ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗਗਨਦੀਪ ਸਿੰਘ ਦੀ ਹਾਦਸੇ 'ਚ ਮੌਤ, ਕਬੱਡੀ ਜਗਤ 'ਚ ਸੋਗ ਦੀ ਲਹਿਰ

By  Jashan A November 28th 2019 12:43 PM

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗਗਨਦੀਪ ਸਿੰਘ ਦੀ ਹਾਦਸੇ 'ਚ ਮੌਤ, ਕਬੱਡੀ ਜਗਤ 'ਚ ਸੋਗ ਦੀ ਲਹਿਰ,ਜਗਰਾਓਂ: ਜਗਰਾਓਂ ਦੇ ਪਿੰਡ ਲੀਲਾ ਮੇਘ 'ਚ ਉਸ ਸਮੇਂ ਮਾਤਮ ਪਸਰ ਗਿਆ, ਜਦੋਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗਗਨਦੀਪ ਸਿੰਘ ਗਗਨਾ ਦੀ ਸੜਕ ਹਾਦਸੇ 'ਚ ਮੌਤ ਹੋ ਗਈ।

Kabbadi Player Death ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਗਗਨਾਮੱਲਾਂਪੁਰ ਤੋਂ ਵਾਪਸ ਆਪਣੇ ਘਰ ਪਿੰਡ ਚੌਕੀਮਾਨ ਨੇੜੇ ਟੋਲ ਪਲਾਜ਼ੇ 'ਤੇ ਬੰਦ ਕੀਤੇ ਬੈਰੀਕੇਟ ਨਾਲ ਉਸਦਾ ਬੁਲੇਟ ਮੋਟਰਸਾਈਕਲ ਟਕਰਾ ਗਿਆ।

ਹੋਰ ਪੜ੍ਹੋ: ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ ,ਇਲਾਕੇ ਵਿਚ ਸੋਗ ਦੀ ਲਹਿਰ

Kabbadi Player Death ਇਸ ਘਟਨਾ ਤੋਂ ਬਾਅਦ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਗਗਨਦੀਪ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਦੱਸ ਦੇਈਏ ਕਿ ਕਬੱਡੀ ਖਿਡਾਰੀ ਦਾ ਅੰਤਿਮ ਸੰਸਕਾਰ ਉਸ ਦੇ ਪਰਿਵਾਰ ਵਾਲਿਆਂ ਵਲੋਂ ਉਸ ਦੇ ਜੱਦੀ ਪਿੰਡ ਲੀਲਾ 'ਚ ਕੀਤਾ ਗਿਆ।

Kabbadi Player Death ਸਸਕਾਰ ਮੌਕੇ ਆਏ ਹਰ ਸ਼ਖਸ ਦੀਆਂ ਅੱਖਾਂ ਨਮ ਸਨ ਅਤੇ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਸੀ।ਸਿੱਧ ਕਬੱਡੀ ਖਿਡਾਰੀ ਗਗਨਦੀਪ ਸਿੰਘ ਦੀ ਮੌਤ ਨਾਲ ਖੇਡ ਜਗਤ ਨੂੰ ਵੱਡਾ ਘਾਟਾ ਪਿਆ ਹੈ, ਜੋ ਕਦੇ ਪੂਰਾ ਨਹੀਂ ਹੋ ਸਕਦਾ।

-PTC News

Related Post