ਜਗਰਾਓਂ ਪੁਲਿਸ ਨੇ ਭੁੱਕੀ ਦੀਆਂ 101 ਬੋਰੀਆਂ ਸਮੇਤ 2 ਸਮੱਗਲਰਾਂ ਨੂੰ ਕੀਤਾ ਕਾਬੂ , 2 ਫਰਾਰ

By  Shanker Badra May 24th 2019 04:51 PM -- Updated: May 24th 2019 04:53 PM

ਜਗਰਾਓਂ ਪੁਲਿਸ ਨੇ ਭੁੱਕੀ ਦੀਆਂ 101 ਬੋਰੀਆਂ ਸਮੇਤ 2 ਸਮੱਗਲਰਾਂ ਨੂੰ ਕੀਤਾ ਕਾਬੂ , 2 ਫਰਾਰ: ਜਗਰਾਓਂ : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਛੇੜੀ ਮੁਹਿੰਮ ਤਹਿਤ ਜਗਰਾਓਂ ਪੁਲਿਸ ਦੇ ਸੀਆਈਏ ਸਟਾਫ ਨੂੰ ਉਦੋਂ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਫ਼ਰੀਦਕੋਟ ਜੇਲ੍ਹ 'ਚੋ ਭੁੱਕੀ ਦੀ ਕੀਤੀ ਜਾ ਰਹੀ ਸਮੱਗਲਿੰਗ ਨੈੱਟਵਰਕ ਨੂੰ ਤੋੜਨ ਵਿੱਚ ਸਫਲਤਾ ਹਾਸਿਲ ਕੀਤੀ।

jagraon-police-poppy-one-truck-including-2-smugglers-arrested ਜਗਰਾਓਂ ਪੁਲਿਸ ਨੇ ਭੁੱਕੀ ਦੀਆਂ 101 ਬੋਰੀਆਂ ਸਮੇਤ 2 ਸਮੱਗਲਰਾਂ ਨੂੰ ਕੀਤਾ ਕਾਬੂ , 2 ਫਰਾਰ

ਦਰਅਸਲ 'ਚ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਚੱਕਰ ਦੇ ਨੇੜੇ ਨਸ਼ਾ ਸਮੱਗਲਰ ਭੁੱਕੀ ਦੀ ਸਮੱਗਲਿੰਗ ਕਰਨ ਜਾ ਰਹੇ ਹਨ।ਇਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੌਕੇ ਤੋਂ 2 ਸਮੱਗਲਰਾਂ ਸਮੇਤ ਇੱਕ ਟਰੱਕ ,2 ਸਕਾਰਪਿਓ ਗੱਡੀਆਂ ਅਤੇ ਭੁੱਕੀ ਦੀਆਂ 101 ਬੋਰੀਆਂ ਬਰਾਮਦ ਕੀਤੀਆਂ ਹਨ ਜਦਕਿ 2 ਸਮੱਗਲਰ ਮੌਕੇ ਤੋਂ ਫ਼ਰਾਰ ਹੋ ਗਏ ਹਨ।ਜਿਸ ਦੇ ਲਈ ਪੁਲਿਸ ਵੱਲੋਂ ਕਈ ਜਗ੍ਹਾ ਛਾਪੇਮਾਰੀ ਕੀਤੀ ਜਾ ਰਹੀ ਹੈ।

jagraon-police-poppy-one-truck-including-2-smugglers-arrested ਜਗਰਾਓਂ ਪੁਲਿਸ ਨੇ ਭੁੱਕੀ ਦੀਆਂ 101 ਬੋਰੀਆਂ ਸਮੇਤ 2 ਸਮੱਗਲਰਾਂ ਨੂੰ ਕੀਤਾ ਕਾਬੂ , 2 ਫਰਾਰ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਚੋਣਾਂ ‘ਚ ਜਿੱਤ ਹਾਸਲ ਕਰਨ ਮਗਰੋਂ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ

ਜਾਣਕਾਰੀ ਅਨੁਸਾਰ ਥਾਣਾ ਮੁਖੀ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਗੁਰਪਰਮਜੀਤ ਸਿੰਘ ਉਰਫ਼ ਪੰਮਾ ਅਤੇ ਗੁਰਦੀਪ ਸਿੰਘ ਵਜੋਂ ਹੋਈ ਹੈ। ਪੁਲਿਸ ਮੁਤਾਬਕ ਇਨ੍ਹਾਂ 'ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ।

-PTCNews

Related Post