ਜਲੰਧਰ : ਸੀ.ਆਈ.ਏ. ਸਟਾਫ਼ ਅਤੇ ਪੁਲਿਸ ਨੇ ਇੱਕ ਹੋਰ ਨਸ਼ਾ ਤਸਕਰ ਨੂੰ ਕੀਤਾ ਕਾਬੂ ,ਪਾਕਿ ਤੋਂ ਮੰਗਵਾਉਂਦੇ ਸੀ ਹੈਰੋਇਨ

By  Shanker Badra October 12th 2019 04:14 PM

ਜਲੰਧਰ  : ਸੀ.ਆਈ.ਏ. ਸਟਾਫ਼ ਅਤੇ ਪੁਲਿਸ ਨੇ ਇੱਕ ਹੋਰ ਨਸ਼ਾ ਤਸਕਰ ਨੂੰ ਕੀਤਾ ਕਾਬੂ ,ਪਾਕਿ ਤੋਂ ਮੰਗਵਾਉਂਦੇ ਸੀ ਹੈਰੋਇਨ:ਜਲੰਧਰ : ਸੀ.ਆਈ.ਏ. ਸਟਾਫ਼ 1 ਅਤੇ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਤਿੰਨ ਨਸ਼ਾ ਤਸਕਰਾਂ ਦੇ ਇੱਕ ਹੋਰ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਸ ਕੋਲੋਂ ਹੈਰੋਇਨ ਦੇ ਨਾਲ ਹੀ 2 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ।ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਸਰਹੱਦ ਪਾਰ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਸਪਲਾਈ ਕਰਨ ਵਾਲੇ ਤਸਕਰ ਚਰਨਜੀਤ ਸਿੰਘ ਉਰਫ਼ ਚੰਨਾ ਵਾਸੀ ਗੱਟੀ ਮੱਤੜ ,ਜ਼ਿਲ੍ਹਾ ਫਿਰੋਜ਼ਪੁਰ ਨੂੰ ਕਾਬੂ ਕੀਤਾ ਹੈ।

Jalandhar: CIA Staff and Police Another drug smuggler Arrested ਜਲੰਧਰ : ਸੀ.ਆਈ.ਏ. ਸਟਾਫ਼ ਅਤੇ ਪੁਲਿਸ ਨੇ ਇੱਕ ਹੋਰ ਨਸ਼ਾ ਤਸਕਰ ਨੂੰ ਕੀਤਾ ਕਾਬੂ ,ਪਾਕਿ ਤੋਂ ਮੰਗਵਾਉਂਦੇ ਸੀ ਹੈਰੋਇਨ

ਪੁਲਿਸ ਨੇ ਇਸਨੂੰ ਜਲੰਧਰ ਦੇ ਵਡਾਲਾ ਚੌਂਕ ਤੋਂ ਗ੍ਰਿਫ਼ਤਾਰ ਕੀਤਾ ਹੈ।ਇਸ ਦੌਰਾਨ ਦੋਸ਼ੀ ਚਰਨਜੀਤ ਚੰਨਾ ਨੇ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਉਨ੍ਹਾਂ ਦੀ 6 ਕਨਾਲ ਜ਼ਮੀਨ ਭਾਰਤ -ਪਾਕਿ ਗਜਨੀਵਾਲ ਬਾਰਡਰ ਕੱਡਿਆਲੀ ਤਾਰ ਹੱਦ ਤੋਂ ਪਾਰ ਹੈ। ਜਿਸ ਕਰਕੇ ਉਸਦੇ ਅਤੇ ਉਸਦੇ ਪਿਤਾ ਮੱਖਣ ਸਿੰਘ ਦੇ 6 ਮਹੀਨੇ ਪਹਿਲਾਂ ਪਾਕਿਸਤਾਨ ਨਸ਼ਾ ਤਸਕਰਾਂ ਨਾਲ ਸਬੰਧ ਬਣ ਗਏ ਸਨ। ਜਿਸ ਤੋਂ ਬਾਅਦ ਉਨ੍ਹਾਂ ਨੇ ਪਾਕਿ ਤੋਂ ਹੈਰੋਇਨ ਦੀ ਵੱਡੀ ਖੇਪ ਮੰਗਵਾਉਣੀ ਸ਼ੁਰੂ ਕਰ ਦਿੱਤੀ ਸੀ।

Jalandhar: CIA Staff and Police Another drug smuggler Arrested ਜਲੰਧਰ : ਸੀ.ਆਈ.ਏ. ਸਟਾਫ਼ ਅਤੇ ਪੁਲਿਸ ਨੇ ਇੱਕ ਹੋਰ ਨਸ਼ਾ ਤਸਕਰ ਨੂੰ ਕੀਤਾ ਕਾਬੂ ,ਪਾਕਿ ਤੋਂ ਮੰਗਵਾਉਂਦੇ ਸੀ ਹੈਰੋਇਨ

ਇਸ ਦੌਰਾਨ ਦੋਸ਼ੀ ਚਰਨਜੀਤ ਚੰਨਾ ਨੇ ਦੱਸਿਆ ਕਿ ਉਹ ਪਾਕਿਸਤਾਨ ਨਸ਼ਾ ਤਸਕਰਾਂ ਨਾਲ wahtsapp 'ਤੇ ਸੰਪਰਕ ਕਰਕੇ ਆਪਣੇ ਖੇਤਾਂ ਨਾਲ ਲੱਗਦੀ ਜ਼ਮੀਨ ਵਿੱਚ ਹੈਰੋਇਨ ਦੀ ਵੱਡੀ ਖੇਪ ਮੰਗਵਾਉਂਦਾ ਸੀ ਅਤੇ ਫ਼ਿਰ ਉਹ ਖੁਦ ਅਤੇ ਉਸਦੇ ਪਿਤਾ ਉਸਨੂੰ ਅੱਗੇ ਵੇਚਦੇ ਸਨ। ਜਿਸ ਦੇ ਲਈ ਉਨ੍ਹਾਂ ਨੂੰ 1 ਲੱਖ ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਪੈਸੇ ਮਿਲਦੇ ਸਨ। ਦੱਸਿਆ ਜਾਂਦਾ ਹੈ ਕਿ ਚਰਨਜੀਤ ਚੰਨਾ ਦੇ ਪਿਤਾ ਮੱਖਣ ਸਿੰਘ ਨੂੰ ਜਲੰਧਰ ਪੁਲਿਸ ਨੇ 11 ਸਤੰਬਰ ਨੂੰ 1 ਕਿੱਲੋ ਹੈਰੋਇਨ, ਹਥਿਆਰਾਂ ਅਤੇ ਡਰੱਗ ਮਨੀ ਸਮੇਤ ਕਾਬੂ ਕੀਤਾ ਸੀ।

-PTCNews

Related Post