ਜਲੰਧਰ ਦੇ ਇੱਕ ਨਿੱਜੀ ਹਸਪਤਾਲ 'ਚ ਡਾਕਟਰਾਂ ਦੀ ਅਣਗਹਿਲੀ ਕਾਰਨ ਬਜ਼ੁਰਗ ਦੀ ਹੋਈ ਮੌਤ

By  Shanker Badra September 6th 2018 06:33 PM -- Updated: September 6th 2018 06:51 PM

ਜਲੰਧਰ ਦੇ ਇੱਕ ਨਿੱਜੀ ਹਸਪਤਾਲ 'ਚ ਡਾਕਟਰਾਂ ਦੀ ਅਣਗਹਿਲੀ ਕਾਰਨ ਬਜ਼ੁਰਗ ਦੀ ਹੋਈ ਮੌਤ:ਜਲੰਧਰ ਦੇ ਇੱਕ ਨਿੱਜੀ ਹਸਪਤਾਲ 'ਚ ਡਾਕਟਰਾਂ ਦੀ ਅਣਗਹਿਲੀ ਕਾਰਨ ਬਜ਼ੁਰਗ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਮ੍ਰਿਤਕ ਬਜ਼ੁਰਗ ਦੀ ਪਹਿਚਾਣ ਗੁਰਦੀਪ ਸਿੰਘ ਸਾਬਕਾ ਫੌਜੀ ਪਿੰਡ ਬਜਾਜਾਂ ਵਜੋਂ ਹੋਈ ਹੈ।jalandhar-hospital-doctors-neglect-reason-elderly-deathਜਾਣਕਾਰੀ ਅਨੁਸਾਰ ਇੱਕ ਬਜ਼ੁਰਗ ਨਿੱਜੀ ਹਸਪਤਾਲ 'ਚ ਅੱਖ ਦਾ ਅਪਰੇਸ਼ਨ ਕਰਵਾਉਣ ਆਇਆ ਸੀ ਪਰ ਓਥੇ ਉਸਦੀ ਮੌਤ ਹੋ ਗਈ ਹੈ ,ਜਿਸ ਦੀ ਲਾਸ਼ ਵੀ ਅਪਰੇਸ਼ਨ ਥੀਏਟਰ 'ਚੋਂ ਬਰਾਮਦ ਹੋਈ ਹੈ।jalandhar-hospital-doctors-neglect-reason-elderly-deathਇਸ ਘਟਨਾ ਤੋਂ ਬਾਅਦ ਹਸਪਤਾਲ ਵਾਲਿਆਂ ਨੇ ਜੋ ਕੀਤਾ ਸੁਣ ਕੇ ਹੈਰਾਨ ਰਹਿ ਜਾਵੋਂਗੇ।ਡਾਕਟਰਾਂ ਨੇ ਬਜ਼ੁਰਗ ਦੀ ਮੌਤ ਤੋਂ ਬਾਅਦ ਡਿਸਚਾਰਜ ਸਲਿੱਪ ਅਤੇ ਦਵਾਈਆਂ ਵੀ ਦੇ ਦਿਤੀਆਂ।ਡਾਕਟਰਾਂ ਨੇ ਬਜ਼ੁਰਗ ਦੀ ਮੌਤ ਨੂੰ ਹਾਰਟ ਅਟੈਕ ਦਾ ਕਾਰਨ ਦੱਸਿਆ।jalandhar-hospital-doctors-neglect-reason-elderly-deathਦੂਜੇ ਪਾਸੇ ਪਰਿਵਾਰ ਨੇ ਹਾਰਟ ਅਟੈਕ ਨਾਲ ਮੌਤ ਹੋਣ ਨੂੰ ਝੂਠਾ ਕਰਾਰ ਦਿੱਤਾ ਹੈ।ਪਰਿਵਾਰ ਨੇ ਡਾਕਟਰਾਂ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਬਜ਼ੁਰਗ ਦੀ ਮੌਤ ਡਾਕਟਰਾਂ ਦੀ ਅਣਗਹਿਲੀ ਨਾਲ ਹੋਈ ਹੈ।

-PTCNews

Related Post