ਜੈ ਇੰਦਰ ਕੌਰ ਵੱਲੋਂ ਸਰਹਿੰਦ ਤੇ ਖੰਨਾ ਦੀਆਂ ਮੰਡੀਆਂ ਦਾ ਦੌਰਾ, ਕਿਸਾਨਾਂ ਦੀਆਂ ਸੁਣੀਆਂ ਮੁਸ਼ਕਲਾਂ

By  Ravinder Singh October 13th 2022 08:16 PM -- Updated: October 13th 2022 08:17 PM

ਫਤਿਹਗੜ੍ਹ ਸਾਹਿਬ : ਜਾਟ ਮਹਾਂਸਭਾ ਪੰਜਾਬ ਮਹਿਲਾ ਵਿੰਗ ਦੀ ਪ੍ਰਧਾਨ ਜੈ ਇੰਦਰ ਕੌਰ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਨੀਤ ਕੌਰ ਦੀ ਪੁੱਤਰੀ ਨੇ ਅੱਜ ਕਿਸਾਨਾਂ ਦੀਆਂ ਮੁਸ਼ਕਲਾਂ ਸੁਣਨ ਲਈ ਸਰਹਿੰਦ ਤੇ ਖੰਨਾ ਦੀਆਂ ਮੰਡੀਆਂ (ਅਨਾਜ ਮੰਡੀ) ਦਾ ਦੌਰਾ ਕੀਤਾ। ਖੰਨਾ ਮੰਡੀ ਦੇ ਦੌਰੇ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੈ ਇੰਦਰ ਕੌਰ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਸਾਨੂੰ ਪੰਜਾਬ ਭਰ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਖ਼ਰੀਦ ਪ੍ਰਕਿਰਿਆ ਠੀਕ ਨਹੀਂ ਚੱਲ ਰਹੀ ਤੇ ਕਿਸਾਨਾਂ ਨੂੰ ਮੰਡੀਆਂ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਹਿੰਦ ਤੇ ਖੰਨਾ ਮੰਡੀਆਂ ਦਾ ਦੌਰਾ ਕਰਕੇ ਮੈਂ ਪੁਸ਼ਟੀ ਕਰ ਸਕਦੀ ਹਾਂ ਕਿ ਖ਼ਰੀਦ ਪ੍ਰਕਿਰਿਆ ਬਹੁਤ ਹੌਲੀ ਚੱਲ ਰਹੀ ਹੈ ਤੇ ਕਿਸਾਨ ਇਸ ਤੋਂ ਸੱਚਮੁੱਚ ਨਾਖੁਸ਼ ਹਨ।

ਜੈ ਇੰਦਰ ਕੌਰ ਵੱਲੋਂ ਸਰਹਿੰਦ ਤੇ ਖੰਨਾ ਦੀਆਂ ਮੰਡੀਆਂ ਦਾ ਦੌਰਾ, ਕਿਸਾਨਾਂ ਦੀ ਸੁਣੀਆਂ ਮੁਸ਼ਕਲਾਂਉਨ੍ਹਾਂ ਨੇ ਅੱਗੇ ਕਿਹਾ, "ਪਹਿਲਾਂ ਹੀ ਕਿਸਾਨ ਚਾਈਨਾ ਵਾਇਰਸ ਕਾਰਨ ਬਹੁਤ ਦੁੱਖ ਝੱਲ ਰਹੇ ਹਨ, ਜਿਸ ਨੇ ਸਾਡੀਆਂ ਬਹੁਤ ਸਾਰੇ ਅੰਨਦਾਤਾਵਾਂ ਦੀਆਂ ਫਸਲਾਂ ਨੂੰ ਤਬਾਹ ਕਰ ਦਿੱਤਾ ਹੈ ਅਤੇ ਹੁਣ ਲਗਾਤਾਰ ਮੀਂਹ ਤੇ ਹੋਰ ਕਾਰਨਾਂ ਕਰਕੇ ਝਾੜ ਵੀ ਬਹੁਤ ਘੱਟ ਗਿਆ ਹੈ ਪਰ ਸਾਡੇ ਕਿਸਾਨਾਂ ਦੀ ਮਦਦ ਕਰਨ ਦੀ ਬਜਾਏ ਭਗਵੰਤ ਮਾਨ ਸਰਕਾਰ ਨੇ ਉਨ੍ਹਾਂ ਨੂੰ ਆਪਣੇ ਹਾਸ਼ੀਏ 'ਤੇ ਛੱਡ ਦਿੱਤਾ ਹੈ ਤੇ ਮੰਡੀਆਂ 'ਚ ਪੁੱਜ ਰਹੀ ਫਸਲ ਦੀ ਖ਼ਰੀਦ ਵੀ ਨਹੀਂ ਕਰ ਰਹੇ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਕਿਸਾਨਾਂ ਦੀ ਮਦਦ ਕਰਨ ਦੀ ਬੇਨਤੀ ਕਰਦਿਆਂ ਕਿਹਾ, "ਮੈਂ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਬੇਨਤੀ ਕਰਦੀ ਹਾਂ ਕਿ ਸਾਡੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਜਿਨ੍ਹਾਂ ਦਾ ਚਾਈਨਾ ਵਾਇਰਸ, ਸੁੰਗੜਦੇ ਅਨਾਜ ਤੇ ਘੱਟ ਝਾੜ ਕਾਰਨ ਭਾਰੀ ਨੁਕਸਾਨ ਹੋਇਆ ਹੈ।"

ਜੈ ਇੰਦਰ ਕੌਰ ਵੱਲੋਂ ਸਰਹਿੰਦ ਤੇ ਖੰਨਾ ਦੀਆਂ ਮੰਡੀਆਂ ਦਾ ਦੌਰਾ, ਕਿਸਾਨਾਂ ਦੀਆਂ ਸੁਣੀਆਂ ਮੁਸ਼ਕਲਾਂਜੈ ਇੰਦਰ ਕੌਰ ਨੇ ਸਰਹਿੰਦ ਮੰਡੀ ਦਾ ਦੌਰਾ ਕਰਨ ਤੋਂ ਬਾਅਦ ਫ਼ਤਹਿਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਕੋਲ ਵੀ ਕਿਸਾਨਾਂ ਦੀਆਂ ਮੰਗਾਂ ਰੱਖੀਆਂ ਅਤੇ ਉਨ੍ਹਾਂ ਨੂੰ ਜਲਦ ਤੋਂ ਜਲਦ ਹੱਲ ਕਰਨ ਦੀ ਅਪੀਲ ਕੀਤੀ। ਪਰਾਲੀ ਸਾੜਨ ਬਾਰੇ ਗੱਲ ਕਰਦਿਆਂ ਜੈ ਇੰਦਰ ਕੌਰ ਨੇ ਦੱਸਿਆ ਕਿ ਕਿਸਾਨਾਂ ਨੇ ਮੈਨੂੰ ਇਹ ਵੀ ਦੱਸਿਆ ਹੈ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਨਾ ਤਾਂ ਕੋਈ ਪਰਾਲੀ ਪ੍ਰਬੰਧਨ ਮਸ਼ੀਨ ਮਿਲੀ ਹੈ ਅਤੇ ਨਾ ਹੀ ਸਰਕਾਰ ਵੱਲੋਂ ਕੋਈ ਮੁਆਵਜ਼ਾ ਤੈਅ ਕੀਤਾ ਗਿਆ ਹੈ ਅਤੇ ਜੇ ਉਹ ਮਜਬੂਰੀ ਵਿੱਚ ਪਰਾਲੀ ਸਾੜਦੇ ਹਨ ਤਾਂ ਪ੍ਰਸ਼ਾਸਨ ਉਨ੍ਹਾਂ ਨੂੰ ਰੈਡ ਲਿਸਟ ਕਰ ਦਿੰਦਾ ਹੈ, ਜੋ ਕਿ ਪੂਰੀ ਤਰ੍ਹਾਂ ਨਾਲ ਬੇਇਨਸਾਫੀ ਹੈ। ਮੈਂ ਉਨ੍ਹਾਂ ਨੂੰ ਜਾਟ ਮਹਾਸਭਾ ਤੇ ਆਪਣੇ ਪਰਿਵਾਰ ਦੇ ਪੂਰਨ ਸਮਰਥਨ ਦਾ ਭਰੋਸਾ ਦਿੱਤਾ ਹੈ ਅਤੇ ਮੈਂ ਆਪਣੇ ਪਿਤਾ ਨੂੰ ਵੀ ਇਹ ਮਾਮਲਾ ਕੇਂਦਰ ਸਰਕਾਰ ਕੋਲ ਉਠਾਉਣ ਦੀ ਅਪੀਲ ਕਰਾਂਗੀ।"

ਇਹ ਵੀ ਪੜ੍ਹੋ : ਗੁਰਦੁਆਰਾ ਅੰਗੀਠਾ ਸਾਹਿਬ ਹੋਏ ਨਤਮਸਤਕ ਸੁਖਬੀਰ ਸਿੰਘ ਬਾਦਲ

ਆਪ' ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਇਸ ਸਰਕਾਰ ਦੀ ਕਿਸਾਨਾਂ ਪ੍ਰਤੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮੀਂਹ, ਖਰਾਬ ਮੌਸਮ ਕਾਰਨ ਖਰੀਦ ਪ੍ਰਕਿਰਿਆ 'ਚ ਭਾਰੀ ਦਿੱਕਤ ਆ ਰਹੀ ਹੈ ਅਤੇ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਸਾਰੇ ਵਿਧਾਇਕ ਅਤੇ ਮੰਤਰੀ ਇਸ ਸਭ ਕੁਝ ਵਿਚ ਕੋਈ ਦਿਲਚਸਪੀ ਨਹੀਂ ਰੱਖਦੇ ਹੋਏ ਆਪਣਾ ਸਾਰਾ ਸਮਾਂ ਗੁਜਰਾਤ ਵਿਚ ਪ੍ਰਚਾਰ ਕਰਨ 'ਤੇ ਲਗਾ ਰਹੇ ਹਨ। ਇੱਥੋਂ ਤੱਕ ਕਿ ਸਾਡੇ ਅੰਨਦਾਤਾ ਵੀ ਆਪਣੀਆਂ ਮੰਗਾਂ ਲਈ ਮੁੱਖ ਮੰਤਰੀ ਦੇ ਘਰ ਦੇ ਬਾਹਰ ਧਰਨੇ 'ਤੇ ਬੈਠਣ ਲਈ ਮਜਬੂਰ ਹਨ ਪਰ ਭਗਵੰਤ ਮਾਨ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੇ ਹਨ।

-PTC News

 

Related Post