ਬੈਂਕ 'ਚ ਇੱਕ ਚਪੜਾਸੀ ਨੇ 2 ਰੁਪਏ ਕਿੱਲੋ ਦੇ ਹਿਸਾਬ ਨਾਲ ਵੇਚਿਆ ਬੈਂਕ ਦਾ ਸਾਰਾ ਰਿਕਾਰਡ

By  Shanker Badra August 30th 2018 04:31 PM -- Updated: August 30th 2018 06:54 PM

ਬੈਂਕ 'ਚ ਇੱਕ ਚਪੜਾਸੀ ਨੇ 2 ਰੁਪਏ ਕਿੱਲੋ ਦੇ ਹਿਸਾਬ ਨਾਲ ਵੇਚਿਆ ਬੈਂਕ ਦਾ ਸਾਰਾ ਰਿਕਾਰਡ:ਜਲੰਧਰ 'ਚ ਰੇਲਵੇ ਰੋਡ ਸਥਿਤ ਪੀ.ਐੱਨ.ਬੀ. ਬੈਂਕ ਦੀ ਸ਼ਾਖਾ 'ਚ ਕੰਮ ਕਰਨ ਵਾਲੇ ਚਪੜਾਸੀ ਨੂੰ ਥਾਣਾ -3 ਦੀ ਪੁਲਸ ਨੇ ਬੈਂਕ ਦਾ ਰਿਕਾਰਡ ਵੇਚਣ ਦੇ ਮਾਮਲੇ ‘ਚ ਗ੍ਰਿਫਤਾਰ ਕਰ ਲਿਆ ਹੈ।ਥਾਣਾ ਇੰਚਾਰਜ ਵਿਜੇ ਕੁੰਵਰਪਾਲ ਸਿੰਘ ਨੇ ਦੱਸਿਆ ਕਿ ਪੀ.ਐੱਨ.ਬੀ. ਬੈਂਕ ਦੇ ਮੈਨੇਜਰ ਕ੍ਰਿਸ਼ਨ ਕੁਮਾਰ ਨੇ ਅੱਜ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਨ੍ਹਾਂ ਨੂੰ ਬੈਂਕ ਦਾ 6 ਸਾਲ ਦਾ ਰਿਕਾਰਡ ਨਹੀਂ ਮਿਲ ਰਿਹਾ ਸੀ।

ਇਸ ਬਾਰੇ ਜਦੋਂ ਉਨ੍ਹਾਂ ਨੇ ਬੈਂਕ ‘ਚ ਕੰਮ ਕਰਨ ਵਾਲੇ ਚਪੜਾਸੀ ‘ਤੇ ਸ਼ੱਕ ਹੋਣ 'ਤੇ ਪੁੱਛਿਆ ਤਾਂ ਪਤਾ ਲੱਗਾ ਕਿ ਉਸ ਨੇ 2 ਰੁਪਏ ਕਿੱਲੋ ਦੇ ਹਿਸਾਬ ਨਾਲ ਬੈਂਕ ਦਾ 6 ਸਾਲਾ ਰਿਕਾਰਡ ਕਬਾੜ ‘ਚ ਵੇਚ ਦਿੱਤਾ ਹੈ।

ਇਸ ਸਬੰਧੀ ਬੈਂਕ ਮੈਨੇਜਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ।ਜਿਸ ਤੋਂ ਬਾਅਦ ਪੁਲਿਸ ਨੇ ਬੈਂਕ ਚਪੜਾਸੀ ਦੀਪਕ ਪੁੱਤਰ ਪੁਰਸ਼ੋਤਮ ਲਾਲ ਵਾਸੀ ਕਿਸ਼ਨਪੁਰਾ ਜਲੰਧਰ ਨੂੰ ਗ੍ਰਿਫਤਾਰ ਕਰ ਲਿਆ।ਪੁਲਿਸ ਨੇ ਹੋਰ ਪੁੱਛਗਿੱਛ ਲਈ ਚਪੜਾਸੀ ਦਾ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।

-PTCNews

Related Post