ਜਲੰਧਰ :ਫਲਾਈਓਵਰ ਦੇ ਹੇਠਾਂ ਵੜੀ ਵਿਦਿਆਰਥੀਆਂ ਨਾਲ ਭਰੀ ਸਕੂਲੀ ਬੱਸ , ਕਈ ਦੇ ਲੱਗੀਆਂ ਸੱਟਾਂ

By  Shanker Badra June 29th 2019 02:22 PM

ਜਲੰਧਰ :ਫਲਾਈਓਵਰ ਦੇ ਹੇਠਾਂ ਵੜੀ ਵਿਦਿਆਰਥੀਆਂ ਨਾਲ ਭਰੀ ਸਕੂਲੀ ਬੱਸ , ਕਈ ਦੇ ਲੱਗੀਆਂ ਸੱਟਾਂ :ਜਲੰਧਰ : ਜਲੰਧਰ -ਅੰਮ੍ਰਿਤਸਰ ਮਾਰਗ 'ਤੇ ਅੱਜ ਸਵੇਰੇ ਵਿਦਿਆਰਥੀਆਂ ਨੂੰ ਲਿਆ ਰਹੀ ਸਕੂਲੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ।ਇਸ ਦੌਰਾਨ ਸਕੂਲੀ ਬੱਸ ਦਾ ਸਟੇਅਰਿੰਗ ਅਚਾਨਕ ਜਾਮ ਹੋ ਗਿਆ ਅਤੇ ਬੱਸ ਬੇਕਾਬੂ ਹੋ ਕੇ ਪੀ.ਏ.ਪੀ. ਫਲਾਈਓਵਰ ਦੇ ਹੇਠਾਂ ਜਾ ਵੜੀ।

Jalandhar-Amritsar road School Bus Accident , Many Injured
ਜਲੰਧਰ : ਫਲਾਈਓਵਰ ਦੇ ਹੇਠਾਂ ਵੜੀ ਵਿਦਿਆਰਥੀਆਂ ਨਾਲ ਭਰੀ ਸਕੂਲੀ ਬੱਸ , ਕਈ ਦੇ ਲੱਗੀਆਂ ਸੱਟਾਂ

ਇਸ ਹਾਦਸੇ ਦੌਰਾਨ ਕੁਝ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਹਾਦਸੇ ਵੇਲੇ ਬੱਸ 'ਚ 30 ਵਿਦਿਆਰਥੀ ਸਵਾਰ ਸਨ ਪਰ ਰਾਹਤ ਵਾਲੀ ਗੱਲ ਰਹੀ ਕਿ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੀ ਰਿਹਾ।ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਰਾਮਾਂਮੰਡੀ ਥਾਣਾ ਬਾਰਾਦਰੀ ਅਤੇ ਪੀਸੀਆਰ ਦੀਆਂ ਟੀਮਾਂ ਮੌਕੇ ਉੱਤੇ ਪਹੁੰਚੀਆਂ।ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Jalandhar-Amritsar road School Bus Accident , Many Injured
ਜਲੰਧਰ : ਫਲਾਈਓਵਰ ਦੇ ਹੇਠਾਂ ਵੜੀ ਵਿਦਿਆਰਥੀਆਂ ਨਾਲ ਭਰੀ ਸਕੂਲੀ ਬੱਸ , ਕਈ ਦੇ ਲੱਗੀਆਂ ਸੱਟਾਂ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸਬੰਧੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਕਰਵਾਇਆ ਸਮਾਗਮ

ਇਸ ਦੌਰਾਨ ਸਕੂਲ ਬੱਸ ਚਾਲਕ ਗੁਰਨਾਮ ਸਿੰਘ ਪੁੱਤਰ ਨਿਰੰਜਨ ਸਿੰਘ ਵਾਸੀ ਅਜਨਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਸਕੂਲੀ ਬੱਸ ਰਾਹੀਂ ਅੰਮ੍ਰਿਤਸਰ ਤੋਂ ਸਕੂਲ ਦੇ ਕਰੀਬ 20 ਬੱਚਿਆਂ ਨੂੰ ਲੈ ਕੇ ਲਵਲੀ ਯੂਨੀਵਰਸਿਟੀ ਆ ਰਿਹਾ ਸੀ ਕਿ ਪੀ.ਏ.ਪੀ. ਫਲਾਈਓਵਰ ਉੱਤੇ ਸਟੇਰਿੰਗ ਅਚਾਨਕ ਫ੍ਰੀ ਹੋ ਗਿਆ ਅਤੇ ਬੱਸ ਬੇਕਾਬੂ ਹੋ ਕੇ ਫਲਾਈਓਵਰ ਦੇ ਹੇਠਾਂ ਰੇਲਵੇ ਕਰਾਸਿੰਗ ਕੋਲ ਜਾ ਡਿੱਗੀ।

-PTCNews

Related Post