ਜਲੰਧਰ 'ਚ ਪੇਪਰ ਦੇਣ ਤੋਂ ਬਾਅਦ 2 ਵਿਦਿਆਰਥਣਾਂ ਅਚਾਨਕ ਸਕੂਲ 'ਚੋਂ ਹੋਈਆਂ ਲਾਪਤਾ

By  Shanker Badra March 7th 2019 07:45 PM

ਜਲੰਧਰ 'ਚ ਪੇਪਰ ਦੇਣ ਤੋਂ ਬਾਅਦ 2 ਵਿਦਿਆਰਥਣਾਂ ਅਚਾਨਕ ਸਕੂਲ 'ਚੋਂ ਹੋਈਆਂ ਲਾਪਤਾ:ਜਲੰਧਰ : ਜਲੰਧਰ ਦੇ ਲਾਡੋ ਵਾਲੀ ਰੋਡ 'ਤੇ ਸਥਿਤ ਖ਼ਾਲਸਾ ਸੀਨੀਅਰ ਸਕੈਂਡਰੀ ਸਕੂਲ ਦੀਆਂ ਦੋ ਵਿਦਿਆਰਥਣਾਂ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਹ ਦੋਵੇਂ ਲੜਕੀਆਂ ਨੌਵੀਂ ਜਮਾਤ ਦੀਆਂ ਵਿਦਿਆਰਥਣਾਂ ਹਨ ਅਤੇ ਅੱਜ ਦੁਪਹਿਰ ਸਮੇਂ ਅਚਾਨਕ ਸਕੂਲ 'ਚੋਂ ਲਾਪਤਾ ਹੋ ਗਈਆਂ ਹਨ।

Jalandhar paper After 2 girl students Missing from school ਜਲੰਧਰ 'ਚ ਪੇਪਰ ਦੇਣ ਤੋਂ ਬਾਅਦ 2 ਵਿਦਿਆਰਥਣਾਂ ਅਚਾਨਕ ਸਕੂਲ 'ਚੋਂ ਹੋਈਆਂ ਲਾਪਤਾ

ਮਿਲੀ ਜਾਣਕਾਰੀ ਅਨੁਸਾਰ ਇਹ ਦੋਵੇਂ ਵਿਦਿਆਰਥਣਾਂ ਅੱਜ ਸਵੇਰੇ ਪੇਪਰ ਦੇ ਕੇ 11.30 ਵਜੇ ਸਕੂਲ ਤੋਂ ਚੱਲੀਆਂ ਗਈਆਂ ਸਨ ਪਰ ਘਰ ਨਹੀਂ ਪਹੁੰਚੀਆਂ।

Jalandhar paper After 2 girl students Missing from school ਜਲੰਧਰ 'ਚ ਪੇਪਰ ਦੇਣ ਤੋਂ ਬਾਅਦ 2 ਵਿਦਿਆਰਥਣਾਂ ਅਚਾਨਕ ਸਕੂਲ 'ਚੋਂ ਹੋਈਆਂ ਲਾਪਤਾ

ਜਦੋਂ ਇਸ ਬਾਰੇ ਉਨ੍ਹਾਂ ਲੜਕੀਆਂ ਦੇ ਘਰਦਿਆਂ ਨੂੰ ਪਤਾ ਲੱਗਾ ਤਾਂ ਪਰਿਵਾਰ ਵਾਲੇ ਸਕੂਲ ਪੁੱਜ ਗਏ।ਇਕ ਵਿਦਿਆਰਥਣ ਪ੍ਰੀਤ ਨਗਰ ਅਤੇ ਦੂਜੀ ਕਰੋਲ ਬਾਗ ਦੀ ਰਹਿਣ ਵਾਲੀ ਹੈ।

Jalandhar paper After 2 girl students Missing from school ਜਲੰਧਰ 'ਚ ਪੇਪਰ ਦੇਣ ਤੋਂ ਬਾਅਦ 2 ਵਿਦਿਆਰਥਣਾਂ ਅਚਾਨਕ ਸਕੂਲ 'ਚੋਂ ਹੋਈਆਂ ਲਾਪਤਾ

ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

-PTCNews

Related Post