ਇੱਕ ਕਲਯੁੱਗੀ ਮਾਂ ਆਪਣੇ ਡੇਢ ਸਾਲਾ ਬੱਚੇ ਨੂੰ ਬੱਸ ਸਟੈਂਡ 'ਤੇ ਛੱਡ ਹੋਈ ਫ਼ਰਾਰ (ਤਸਵੀਰਾਂ)

By  Jashan A April 6th 2019 02:08 PM

ਇੱਕ ਕਲਯੁੱਗੀ ਮਾਂ ਆਪਣੇ ਡੇਢ ਸਾਲਾ ਬੱਚੇ ਨੂੰ ਬੱਸ ਸਟੈਂਡ 'ਤੇ ਛੱਡ ਹੋਈ ਫ਼ਰਾਰ (ਤਸਵੀਰਾਂ),ਜਲੰਧਰ: ਜਲੰਧਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਜਿਥੇ ਬੀਤੇ ਦਿਨ ਬੱਸ ਸਟੈਂਡ 'ਤੇ ਇੱਕ ਕਲਯੁਗੀ ਮਾਂ ਆਪਣੇ ਕਰੀਬ ਡੇਢ ਸਾਲ ਦੇ ਬੱਚੇ ਨੂੰ ਇੱਕ ਦੁਕਾਨ ਉੱਤੇ ਛੱਡ ਕੇ ਫਰਾਰ ਹੋ ਗਈ।

JLD ਇੱਕ ਕਲਯੁੱਗੀ ਮਾਂ ਆਪਣੇ ਡੇਢ ਸਾਲਾ ਬੱਚੇ ਨੂੰ ਬੱਸ ਸਟੈਂਡ 'ਤੇ ਛੱਡ ਹੋਈ ਫ਼ਰਾਰ (ਤਸਵੀਰਾਂ)

ਕਾਫੀ ਸਮਾਂ ਦੁਕਾਨਦਾਰ ਬੱਚੇ ਦੀ ਮਾਂ ਦੇ ਵਾਪਸ ਆਉਣ ਦਾ ਇੰਤਜ਼ਾਰ ਕਰਦੀ ਰਹੀ ਪਰ ਜਦ ਉਹ ਨਾ ਆਈ ਤਾਂ ਮਾਮਲਾ ਬੱਸ ਅੱਡੇ ਦੇ ਪ੍ਰਬੰਧਕਾਂ ਦੇ ਧਿਆਨ ਵਿੱਚ ਲਿਆਂਦਾ ਗਿਆ।

ਹੋਰ ਪੜ੍ਹੋ: “ਬੱਚਾ ਹੈ, ਜ਼ਿੱਦ ਕਰਦਾ ਹੈ ਤਾਂ ਇੰਝ ਕਰਨਾ ਹੀ ਪੈਂਦਾ ਹੈ” ਜਾਣੋ ਕਿਸਨੇ ਕਿਹਾ ਇੱਦਾਂ!

jld ਇੱਕ ਕਲਯੁੱਗੀ ਮਾਂ ਆਪਣੇ ਡੇਢ ਸਾਲਾ ਬੱਚੇ ਨੂੰ ਬੱਸ ਸਟੈਂਡ 'ਤੇ ਛੱਡ ਹੋਈ ਫ਼ਰਾਰ (ਤਸਵੀਰਾਂ)

ਇਸ ਦੌਰਾਨ ਬੱਚੇ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਗਈ। ਜੋ ਬੱਚੇ ਦੇ ਪਠਾਨਕੋਟ ਚ ਰਹਿੰਦੇ ਦਾਦਾ ਦਾਦੀ ਤੱਕ ਪੁੱਜੀ ਅਤੇ ਉਨ੍ਹਾਂ ਬੱਚੇ ਨੂੰ ਹਾਸਲ ਕਰਨ ਸਬੰਧੀ ਜਲੰਧਰ ਪੁਲਿਸ ਨਾਲ ਰਾਬਤਾ ਕੀਤਾ। ਪੁਲਿਸ ਮੁਤਾਬਕ ਬੱਚੇ ਦਾ ਮੈਡੀਕਲ ਕਰਵਾਉਣ ਉਪਰੰਤ ਪੂਰੀ ਕਾਨੂੰਨੀ ਕਰਵਾਈ ਕਰ ਕੇ ਬੱਚੇ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ।

jld ਇੱਕ ਕਲਯੁੱਗੀ ਮਾਂ ਆਪਣੇ ਡੇਢ ਸਾਲਾ ਬੱਚੇ ਨੂੰ ਬੱਸ ਸਟੈਂਡ 'ਤੇ ਛੱਡ ਹੋਈ ਫ਼ਰਾਰ (ਤਸਵੀਰਾਂ)

ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਮਾਸੂਮ ਬੱਚੇ ਨੂੰ ਬੱਸ ਸਟੈਂਡ 'ਤੇ ਲਾਵਾਰਿਸ ਛੱਡ ਕੇ ਜਾਣ ਵਾਲੀ ਮਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਬੱਸ ਸਟੈਂਡ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲਣ 'ਤੇ ਬੱਚੇ ਦੀ ਮਾਂ ਉਸ 'ਚ ਕੈਦ ਹੋ ਗਈ ਹੈ।

-PTC News

 

Related Post