਬਰਕਰਾਰ ਰੱਖਿਆ ਗਿਆ ਹੈ, ਜੋ ਬੈਨ ਹੋਣ ਦੇ ਕਾਰਨ 2018 ਆਈਪੀਐਲ ਵਿੱਚ ਨਹੀਂ ਖੇਡ ਪਾਏ ਸਨ।

gautam gambhirਉਨਾਦਕਟ ਦੇ ਇਲਾਵਾ ਰਾਇਲਸ ਨੇ ਅਨੁਰੀਤ ਸਿੰਘ, ਅੰਕਿਤ ਸ਼ਰਮਾ ਅਤੇ ਜਾਤਿਨ ਸਕਸੈਨਾ ਨੂੰ ਬਾਹਰ ਕਰ ਦਿੱਤਾ ਹੈ। ਉਥੇ ਹੀ ਸਨਰਾਇਜ਼ਰਸ ਹੈਦਰਾਬਾਦ ਨੇ ਚੋਟਿਲ ਰਿੱਧੀਮਾਨ ਸਾਹਾ ਦੇ ਨਾਲ ਵੈਸਟਇੰਡੀਜ਼ ਦੇ ਟੀ - 20 ਕਪਤਾਨ ਕਾਰਲੋਸ ਬਰੇਥਵੇਟ ਨੂੰ ਵੀ ਬਾਹਰ ਕੀਤਾ ਹੈ। ਗੰਭੀਰ ਦੇ ਇਲਾਵਾ ਦਿੱਲੀ ਨੇ ਜੇਸਨ ਰਾਏ, ਲਿਆਮ ਪਲੰਕੇਟ, ਮੁਹੰਮਦ ਸ਼ਮੀ, ਡੈਨੀਅਲ ਕਰਿਸਟਿਅਨ, ਗਲੇਨ ਮੈਕਸਵੇਲ, ਗੁਰਕੀਰਤ ਸਿੰਘ ਮਾਨ ਅਤੇ ਨਮਨ ਨੂੰ ਵੀ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ।

—PTC News

Related Post