ਲੜਕੀ ਨੇ ਮੁੰਡੇ 'ਤੇ ਕਰਵਾਇਆ ਛੇੜਛਾੜ ਦਾ ਪਰਚਾ , ਗੁੰਡਿਆਂ ਨੇ ਘਰ 'ਚ ਵੜਕੇ ਲਗਾਈ ਅੱਗ

By  Shanker Badra October 5th 2019 01:33 PM

ਲੜਕੀ ਨੇ ਮੁੰਡੇ 'ਤੇ ਕਰਵਾਇਆ ਛੇੜਛਾੜ ਦਾ ਪਰਚਾ , ਗੁੰਡਿਆਂ ਨੇ ਘਰ 'ਚ ਵੜਕੇ ਲਗਾਈ ਅੱਗ:ਭੋਗਪੁਰ : ਜਲੰਧਰ ਜ਼ਿਲੇ ਦੇ ਥਾਣਾ ਭੋਗਪੁਰ ਅਧੀਨ ਪੈਂਦੇ ਪਿੰਡ ਜੰਡੀਰਾਂ 'ਚ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਹੈ। ਜਿਥੇ ਪਿੰਡ ਦੇ ਮਨੀ ਨਾਮ ਦੇਇਕ ਨੌਜਵਾਨ ਨੇ ਉਸ ਖਿਲਾਫ ਛੇੜਖਾਨੀ ਦਾ ਮਾਮਲਾ ਦਰਜ ਕਰਵਾਉਣ ਵਾਲੀ ਲੜਕੀ ਦੇ ਘਰ 'ਤੇ ਹਮਲਾ ਕਰਕੇ ਘਰ ਦਾ ਸਾਰਾ ਸਮਾਨ ਅੱਗ ਦੇ ਹਵਾਲੇ ਕਰ ਦਿੱਤਾ ਹੈ।

Jalandhar Boy harassment case registered girl Home Fire ਲੜਕੀ ਨੇ ਮੁੰਡੇ 'ਤੇ ਕਰਵਾਇਆ ਛੇੜਛਾੜ ਦਾ ਪਰਚਾ , ਗੁੰਡਿਆਂ ਨੇ ਘਰ 'ਚ ਵੜਕੇ ਲਗਾਈ ਅੱਗ

ਇਸ ਦੌਰਾਨ ਸੁਖਵਿੰਦਰ ਕੌਰ ਪਤਨੀ ਜਸਵਿੰਦਰ ਵਾਸੀ ਜੰਡੀਰਾਂ ਨੇ ਦੱਸਿਆ ਕਿ ਉਹ ਘਰ ਦੇ ਇਕ ਕਮਰੇ 'ਚ ਆਪਣੇ ਬੱਚਿਆਂ ਨਾਲ ਸੁੱਤੀ ਪਈ ਸੀ। ਇਸੇ ਦੌਰਾਨ ਘਰ ਦੇ ਬਾਹਰ ਲਲਕਾਰੇ ਮਾਰਨ ਤੇ ਗਾਲੀ ਗਲੋਚ ਕਰਨ ਦੀਆਂ ਅਵਾਜ਼ਾਂ ਆਉਣ ਲੱਗੀਆਂ। ਇਸ ਦੌਰਾਨ ਹਮਲਾਵਰ ਨੌਜਵਾਨ ਨੇ ਸੁਖਵਿੰਦਰ ਕੌਰ ਤੇ ਉਸ ਦੀ ਬੇਟੀ ਨੂੰ ਲਲਕਾਰਦਿਆਂ ਕਿਹਾ ਕਿ ਮੈਂ ਮਨੀ ਆ ਨਿਕਲੋ ਬਾਹਰ।

Jalandhar Boy harassment case registered girl Home Fire ਲੜਕੀ ਨੇ ਮੁੰਡੇ 'ਤੇ ਕਰਵਾਇਆ ਛੇੜਛਾੜ ਦਾ ਪਰਚਾ , ਗੁੰਡਿਆਂ ਨੇ ਘਰ 'ਚ ਵੜਕੇ ਲਗਾਈ ਅੱਗ

ਜਿਸ ਤੋਂ ਬਾਅਦ ਸੁਖਵਿੰਦਰ ਕੌਰ ਘਰ ਦੇ ਅੰਦਰ ਇਕ ਹਨੇਰੇ ਕਮਰੇ 'ਚ ਬੱਚਿਆਂ ਨੂੰ ਨਾਲ ਲੈ ਕੇ ਲੁੱਕ ਗਈ ਤੇ ਆਪਣੇ ਮੋਬਾਇਲ ਫੋਨ ਦੀ ਰਿੰਗ ਬੰਦ ਕਰ ਦਿੱਤੀ। ਹਮਲਾਵਰਾਂ ਨੇ ਘਰ ਦਾ ਗੇਟ ਪੱਥਰ ਮਾਰ-ਮਾਰ ਤੋੜ ਦਿੱਤਾ ਤੇ ਫਿਰ ਅੰਦਰ ਦਾਖਲ ਹੋ ਗਏ ਤੇ ਘਰ ਅੰਦਰ ਖੜੀ ਐਕਟਿਵਾ, ਦੋ ਸਾਇਕਲ, ਵਾਸ਼ਿੰਗ ਮਸ਼ੀਨ, ਬੈਡ ਤੇ ਹੋਰ ਸਮਾਨ ਘਰ ਦੇ ਬਾਹਰ ਗਲੀ 'ਚ ਕੱਢ ਕੇ ਅੱਗ ਲਗਾ ਦਿੱਤੀ। ਹਮਲਾਵਰਾਂ ਨੇ ਘਰ ਦੇ ਅੰਦਰ ਪਏ ਸਮਾਨ ਦੀ ਵੀ ਬੁਰੀ ਤਰ੍ਹਾਂ ਤੋੜ ਭੰਨ ਕੀਤੀ ਹੈ।

Jalandhar Boy harassment case registered girl Home Fire ਲੜਕੀ ਨੇ ਮੁੰਡੇ 'ਤੇ ਕਰਵਾਇਆ ਛੇੜਛਾੜ ਦਾ ਪਰਚਾ , ਗੁੰਡਿਆਂ ਨੇ ਘਰ 'ਚ ਵੜਕੇ ਲਗਾਈ ਅੱਗ

ਜਿਸ ਤੋਂ ਬਾਅਦ ਪੀੜਤ ਪਰਿਵਾਰ ਵੱਲੋਂ ਆਪਣੇ 'ਤੇ ਹੋਏ ਹਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਹੈ। ਪੁਲਿਸ  ਦੇ ਪੁੱਜਣ ਤੱਕ ਹਮਲਾਵਰ ਨੌਜਵਾਨ ਘਰ ਦੇ ਬਾਹਰ ਖੜੇ ਗਾਲੀ ਗਲੋਚ ਕਰਦੇ ਰਹੇ। ਜਦੋਂ ਪੁਲਿਸ ਪਿੰਡ 'ਚ ਪੁੱਜੀ ਤਾਂ ਪੁਲਿਸ ਦੇ ਸਾਹਮਣੇ ਹੀ ਨੌਜਵਾਨ ਫਰਾਰ ਹੋ ਗਏ, ਜਿਸ ਕਾਰਨ ਪਿੰਡ ਵਾਸੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ 'ਤੇ ਪੁੱਜੇ ਥਾਣਾ ਮੁਖੀ ਨਰੇਸ਼ ਜੋਸ਼ੀ ਨੇ ਮਾਮਲੇ ਦੀ ਜਾਂਚ ਸ਼ਰੂ ਕਰ ਦਿੱਤੀ ਹੈ।

-PTCNews

Related Post