ਆਇਰਲੈਂਡ ਦੇ ਬੱਲੇਬਾਜ ਕੇਵਿਨ ਓ ਬ੍ਰਾਇਨ ਨੇ ਮਾਰਿਆ ਅਜਿਹਾ ਛੱਕਾ, ਤੋੜ ਦਿੱਤਾ ਆਪਣੀ ਹੀ ਕਾਰ ਦਾ ਸ਼ੀਸ਼ਾ

By  Shanker Badra August 28th 2020 06:52 PM

ਆਇਰਲੈਂਡ ਦੇ ਬੱਲੇਬਾਜ ਕੇਵਿਨ ਓ ਬ੍ਰਾਇਨ ਨੇ ਮਾਰਿਆ ਅਜਿਹਾ ਛੱਕਾ, ਤੋੜ ਦਿੱਤਾ ਆਪਣੀ ਹੀ ਕਾਰ ਦਾ ਸ਼ੀਸ਼ਾ:ਨਵੀਂ ਦਿੱਲੀ : ਆਇਰਲੈਂਡ ਟੀਮ ਦੇ ਬੱਲੇਬਾਜ਼ ਕੇਵਿਨ ਓ ਬ੍ਰਾਇਨ ਨਾਲ ਇੱਕ ਅਜੀਬ ਵਾਕਿਆ ਵਾਪਰਿਆ ਹੈ। ਕੇਵਿਨ ਨੇ ਅਜਿਹੇ ਛੱਕੇ ਮਾਰੇ ਕਿ ਉਨ੍ਹਾਂ ਦੀ ਹੀ ਕਾਰ ਦੇ ਪਰਖੱਚੇ ਉੱਡ ਗਏ ਹਨ। ਜਿਸ ਨੂੰ ਦੇਖ ਕੇ ਕੇਵਿਨ ਓਬ੍ਰਾਈਨ ਦੇ ਹੋਸ਼ ਉੱਡ ਗਏ।

ਆਇਰਲੈਂਡ ਦੇ ਬੱਲੇਬਾਜ ਕੇਵਿਨ ਓ ਬ੍ਰਾਇਨ ਨੇ ਮਾਰਿਆ ਅਜਿਹਾ ਛੱਕਾ, ਤੋੜ ਦਿੱਤਾ ਆਪਣੀ ਹੀ ਕਾਰ ਦਾ ਸ਼ੀਸ਼ਾ

ਕੇਵਿਨ ਓ ਬ੍ਰਾਇਨ ਵੀਰਵਾਰ ਨੂੰ ਇੰਟਰ ਪ੍ਰੋਵਿੰਸੀਅਲ ਸੀਰੀਜ਼ ਦਾ ਮੈਚ ਖੇਡ ਰਹੇ ਸੀ। ਇਸ ਮੈਚ 'ਚ ਉਨ੍ਹਾਂ ਨੇ ਲੰਬੇ ਛੱਕੇ ਲਗਾਏ। ਇਸ ਦੌਰਾਨ ਉਨ੍ਹਾਂ ਦਾ ਇੱਕ ਛੱਕਾ ਇੰਨਾ ਲੰਬਾ ਸੀ ਕਿ ਪਾਰਕਿੰਗ 'ਚ ਖੜ੍ਹੀ ਉਨ੍ਹਾਂ ਦੀ ਗੱਡੀ ਦਾ ਪਿਛਲਾ ਸ਼ੀਸ਼ਾ ਚਕਨਾਚੂਰ ਹੋ ਗਿਆ ਹੈ।

ਆਇਰਲੈਂਡ ਦੇ ਬੱਲੇਬਾਜ ਕੇਵਿਨ ਓ ਬ੍ਰਾਇਨ ਨੇ ਮਾਰਿਆ ਅਜਿਹਾ ਛੱਕਾ, ਤੋੜ ਦਿੱਤਾ ਆਪਣੀ ਹੀ ਕਾਰ ਦਾ ਸ਼ੀਸ਼ਾ

ਨਾਰਥ ਵੈਸਥ ਵਾਰੀਅਰਸ ਖ਼ਿਲਾਫ ਲੇਇਨਸਟਰ ਲਾਈਟਨਿੰਗ ਵੱਲੋਂ ਪਾਰੀ ਖੇਡਦੇ ਹੋਏ ਓ ਬ੍ਰਾਇਨ ਨੇ 37 ਗੇਂਦਾਂ 'ਤੇ 82 ਦੌੜਾਂ ਬਣਾਈਆਂ, ਜਿਸ ਵਿਚ 8 ਛੱਕੇ ਲਗਾਏ। ਇਕ ਛੱਕਾ ਇੰਨਾ ਲੰਬਾ ਸੀ ਕਿ ਗੇਂਦ ਸਟੇਡੀਅਮ ਦੇ ਬਾਹਰ ਕਾਰ ਪਾਰਕਿੰਗ ਵਿਚ ਖੜੀ ਬ੍ਰਾਇਨ ਦੀ ਕਾਰ 'ਤੇ ਜਾ ਵੱਜੀ ਅਤੇ ਉਨ੍ਹਾਂ ਦੀ ਕਾਰ ਦਾ ਪਿੱਛਲਾ ਸ਼ੀਸ਼ਾ ਚੂਰ-ਚੂਰ ਹੋ ਗਿਆ।

ਦੱਸ ਦੇਈਏ ਕਿ ਆਇਰਲੈਂਡ ਦੀ ਟੀਮ ਲਈ ਟੈਸਟ ਕ੍ਰਿਕਟ 'ਚ ਸਭ ਤੋਂ ਪਹਿਲਾਂ ਸੈਂਕੜਾ ਜੜਨ ਵਾਲੇ ਕੇਵਿਨ ਓ ਬ੍ਰਾਇਨ ਨੂੰ ਸਭ ਤੋਂ ਜ਼ਿਆਦਾ ਪ੍ਰਸਿੱਧੀ ਵਰਲਡ ਕੱਪ 2011 ਦੇ ਉਸ ਮੈਚ ਤੋਂ ਮਿਲੀ ਸੀ, ਜਿਸ 'ਚ ਉਨ੍ਹਾਂ ਨੇ ਇੰਗਲੈਂਡ ਖ਼ਿਲਾਫ਼ ਸੈਂਕੜਾ ਮਾਰਿਆ ਸੀ।

-PTCNews

Related Post