ਜਲੰਧਰ ਕਾਰ ਬੰਬ ਧਮਾਕਾ ਮਾਮਲੇ ਵਿੱਚ ਸੀਬੀਆਈ ਨੇ ਇੱਕ ਨਾਮਧਾਰੀ ਨੂੰ ਥਾਈਲੈਂਡ 'ਚੋਂ ਕੀਤਾ ਗ੍ਰਿਫ਼ਤਾਰ

By  Shanker Badra October 18th 2018 10:09 AM -- Updated: October 18th 2018 10:49 AM

ਜਲੰਧਰ ਕਾਰ ਬੰਬ ਧਮਾਕਾ ਮਾਮਲੇ ਵਿੱਚ ਸੀਬੀਆਈ ਨੇ ਇੱਕ ਨਾਮਧਾਰੀ ਨੂੰ ਥਾਈਲੈਂਡ 'ਚੋਂ ਕੀਤਾ ਗ੍ਰਿਫ਼ਤਾਰ:ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਅੱਜ ਜਲੰਧਰ ਟਿਫਨ ਕਾਰ ਬੰਬ ਧਮਾਕਾ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਥਾਈਲੈਂਡ ਦੇ ਬੈਂਕਾਕ ਤੋਂ ਗ੍ਰਿਫ਼ਤਾਰ ਕੀਤਾ ਹੈ।ਜਾਣਕਾਰੀ ਅਨੁਸਾਰ ਸੀਬੀਆਈ ਵੱਲੋਂ ਮੁਲਜ਼ਮ ਪਲਵਿੰਦਰ ਸਿੰਘ ਉਰਫ ਡਿੰਪਲ ਤੋਂ ਦਸੰਬਰ 2015 ਵਿਚ ਬੰਬ ਧਮਾਕੇ ਦੀ ਘਟਨਾ ਵਿਚ ਕਥਿਤ ਭੂਮਿਕਾ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ।

ਦੱਸਿਆ ਜਾਂਦਾ ਹੈ ਕਿ ਪਲਵਿੰਦਰ ਸਿੰਘ ਨਾਮਧਾਰੀ ਸੰਪਰਦਾ ਦਾ ਚੇਲਾ ਹੈ।ਜਲੰਧਰ ਦੇ ਮਕਸੂਦਾ ਥਾਣੇ ਅਧੀਨ ਪਿੰਡ ਦੁੱਗਰੀ ਵਿਖੇ ਕਾਰ ਬੰਬ ਧਮਾਕੇ ਦੇ ਮੁਲਜ਼ਮਾਂ ਦੀ ਸੂਚੀ ਵਿਚ ਨਾਮਜ਼ਦ ਕਰਨ ਉਪਰੰਤ ਉਹ ਥਾਈਲੈਂਡ ਭੱਜ ਗਿਆ ਸੀ।

ਜਿਸ ਤੋਂ ਬਾਅਦ ਜਲੰਧਰ ਰੂਰਲ ਪੁਲਿਸ ਵਲੋਂ ਪੇਸ਼ ਕੀਤੇ ਚਲਾਣ ਨੇ ਇਹ ਖੁਲਾਸਾ ਕੀਤਾ ਸੀ ਕਿ ਪਲਵਿੰਦਰ ਸਿੰਘ 25 ਦਸੰਬਰ, 2015 ਨੂੰ ਜਲੰਧਰ ਵਿਚ ਨਾਮਧਾਰੀ ਸੰਪਰਦਾ ਦੇ ਸਤਿਗੁਰੂ ਉਦੈ ਸਿੰਘ ਦੇ ਮੁਖੀ 'ਤੇ ਹਮਲਾ ਕਰਨ ਦੀ ਯੋਜਨਾ ਘੜਨ ਵਾਲਿਆਂ 'ਚੋਂ ਇੱਕ ਸੀ।

-PTCNews

Related Post