ਜਲੰਧਰ 'ਚ ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਨੌਜਵਾਨ ਦੀ ਹੋਈ ਮੌਤ ,ਪਾਰਕ 'ਚੋਂ ਮਿਲੀ ਲਾਸ਼

By  Shanker Badra September 3rd 2018 07:49 PM

ਜਲੰਧਰ 'ਚ ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਨੌਜਵਾਨ ਦੀ ਹੋਈ ਮੌਤ ,ਪਾਰਕ 'ਚੋਂ ਮਿਲੀ ਲਾਸ਼:ਪੰਜਾਬ ਅੰਦਰ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨਾਂ ਦੀਆਂ ਮੌਤਾਂ ਹੋਣ ਦਾ ਸਿਲਸਿਲਾ ਲਗਾਤਰ ਜਾਰੀ ਹੈ।ਅਜਿਹਾ ਹੀ ਇੱਕ ਮਾਮਲਾ ਜਲੰਧਰ ਵਿੱਚ ਸਾਹਮਣੇ ਆਇਆ ਹੈ।ਜਿਥੇ ਨਸ਼ਿਆਂ ਦੇ ਦੈਂਤ ਨੇ ਇੱਕ ਹੋਰ ਘਰ ਦਾ ਚਿਰਾਗ ਬੁਝਾ ਦਿੱਤਾ ਹੈ।

ਜਾਣਕਾਰੀ ਅਨੁਸਾਰ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ।ਜਿਸ ਦੀ ਰਿਹਾਇਸ਼ੀ ਇਲਾਕੇ ਦੇ ਪਾਰਕ 'ਚੋਂ ਲਾਸ਼ ਮਿਲੀ ਹੈ।ਮ੍ਰਿਤਕ ਨੌਜਵਾਨ ਦੀ ਪਹਿਚਾਣ ਜਸਪ੍ਰੀਤ ਸਿੰਘ ਵਜੋਂ ਹੋਈ ਹੈ।ਇਸ ਦੇ ਨਾਲ ਹੀ ਨੌਜਵਾਨ ਦੀ ਮ੍ਰਿਤਕ ਲਾਸ਼ ਕੋਲੋਂ ਸਰਿੰਜ ਅਤੇ ਨਸ਼ੀਲੀਆਂ ਗੋਲੀਆਂ ਮਿਲੀਆਂ ਹਨ।

ਪਰਿਵਾਰ ਮੁਤਾਬਕ ਮ੍ਰਿਤਕ ਜਸਪ੍ਰੀਤ ਸਿੰਘ 8 ਸਾਲ ਪਹਿਲਾਂ ਵਿਆਹ ਹੋਇਆ ਸੀ,ਜਿਸ ਦਾ 3 ਸਾਲ ਦਾ ਬੇਟਾ ਅਤੇ 7 ਸਾਲ ਦੀ ਬੇਟੀ ਹੈ।ਮ੍ਰਿਤਕ ਨੌਜਵਾਨ ਦੁੱਧ ਦੀ ਡੇਅਰੀ ਦਾ ਕਾਰੋਬਾਰ ਕਰਦਾ ਸੀ।

-PTCNews

Related Post