ਫ਼ੌਜ ਤੇ ਪੁਲਿਸ ਅਧਿਕਾਰੀਆਂ ਨੂੰ ਆਪਣੇ ਜਾਲ 'ਚ ਫਸਾ ਰਹੀ ਆਈ.ਐਸ.ਆਈ ਦੀ ਮਹਿਲਾ ਏਜੰਟ

By  Shanker Badra April 20th 2018 11:02 AM

ਫ਼ੌਜ ਤੇ ਪੁਲਿਸ ਅਧਿਕਾਰੀਆਂ ਨੂੰ ਆਪਣੇ ਜਾਲ 'ਚ ਫਸਾ ਰਹੀ ਆਈ.ਐਸ.ਆਈ ਦੀ ਮਹਿਲਾ ਏਜੰਟ:ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ.ਐਸ.ਆਈ. ਭਾਰਤ ਦੀਆਂ ਸੂਚਨਾਵਾਂ ਹਾਸਲ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਹਥਕੰਡੇ ਅਪਣਾਉਂਦੀ ਹੈ।ਆਈ.ਐੱਸ.ਆਈ ਦੀ ਮਹਿਲਾ ਏਜੰਟ ਅਮਿਤਾ ਦੀ ਫੇਸਬੁੱਕ ਫਰੈਂਡ ਲਿਸਟ ਵਿਚ ਫ਼ੌਜ ਅਤੇ ਪੁਲਿਸ ਅਧਿਕਾਰੀਆਂ ਦੀ ਕਾਫ਼ੀ ਭਰਮਾਰ ਹੈ।ISI women Agent trapped in its trap by the Army and Police Officers ਇਸੇ ਆਈ.ਐਸ.ਆਈ. ਏਜੰਟ ਨੇ ਫ਼ੌਜ ਦੇ ਜਵਾਨ ਦੇ ਬੇਟੇ ਨੂੰ ਹਨੀਟਰੈਪ 'ਚ ਫਸਾ ਕੇ ਉਸ ਕੋਲੋਂ ਫ਼ੌਜੀ ਟਿਕਾਣਿਆਂ ਦੀਆਂ ਖ਼ੁਫ਼ੀਆ ਸੂਚਨਾਵਾਂ ਹਾਸਲ ਕੀਤੀਆਂ ਸਨ।ਅਮਿਤਾ ਦੇ ਫੇਸਬੁੱਕ ਖ਼ਾਤੇ ਦੀ ਜੇਕਰ ਜਾਂਚ ਕੀਤੀ ਗਈ ਤਾਂ 152 ਫੇਸਬੁੱਕ ਫਰੈਂਡ 'ਚੋਂ 47 ਫ਼ੌਜੀ ਅਤੇ 2 ਪੁਲਿਸ ਦੇ ਅਧਿਕਾਰੀਆਂ ਦੇ ਨਾਮ ਮਿਲੇ ਹਨ।ਹੁਣ ਖ਼ੁਫ਼ੀਆ ਏਜੰਸੀਆਂ ਅਮਿਤਾ ਦੇ ਫੇਸਬੁੱਕ ਖ਼ਾਤੇ ਦੀ ਮਾਨੀਟਰਿੰਗ ਕਰ ਰਹੀਆਂ ਹਨ।ਉਸ ਦੀ ਫਰੈਂਡਲਿਸਟ 'ਚ 53 ਔਰਤਾਂ ਅਤੇ ਕਈ ਨੇਤਾ ਵੀ ਸ਼ਾਮਲ ਹਨ।ISI women Agent trapped in its trap by the Army and Police Officers ਦੱਸਣਯੋਗ ਹੈ ਕਿ ਦੇਸ਼ ਦੇ ਫ਼ੌਜੀ ਟਿਕਾਣਿਆਂ ਦੀ ਗੁਪਤ ਜਾਣਕਾਰੀ ਆਈ.ਐੱਸ.ਆਈ ਨੂੰ ਦੇਣ ਵਾਲੇ ਗੌਰਵ ਨੂੰ ਸੈਕਸ ਚੈਟ ਦੇ ਚਸਕੇ ਨੇ ਪਾਕਿਸਤਾਨੀ ਜਾਸੂਸ ਬਣਾ ਦਿੱਤਾ।ਰਿਮਾਂਡ ਦੌਰਾਨ ਦੋਸ਼ੀ ਨੇ ਖੁਲਾਸਾ ਕੀਤਾ ਕਿ ਉਹ ਆਈ.ਐੱਸ.ਆਈ ਏਜੰਟ ਅਮਿਤਾ ਦੇ ਨਾਲ ਦਿਨ 'ਚ ਕਰੀਬ ਚਾਰ ਤੋਂ ਪੰਜ ਵਾਰ ਸੈਕਸ ਚੈਟ ਕਰਦਾ ਸੀ।ਹੌਲੀ-ਹੌਲੀ ਸੈਕਸ ਚੈਟ ਗੌਰਵ ਦੀ ਲਤ ਬਣ ਗਈ।ਇਸੇ ਤਰ੍ਹਾਂ ਦੇ ਹਨੀਟਰੈਪ 'ਚ ਫਸਣ ਤੋਂ ਬਾਅਦ ਗੌਰਵ ਪਾਕਿਸਤਾਨ ਦਾ ਜਾਸੂਸ ਬਣ ਗਿਆ। ISI women Agent trapped in its trap by the Army and Police Officers ਜਾਂਚ 'ਚ ਪਤਾ ਚੱਲਿਆ ਕਿ ਆਈ.ਐੱਸ.ਆਈ ਦੀ ਮਹਿਲਾ ਏਜੰਟ ਦੁਆਰਾ ਹਨੀਟਰੈਪ ਦੇ ਜ਼ਰੀਏ ਦੇਸ਼ ਦੇ ਨੌਜਵਾਨਾਂ ਨੂੰ ਫਸਾ ਕੇ ਉਨ੍ਹਾਂ ਕੋਲੋਂ ਫ਼ੌਜ ਦੀ ਗੁਪਤ ਜਾਣਕਾਰੀ ਲਈ ਜਾ ਰਹੀ ਹੈ।ਮਾਮਲੇ 'ਚ ਗਠਤ ਐੱਸ.ਆਈ.ਟੀ ਦੇ ਮੈਂਬਰ ਅਤੇ ਸਿਵਲ ਲਾਈਟ ਥਾਣਾ ਇੰਚਾਰਜ ਸ੍ਰੀਭਗਵਾਨ ਨੇ ਦੱਸਿਆ ਕਿ ਰਿਮਾਂਡ ਦੌਰਾਨ ਦੋਸ਼ੀ ਗੌਰਵ ਨਾਲ ਹਰ ਪਹਿਲੂ 'ਤੇ ਪੁਛਗਿੱਛ ਕੀਤੀ ਜਾ ਰਹੀ ਹੈ।ਪੁਛਗਿੱਛ 'ਚ ਗੌਰਵ ਨੇ ਖੁਲਾਸਾ ਕੀਤਾ ਕਿ ਉਸ ਨੂੰ ਆਈ.ਐੱਸ.ਆਈ ਦੀ ਏਜੰਟ ਅਮਿਦਾ ਨੇ ਸੈਕਸ ਚੈਟ ਕਰਕੇ ਆਪਣੇ ਹਨੀ ਟਰੈਪ 'ਚ ਫਸਾਇਆ।ISI women Agent trapped in its trap by the Army and Police Officers ਇਸ ਤੋਂ ਬਾਅਦ ਵਿਆਹ ਕਰਨ ਅਤੇ ਦੁਬਈ ਵਸਣ ਦਾ ਲਾਲਚ ਦੇ ਕੇ ਫ਼ੌਜ ਦੀ ਖ਼ੁਫ਼ੀਆ ਜਾਣਕਾਰੀ ਮੰਗੀ ਸੀ।ਦੋਸ਼ੀ ਦੇ ਫੇਸਬੁੱਕ ਮੈਸੇਂਜਰ 'ਚ ਵੀ ਦਿਨ 'ਚ ਕਈ ਵਾਰ ਵੀਡੀਓ ਕਾਲ ਦਾ ਰਿਕਾਰਡ ਦਰਜ ਹਨ। ਫਿ਼ਲਹਾਲ ਪੁਲਿਸ ਦੀ ਸਾਈਬਰ ਸੈੱਲ ਗੌਰਵ ਦੇ ਈਮੇਲ,ਆਈਡੀ.,ਫੇਸਬੁੱਕ, ਵਟਸਐਪ ਦੀ ਜਾਂਚ ਪੜਤਾਲ 'ਚ ਕਰਨ ਵਿਚ ਜੁਟੀ ਹੋਈ ਹੈ।ਐੱਸ.ਆਈ.ਟੀ ਵਲੋਂ ਗੌਰਵ ਦੇ ਬੈਂਕ ਖ਼ਾਤਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

-PTCNews

Related Post