Advertisment

ਗੁਰਦੁਆਰਾ ਅੰਗੀਠਾ ਸਾਹਿਬ ਹੋਏ ਨਤਮਸਤਕ ਸੁਖਬੀਰ ਸਿੰਘ ਬਾਦਲ

author-image
Ravinder Singh
Updated On
New Update
ਗੁਰਦੁਆਰਾ ਅੰਗੀਠਾ ਸਾਹਿਬ ਹੋਏ ਨਤਮਸਤਕ ਸੁਖਬੀਰ ਸਿੰਘ ਬਾਦਲ
Advertisment
ਬਟਾਲਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਗੁਰਦੁਆਰਾ ਅੰਗੀਠਾ ਸਾਹਿਬ ਨਿੱਕੇ ਘੁੰਮਣ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨੇ ਸਰਬਤ ਦੇ ਭਲੇ ਦ ਅਰਦਾਸਤ ਕੀਤੀ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਨਾਲ ਵੱਡੀ ਗਿਣਤੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵੀ ਮੌਜੂਦ ਸਨ।
Advertisment
ਸੁਖਬੀਰ ਸਿੰਘ ਬਾਦਲ ਗੁਰਦੁਆਰਾ ਅੰਗੀਠਾ ਸਾਹਿਬ ਹੋਏ ਨਤਮਸਤਕਇਸ ਮੌਕੇ ਮੀਡੀਆ ਨਾਲ ਮੁਖਾਤਬ ਹੁੰਦਿਆ ਭਾਈ ਬਲਵੰਤ ਸਿੰਘ ਰਾਜੋਆਣਾ ਉਤੇ ਕੇਂਦਰ ਸਰਕਾਰ ਵੱਲੋਂ ਲਏ ਗਏ ਸਟੈਂਡ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਉਨ੍ਹਾਂ ਨੇ ਕਿਹਾ ਕਿ 550 ਸਾਲਾ ਉਤੇ ਦਿੱਤੀ ਕੀਤੇ ਗਏ ਆਪਣੇ ਵਾਅਦੇ ਨੂੰ ਲੈ ਕੇ ਕੇਂਦਰ ਸਰਕਾਰ ਹੁਣ ਮੁਕਰ ਗਈ ਹੈ। ਇਹ ਵੀ ਪੜ੍ਹੋ : ਕੈਨੇਡਾ ਦੇ ਗੈਂਗਸਟਰ ਅਰਸ਼ਦੀਪ ਡੱਲਾ ਗਿਰੋਹ ਦੇ ਦੋ ਸ਼ਾਰਪ ਸ਼ੂਟਰ ਗ੍ਰਿਫ਼ਤਾਰ, ਅਸਲਾ ਬਰਾਮਦ ਕੇਂਦਰ ਸਰਕਾਰ ਜੋ ਸੁਪਰੀਮ ਕੋਰਟ ਵਿਚ ਪਿੱਛੇ ਹਟੀ ਹੈ ਉਹ ਸਰਾਸਰ ਗਲਤ ਹੈ। ਇਕ ਇਨਸਾਨ ਨੇ ਆਪਣੀ ਸਜ਼ਾ ਪੂਰੀ ਕਰਦੇ ਹੋਏ 28 ਸਾਲ ਜੇਲ੍ਹ ਵਿਚ ਕੱਟੇ ਹਨ ਜੋ ਉਮਰ ਕੈਦ ਤੋਂ ਵੀ ਵੱਧ ਹਨ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹਿੰਦੀ ਭਾਸ਼ਾ ਨੂੰ ਸਾਰੇ ਰਾਜਾਂ ਵਿਚ ਮੁੱਖ ਭਾਸ਼ਾ ਦੇ ਤੌਰ ਉਤੇ ਲਾਗੂ ਕਾਰਨ ਦੇ ਫੈਸਲਾ ਦਾ ਅਸੀਂ ਵਿਰੋਧ ਕਰਦੇ ਹਾਂ। ਸ਼੍ਰੋਮਣੀ ਅਕਾਲੀ ਦਲ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਹੋਣ ਦਵੇਗਾ। publive-image -PTC News  
punjabinews latestnews president ptcnews batala shiromaniakalidal sukhbirsinghbadal gurdwaraangithasahib
Advertisment

Stay updated with the latest news headlines.

Follow us:
Advertisment