ਜਲੰਧਰ ਬੱਸ ਸਟੈਂਡ ਨੇੜੇ ਢਾਬੇ 'ਤੇ ਕੰਮ ਕਰਦੇ ਪਰਵਾਸੀ ਵੇਟਰ ਉਤੇ ਗ੍ਰਾਹਕ ਨੇ ਚਾਕੂ ਨਾਲ ਕੀਤਾ ਹਮਲਾ

By  Shanker Badra March 13th 2019 05:04 PM

ਜਲੰਧਰ ਬੱਸ ਸਟੈਂਡ ਨੇੜੇ ਢਾਬੇ 'ਤੇ ਕੰਮ ਕਰਦੇ ਪਰਵਾਸੀ ਵੇਟਰ ਉਤੇ ਗ੍ਰਾਹਕ ਨੇ ਚਾਕੂ ਨਾਲ ਕੀਤਾ ਹਮਲਾ:ਜਲੰਧਰ : ਜਲੰਧਰ ਦੇ ਬੱਸ ਸਟੈਂਡ ਨਜ਼ਦੀਕ ਪੈਂਦੇ ਇੱਕ ਢਾਬੇ 'ਤੇ ਕੰਮ ਕਰਦੇ ਇੱਕ ਪਰਵਾਸੀ ਵੇਟਰ ਉਤੇ ਖਾਣਾ ਖਾਣ ਆਏ ਗ੍ਰਾਹਕ ਨੇ ਚਾਕੂ ਨਾਲ ਹਮਲਾ ਕਰ ਦਿੱਤਾ ਹੈ।ਇਸ ਹਮਲੇ 'ਚ ਪਰਵਾਸੀ ਵੇਟਰ ਪੂਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਹੈ।ਮਿਲੀ ਜਾਣਕਾਰੀ ਮੁਤਾਬਕ ਜ਼ਖਮੀ ਵੇਟਰ ਦੀ ਸ਼ਨਾਖ਼ਤ ਉਮੇਸ਼ ਦਾਸ ਵਾਸੀ ਬਿਹਾਰ ਵਜੋਂ ਹੋਈ ਹੈ ,ਜੋ ਜਲੰਧਰ ਬੱਸ ਸਟੈਂਡ ਦੇ ਗੇਟ ਨੰਬਰ ਤਿੰਨ ਦੇ ਬਾਹਰ ਢਾਬੇ ਉੱਤੇ ਨੌਕਰੀ ਕਰਦਾ ਹੈ।ਇਸ ਹਮਲੇ ਦੀ ਵਜ੍ਹਾ ਸਿਰਫ ਇੰਨੀ ਸੀ ਕਿ ਗ੍ਰਾਹਕ ਨੇ ਦਹੀਂ ਮੰਗਿਆ ਸੀ ਅਤੇ ਵੇਟਰ ਨੇ ਇਨਕਾਰ ਕਰ ਦਿੱਤਾ ਸੀ।

Jalandhar bus stand Near Immigrant waiter knife With Attack ਜਲੰਧਰ ਬੱਸ ਸਟੈਂਡ ਨੇੜੇ ਢਾਬੇ 'ਤੇ ਕੰਮ ਕਰਦੇ ਪਰਵਾਸੀ ਵੇਟਰ ਉਤੇ ਗ੍ਰਾਹਕ ਨੇ ਚਾਕੂ ਨਾਲ ਕੀਤਾ ਹਮਲਾ

ਇਸ ਘਟਨਾ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਵਾਸੀ ਉਮੇਸ਼ ਦਾਸ ਨੇ ਦੱਸਿਆ ਹੈ ਕਿ ਇੱਕ ਗ੍ਰਾਹਕ ਢਾਬੇ 'ਤੇ ਖਾਣਾ ਖਾਣ ਲਈ ਰੁਕਿਆ ਤੇ ਉਸ ਦਾ ਮਾਲਿਕ ਢਾਬੇ 'ਤੇ ਮੌਜੂਦ ਨਹੀਂ ਸੀ।ਇਸ ਦੌਰਾਨ ਗ੍ਰਾਹਕ ਨੇ ਪਰਵਾਸੀ ਵੇਟਰ ਤੋਂ ਦਹੀਂ ਮੰਗੀ ਪਰ ਦਹੀਂ ਨਾ ਹੋਣ ਕਰਕੇ ਵੇਟਰ ਨੇ ਇਨਕਾਰ ਕਰ ਦਿੱਤਾ।ਇਸ ਤੋਂ ਬਾਅਦ ਗੁੱਸੇ ਵਿੱਚ ਆਏ ਗ੍ਰਾਹਕ ਨੇ ਢਾਬੇ 'ਤੇ ਪਏ ਚਾਕੂ ਨਾਲ ਪਰਵਾਸੀ ਵੇਟਰ 'ਤੇ ਹਮਲਾ ਕਰ ਦਿੱਤਾ ਅਤੇ ਉਸਨੂੰ ਜ਼ਖਮੀ ਕਰ ਦਿੱਤਾ ਹੈ।

Jalandhar bus stand Near Immigrant waiter knife With Attack ਜਲੰਧਰ ਬੱਸ ਸਟੈਂਡ ਨੇੜੇ ਢਾਬੇ 'ਤੇ ਕੰਮ ਕਰਦੇ ਪਰਵਾਸੀ ਵੇਟਰ ਉਤੇ ਗ੍ਰਾਹਕ ਨੇ ਚਾਕੂ ਨਾਲ ਕੀਤਾ ਹਮਲਾ

ਇਸ ਮੌਕੇ 'ਤੇ ਪੁੱਜੀ ਪੁਲਿਸ ਨੇ ਪਰਵਾਸੀ ਵੇਟਰ ਨੂੰ ਜ਼ਖਮੀ ਹਾਲਤ ਵਿੱਚ ਸਿਵਿਲ ਹਸਪਤਾਲ ਪਹੁੰਚਾਇਆ।ਪਰਵਾਸੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇਹ ਸਖਸ਼ ਕਦੀ ਵੀ ਢਾਬੇ 'ਤੇ ਨਹੀਂ ਆਇਆ।ਫਿਲਹਾਲ ਪੁਲਿਸ ਨੇ ਜ਼ਖਮੀ ਉਮੇਸ਼ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਹੈ।

-PTCNews

Related Post