ਜਲੰਧਰ : ਕਰਿਆਨਾ ਸਟੋਰ ਮਾਲਕ ਨੂੰ ਲੁਟੇਰਿਆਂ ਨੇ ਮਾਰੀ ਗੋਲੀ, ਹਸਪਤਾਲਾਂ ਦੀ ਅਣਗਹਿਲੀ ਕਾਰਨ ਹੋਈ ਮੌਤ

By  Shanker Badra July 20th 2021 02:36 PM -- Updated: July 20th 2021 02:37 PM

ਜਲੰਧਰ : ਜਲੰਧਰ ਦੇ ਸੋਢਲ ਰੋਡ 'ਤੇ ਮਥੁਰਾ ਨਗਰ 'ਚ ਲੁਟੇਰੇਆਂ ਦੀ ਗੋਲੀ ਦਾ ਸ਼ਿਕਾਰ ਹੋਏ ਕਰਿਆਨਾ ਸਟੋਰ ਮਾਲਕ ਸਚਿਨ ਜੈਨ ਦੀ ਮੌਤ ਹੋ ਗਈ ਹੈ। ਸਚਿਨ ਜੈਨ ਨੂੰ ਉਸ ਦੇ ਖੱਬੇ ਪਾਸੇ ਗੁਰਦੇ ਵਿੱਚ ਗੋਲੀ ਲੱਗੀ ਸੀ ,ਜਿਸ ਕਾਰਨ ਉਹ ਬਚ ਨਹੀਂ ਸਕਿਆ। ਮੰਗਲਵਾਰ ਸਵੇਰੇ ਪੌਣੇ ਪੰਜ ਵਜੇ ਉਸ ਨੇ ਇੱਕ ਨਿੱਜੀ ਹਸਪਤਾਲ ਵਿੱਚ ਦਮ ਤੋੜ ਦਿੱਤਾ ਹੈ।

ਜਲੰਧਰ : ਕਰਿਆਨਾ ਸਟੋਰ ਮਾਲਕ ਨੂੰ ਲੁਟੇਰਿਆਂ ਨੇ ਮਾਰੀ ਗੋਲੀ, ਹਸਪਤਾਲਾਂ ਦੀ ਅਣਗਹਿਲੀ ਕਾਰਨ ਹੋਈ ਮੌਤ

ਪੜ੍ਹੋ ਹੋਰ ਖ਼ਬਰਾਂ : ਲਵਪ੍ਰੀਤ ਸਿੰਘ ਤੇ ਬੇਅੰਤ ਕੌਰ ਮਾਮਲੇ 'ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵੱਡਾ ਬਿਆਨ

ਜਾਣਕਾਰੀ ਅਨੁਸਾਰ 32 ਸਾਲਾ ਸਚਿਨ ਜੈਨ ਨੂੰ ਸੋਮਵਾਰ ਦੀ ਰਾਤ ਕਰੀਬ 9 ਵਜੇ ਉਸ ਵੇਲੇ ਗੋਲੀ ਮਾਰ ਦਿੱਤੀ ਗਈ ਜਦੋਂ ਉਹ ਪੂਰੇ ਦਿਨ ਦੀ ਕਮਾਈ ਇਕੱਠੀ ਕਰਕੇ ਘਰ ਜਾਣ ਦੀ ਤਿਆਰੀ ਕਰ ਰਿਹਾ ਸੀ। ਇਸ ਦੌਰਾਨ ਤਿੰਨ ਨਕਾਬਪੋਸ਼ ਲੁਟੇਰੇ ਬਾਈਕ 'ਤੇ ਆਏ ਅਤੇ ਉਸ ਤੋਂ ਪੈਸੇ ਮੰਗੇ। ਪੈਸੇ ਨਾ ਦੇਣ 'ਤੇ ਉਸ ਨੂੰ ਗੋਲੀ ਮਾਰ ਦਿੱਤੀ।

ਜਲੰਧਰ : ਕਰਿਆਨਾ ਸਟੋਰ ਮਾਲਕ ਨੂੰ ਲੁਟੇਰਿਆਂ ਨੇ ਮਾਰੀ ਗੋਲੀ, ਹਸਪਤਾਲਾਂ ਦੀ ਅਣਗਹਿਲੀ ਕਾਰਨ ਹੋਈ ਮੌਤ

ਉਸ ਮਗਰੋਂ ਉਸ ਦੇ ਦੋਸਤ ਐਕਟਿਵਾ 'ਤੇ ਕਈ ਨਿੱਜੀ ਹਸਪਤਾਲਾਂ ਵਿਚ ਉਸਨੂੰ ਲੈ ਕੇ ਓਧਰ -ਓਧਰ 45 ਮਿੰਟ ਤੱਕ ਭਟਕਦੇ ਰਹੇ। ਇਸ ਦੇ ਬਾਵਜੂਦ ਪੁਲਿਸ ਕੇਸ ਦਸ ਕੇ ਸਚਿਨ ਨੂੰ ਦਾਖਲ ਨਹੀਂ ਕੀਤਾ ਗਿਆ, ਜਿਸ ਤੋਂ ਬਾਅਦ ਉਸਨੂੰ ਸਿਵਲ ਹਸਪਤਾਲ ਅਤੇ ਉਥੋਂ ਰੈਫ਼ਰ ਕਰਕੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ।

ਜਲੰਧਰ : ਕਰਿਆਨਾ ਸਟੋਰ ਮਾਲਕ ਨੂੰ ਲੁਟੇਰਿਆਂ ਨੇ ਮਾਰੀ ਗੋਲੀ, ਹਸਪਤਾਲਾਂ ਦੀ ਅਣਗਹਿਲੀ ਕਾਰਨ ਹੋਈ ਮੌਤ

ਹੁਣ ਇਹ ਸਵਾਲ ਖੜਾ ਹੋ ਰਿਹਾ ਹੈ ਕਿ ਸਚਿਨ ਨੂੰ ਜ਼ਖਮੀ ਹਾਲਤ ਵਿੱਚ ਉਸ ਦੇ ਦੋਸਤ ਐਕਟਿਵਾ 'ਤੇ ਬਿਠਾ ਕੇ ਹਸਪਤਾਲਾਂ ਦੇ ਚੱਕਰ ਕੱਟਦੇ ਰਹੇ ਪਰ ਸਟਾਫ ਨੇ ਪੁਲਿਸ ਕੇਸ ਦੱਸ ਕੇ ਉਸ ਨੂੰ ਦਾਖਲ ਨਹੀਂ ਕੀਤਾ। ਉਹ ਲਗਭਗ 45 ਮਿੰਟ ਲਈ ਭਟਕਦੇ ਰਹੇ। ਉਸਨੂੰ ਸਿਵਲ ਹਸਪਤਾਲ ਅਤੇ ਫਿਰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਰ ਉਹ ਬਚ ਨਹੀਂ ਸਕਿਆ। ਜੇਕਰ ਸਹੀ ਸਮੇਂ 'ਤੇ ਇਲਾਜ ਮਿਲਦਾ ਤਾਂ ਉਸ ਦੀ ਜਾਨ ਬਚ ਜਾਂਦੀ।

-PTCNews

Related Post