ਸਾਵਧਾਨ ! ਹੁਣ ਮਿਠਾਈਆਂ ਦਾ ਬਾਦਸ਼ਾਹ ਵੀ ਹੋਇਆ ਜ਼ਹਿਰੀਲਾ

By  Joshi October 28th 2018 12:14 PM

ਸਾਵਧਾਨ ! ਹੁਣ ਮਿਠਾਈਆਂ ਦਾ ਬਾਦਸ਼ਾਹ ਵੀ ਹੋਇਆ ਜ਼ਹਿਰੀਲਾ,ਜੈਤੋ: ਤਿਉਹਾਰਾਂ ਦੇ ਦਿਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲਗਾਤਾਰ ਸੂਬੇ ਵਿੱਚ ਮੌਜੂਦ ਮਿਠਾਈਆਂ ਦੀਆਂ ਦੁਕਾਨਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪਰ ਇਸ ਦੇ ਬਾਵਜੂਦ ਕਈ ਥਾਵਾਂ 'ਤੇ ਅਜੇ ਤੱਕ ਵੀ ਘਟੀਆ ਪੱਧਰ 'ਤੇ ਬਾਜ਼ਾਰਾਂ 'ਚ ਮਿਠਾਈਆਂ ਤਿਆਰ ਕਰਕੇ ਸ਼ਰੇਆਮ ਵੇਚੀਆਂ ਜਾ ਰਹੀਆਂ ਹਨ।

ਇਸ ਦੌਰਾਨ ਦੁੱਧ ਤੋਂ ਬਣਨ ਵਾਲਿਆਂ ਮਿਠਾਈਆਂ ਤੋਂ ਬਾਅਦ ਮਿਠਾਈਆਂ ਦਾ ਬਾਦਸ਼ਾਹ ਲੱਡੂ ਵੀ ਮਿਲਾਟਵ ਤੋਂ ਪਿੱਛੇ ਨਹੀਂ ਹੈ। ਇਹ ਮਾਮਲਾ ਜੈਤੋ ਦਾ ਹੈ,ਜਿਥੇ ਮਿਲਾਵਟੀ ਲੱਡੂਆਂ ਦੀ ਵਿਕਰੀ ਹੋ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਲੱਡੂਆਂ ਵਿੱਚ ਵੀ ਵੱਡੇ ਪੱਧਰ 'ਤੇ ਮਿਲਾਵਟ ਕੀਤੀ ਜਾ ਰਹੀ ਹੈ।

ਹੋਰ ਪੜ੍ਹੋ: ਪੰਜਾਬ ਦੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤੀ ਸੰਮਤੀ ਚੋਣਾਂ ਲਈ ਦਾਖ਼ਲ ਕੀਤੇ ਨਾਮਜ਼ਦਗੀ ਪੱਤਰਾਂ ਦੀ ਅੱਜ ਹੋਵੇਗੀ ਪੜਤਾਲ

ਲੋਕ ਰੈਡੀਮੇਡ ਬੂੰਦੀ ਤਿਆਰ ਕਰਕੇ ਅੱਗੇ ਵੇਚ ਰਹੇ ਹਨ, ਜੋਕਿ ਕਾਫੀ ਸਸਤੀ ਹੁੰਦੀ ਹੈ , ਜਿਸ ਦੌਰਾਨ ਹਨ ਲੋਕਾਂ ਧੰਦਾ ਬਣ ਚੁੱਕਿਆ ਹੈ। ਮਿਠਾਈਆਂ ਵੇਚਣ ਵਾਲੇ 3-3 ਮਹੀਨੇ ਪਹਿਲਾਂ ਹੀ ਘਟੀਆਂ ਰੈਡੀਮੇਟ ਬੂੰਦੀ ਤਿਆਰ ਕਰਕੇ ਬਾਜ਼ਾਰਾਂ 'ਚ ਵੇਚ ਚੁੱਕੇ ਹਨ ਅਤੇ ਹੁਣ ਇਹ ਰੈਡੀਮੇਟ ਬੂੰਦੀ ਤਿਉਹਾਰਾਂ ਦੇ ਦਿਨਾਂ 'ਚ ਮਿਠਾਈ ਵੇਚਣ ਵਾਲਿਆਂ ਦੀਆਂ ਦੁਕਾਨਾਂ ਦਾ ਲੱਡੂ ਦੇ ਰੂਪ 'ਚ ਸ਼ਿੰਗਾਰ ਬਣ ਚੁੱਕੀ ਹੈ।

—PTC News

Related Post