ਵੀਡੀਓ ਕਾਲ ਨੇ ਪਾਇਆ ਪੰਗਾ ,ਨੌਜਵਾਨ ਪਹੁੰਚਿਆ ਹਸਪਤਾਲ

By  Shanker Badra August 7th 2018 06:04 PM

ਵੀਡੀਓ ਕਾਲ ਨੇ ਪਾਇਆ ਪੰਗਾ ,ਨੌਜਵਾਨ ਪਹੁੰਚਿਆ ਹਸਪਤਾਲ:ਜਲੰਧਰ ਦੇ ਪਿੰਡ ਖੁਰਲਾ ਕਿੰਗਰਾ ਦੇ ਇੱਕ ਨੌਜਵਾਨ ਨੂੰ ਵੀਡੀਓ ਕਾਲ ਕਰਨੀ ਮਹਿੰਗੀ ਪੈ ਗਈ ਹੈ।ਦੱਸ ਦੇਈਏ ਕਿ ਇੱਕ ਨੌਜਵਾਨ ਵੀਡੀਓ ਕਾਲ ਕਰ ਰਿਹਾ ਸੀ ਤਾਂ ਕੁਝ ਲੋਕਾਂ ਨੇ ਉਸ ਨੌਜਵਾਨ 'ਤੇ ਹਮਲਾ ਕਰ ਦਿੱਤਾ।ਇਸ ਤੋਂ ਇਲਾਵਾ ਉਸਦੇ ਪਿਤਾ ਤੇ ਭਰਾ 'ਤੇ ਵੀ ਹਮਲਾ ਕਰ ਦਿੱਤਾ।ਜਿਸ ਤੋਂ ਬਾਅਦ ਤਿਨ੍ਹਾਂ ਜਾਣਿਆ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ।

ਪੀੜਤ ਨੌਜਵਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿਤਾ ਰਮੇਸ਼ ਸਿੰਘ ਅਤੇ ਭਰਾ ਮੇਜਰ ਦੇ ਨਾਲ ਪੈਦਲ ਜਾ ਰਿਹਾ ਸੀ ਤਾਂ ਰਸਤੇ 'ਚ ਉਸਨੂੰ ਦੁਬਈ ਤੋਂ ਉਸਦੇ ਦੋਸਤ ਦੀ ਵੀਡੀਓ ਕਾਲ ਆ ਗਈ।ਜਦੋਂ ਉਹ ਆਪਣੇ ਦੋਸਤ ਨਾਲ ਗੱਲ ਕਰ ਰਿਹਾ ਸੀ ਤਾਂ ਰਸਤੇ 'ਚ ਕੁਝ ਲੋਕ ਆਪਸ 'ਚ ਲੜਾਈ ਕਰ ਰਹੇ ਸਨ।

ਉਸਨੇ ਆਪਣੇ ਦੋਸਤ ਨੂੰ ਵੀਡੀਓ ਕਾਲ ਰਾਹੀਂ ਲੜਾਈ ਹੁੰਦੀ ਦਿਖਾਈ ਅਤੇ ਕਿਹਾ ਕਿ ਜਲੰਧਰ 'ਚ ਅਜਿਹਾ ਮਾਹੌਲ ਹੈ।ਇਸ ਤੋਂ ਬਾਅਦ ਲੜਾਈ ਕਰਨ ਵਾਲੇ ਲੋਕਾਂ ਨੇ ਵੀਡੀਓ ਬਣਾਉਣ ਨੂੰ ਲੈ ਕੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਬਾਅਦ 'ਚ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

-PTCNews

Related Post