ਇਰਫਾਨ ਪਠਾਨ ਨੇ ਕੌਮਾਂਤਰੀ ਕ੍ਰਿਕਟ ਨੂੰ ਕਿਹਾ ਅਲਵਿਦਾ, ਲੰਮੇ ਸਮੇਂ ਤੋਂ ਨਹੀਂ ਮਿਲੀ ਸੀ ਟੀਮ 'ਚ ਜਗ੍ਹਾ

By  Jashan A January 4th 2020 06:34 PM -- Updated: January 4th 2020 06:35 PM

ਇਰਫਾਨ ਪਠਾਨ ਨੇ ਕੌਮਾਂਤਰੀ ਕ੍ਰਿਕਟ ਨੂੰ ਕਿਹਾ ਅਲਵਿਦਾ, ਲੰਮੇ ਸਮੇਂ ਤੋਂ ਨਹੀਂ ਮਿਲੀ ਸੀ ਟੀਮ 'ਚ ਜਗ੍ਹਾ,ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸ਼ਾਨਦਾਰ ਗੇਂਦਬਾਜ਼ ਇਰਫਾਨ ਪਠਾਨ ਨੇ ਕੌਮਾਂਤਰੀ ਕ੍ਰਿਕਟ ਦੇ ਸਾਰੇ ਫਾਰਮੈੱਟ ਨੂੰ ਅਲਵਿਦਾ ਕਹਿ ਦਿੱਤਾ ਹੈ। ਉਹ ਕਾਫੀ ਲੰਬੇ ਸਮੇਂ ਤੋਂ ਭਾਰਤੀ ਟੀਮ ਤੋਂ ਬਾਹਰ ਸਨ ਤੇ ਅੱਜ ਉਹਨਾਂ ਨੇ ਐਲਾਨ ਕਰਕੇ ਆਪਣੇ ਪ੍ਰਸੰਸਕਾਂ ਨੂੰ ਝਟਕਾ ਦੇ ਦਿੱਤਾ ਹੈ।

Irfan Pathan announces retirement from all formats of cricketਤੁਹਾਨੂੰ ਦੱਸ ਦੇਈਏ ਕਿ ਪਠਾਨ ਨੇ ਭਾਰਤੀ ਟੀਮ ਲਈ 120 ਵਨ ਡੇ ਮੈਚ ਖੇਡੇ ਹਨ ਤੇ ਉਹਨਾਂ ਨੇ 23.39 ਦੀ ਔਸਤ ਨਾਲ 1544 ਦੌੜਾਂ ਬਣਾਈਆਂ ਉੱਥੇ ਹੀ ਗੇਂਦਬਾਜ਼ੀ ਵਿਚ ਇਰਫਾਨ ਨੇ 29.73 ਦੇ ਔਸਤ ਨਾਲ 173 ਵਿਕਟਾਂ ਆਪਣੇ ਨਾਂ ਕੀਤੀਆਂ ਹਨ।

ਹੋਰ ਪੜ੍ਹੋ: ਹਾਕੀ ਖਿਡਾਰਨ ਗੁਰਜੀਤ ਕੌਰ ਪਹੁੰਚੀ ਪੰਜਾਬ, ਹੋਇਆ ਸ਼ਾਨਦਾਰ ਸਵਾਗਤ

ਜੇ ਗੱਲ ਟੈਸਟ ਕਰੀਅਰ ਦੀ ਕੀਤੀ ਜਾਵੇ ਤਾਂ ਪਠਾਣ ਨੇ 29 ਮੈਚ ਖੇਡੇ, ਜਿਸ 'ਚ 31.57 ਦੀ ਔਸਤ ਨਾਲ ਉਸ ਨੇ 1105 ਦੌੜਾਂ ਬਣਾਈਆਂ। ਇਸ ਵਿਚ 6 ਅਰਧ ਸੈਂਕੜੇ ਅਤੇ 1 ਸੈਂਕੜਾ ਵੀ ਸ਼ਾਮਲ ਹੈ। ਗੇਂਦਬਾਜ਼ੀ 'ਚ ਉਸ ਦੇ ਨਾਂ 32.26 ਦੀ ਔਸਤ ਨਾਲ 100 ਵਿਕਟਾਂ ਹਨ।

Irfan Pathan ਟੀ-20 ਫਾਰਮੈੱਟ 'ਚ ਇਰਫ਼ਾਨ ਨੇ ਭਾਰਤੀ ਟੀਮ ਲਈ 24 ਮੈਚ 'ਚ 24.57 ਦੀ ਔਸਤ ਨਾਲ 172 ਦੌੜਾਂ ਬਣਾਈਆਂ ਅਤੇ ਉਹਨਾਂ ਨੇ ਕੌਮਾਂਤਰੀ ਟੀ-20 ਮੈਚਾਂ ਵਿਚ 22.07 ਦੀ ਔਸਤ ਨਾਲ 28 ਵਿਕਟਾਂ ਵੀ ਹਾਸਲ ਕੀਤੀਆਂ ਹਨ।

-PTC News

Related Post