ਜਲੰਧਰ : ਹੋਲੀ ਦੇ ਰੰਗ 'ਚ ਪਿਆ ਭੰਗ , ਰਿਜ਼ੋਰਟ 'ਚ 2 ਗੁੱਟ ਆਪਸ 'ਚ ਭਿੜੇ, ਖੂਬ ਚੱਲੀਆਂ ਕੁਰਸੀਆਂ, ਵੀਡੀਓ ਵਾਇਰਲ

By  Shanker Badra March 22nd 2019 02:13 PM -- Updated: March 22nd 2019 03:03 PM

ਜਲੰਧਰ : ਹੋਲੀ ਦੇ ਰੰਗ 'ਚ ਪਿਆ ਭੰਗ , ਰਿਜ਼ੋਰਟ 'ਚ 2 ਗੁੱਟ ਆਪਸ 'ਚ ਭਿੜੇ, ਖੂਬ ਚੱਲੀਆਂ ਕੁਰਸੀਆਂ, ਵੀਡੀਓ ਵਾਇਰਲ:ਜਲੰਧਰ : ਜਲੰਧਰ 'ਚ ਹੋਲੀ ਦੇ ਜਸ਼ਨ ਦੌਰਾਨ 2 ਧਿਰਾਂ ਦੇ ਆਪਸ 'ਚ ਭਿੜਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਦੌਰਾਨ ਰਿਜ਼ੋਰਟ 'ਚ ਜਸ਼ਨ ਦੌਰਾਨ ਛੋਟੀ ਤਕਰਾਰ ਹੰਗਾਮੇ ਦਾ ਸਬੱਬ ਬਣੀ ਹੈ।

Jalandhar Phagwara highway Holi celebration During Two group Fight ਜਲੰਧਰ : ਹੋਲੀ ਦੇ ਰੰਗ 'ਚ ਪਿਆ ਭੰਗ , ਰਿਜ਼ੋਰਟ 'ਚ 2 ਗੁੱਟ ਆਪਸ 'ਚ ਭਿੜੇ, ਖੂਬ ਚੱਲੀਆਂ ਕੁਰਸੀਆਂ, ਵੀਡੀਓ ਵਾਇਰਲ

ਓਥੇ ਜਲੰਧਰ -ਫਗਵਾੜਾ ਹਾਈਵੇ 'ਤੇ ਸਥਿਤ ਲਿਲੀ ਰਿਜ਼ੋਰਟ 'ਚ ਹੋਲੀ ਦੇ ਜਸ਼ਨ ਦੌਰਾਨ 2 ਧਿਰ ਆਪਸ 'ਚ ਭਿੜ ਗਈਆਂ ਹਨ।ਇਸ ਦੌਰਾਨ ਓਥੇ ਕੁਰਸੀਆਂ ਦੇ ਨਾਲ ਹਮਲੇ ਕੀਤੇ ਗਏ ,ਇਸ ਝਗੜੇ ਵਿੱਚ ਇੱਕ ਨੌਜਵਾਨ ਜ਼ਖਮੀ ਹੋ ਗਿਆ ਹੈ ਅਤੇ ਦੂਜੇ ਨੌਜਵਾਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

Jalandhar Phagwara highway Holi celebration During Two group Fight ਜਲੰਧਰ : ਹੋਲੀ ਦੇ ਰੰਗ 'ਚ ਪਿਆ ਭੰਗ , ਰਿਜ਼ੋਰਟ 'ਚ 2 ਗੁੱਟ ਆਪਸ 'ਚ ਭਿੜੇ, ਖੂਬ ਚੱਲੀਆਂ ਕੁਰਸੀਆਂ, ਵੀਡੀਓ ਵਾਇਰਲ

ਜਾਣਕਾਰੀ ਮੁਤਾਬਕ ਹੋਲੀ ਮਨਾ ਰਹੇ ਕੁਝ ਨੌਜਵਾਨ ਨਸ਼ੇ 'ਚ ਟੱਲੀ ਹੋ ਕੇ ਹੁੜਦੰਗ ਮਚਾ ਰਹੇ ਸਨ।ਇਸ ਦੌਰਾਨ ਓਥੇ 2 ਧਿਰਾਂ ਵਿੱਚ ਆਪਸ 'ਚ ਤਕਰਾਰ ਹੋ ਗਈ ਸੀ।ਜਿਸ ਤੋਂ ਬਾਅਦ ਛੋਟੀ ਤਕਰਾਰ ਐਨੀ ਵੱਧ ਗਈ ਕਿ ਨੌਜਵਾਨ ਇਕ-ਦੂਜੇ 'ਤੇ ਕੁਰਸੀਆਂ ਚੁੱਕੇ ਕੇ ਸੁੱਟਣ ਲੱਗੇ।ਜਿਸ ਦੀ ਇੱਕ ਵੀਡੀਓ ਵਾਇਰਲ ਹੋਈ ਹੈ।

Jalandhar Phagwara highway Holi celebration During Two group Fight ਜਲੰਧਰ : ਹੋਲੀ ਦੇ ਰੰਗ 'ਚ ਪਿਆ ਭੰਗ , ਰਿਜ਼ੋਰਟ 'ਚ 2 ਗੁੱਟ ਆਪਸ 'ਚ ਭਿੜੇ, ਖੂਬ ਚੱਲੀਆਂ ਕੁਰਸੀਆਂ, ਵੀਡੀਓ ਵਾਇਰਲ

ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਪੁਲਿਸ ਨੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੇ ਲਿਆ ਹੈ।

-PTCNews

Related Post