ਜਲੰਧਰ ਦੇ ਸਟੇਟ ਪ੍ਰੋਟੈਕਸ਼ਨ ਹੋਮ 'ਚ 22 ਸਾਲਾਂ ਲੜਕੀ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ, ਲੋਕਾਂ 'ਚ ਸਹਿਮ ਦਾ ਮਾਹੌਲ

By  Jashan A February 12th 2019 12:40 PM -- Updated: February 12th 2019 12:43 PM

ਜਲੰਧਰ ਦੇ ਸਟੇਟ ਪ੍ਰੋਟੈਕਸ਼ਨ ਹੋਮ 'ਚ 22 ਸਾਲਾਂ ਲੜਕੀ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ, ਲੋਕਾਂ 'ਚ ਸਹਿਮ ਦਾ ਮਾਹੌਲ,ਜਲੰਧਰ: ਪੰਜਾਬ 'ਚ ਖੁਦਕੁਸ਼ੀਆਂ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਕਦੇ ਪੰਜਾਬ ਦੇ ਅੰਨਦਾਤਾ ਵੱਲੋਂ ਖ਼ੁਦਕੁਸ਼ੀ ਕੀਤੀ ਜਾਂਦੀ ਤੇ ਕਦੇ ਵਿਦਿਆਰਥੀਆਂ ਵੱਲੋਂ ਕੀਤੀ ਜਾਂਦੀ ਹੈ। ਹੁਣ ਤੱਕ ਅਨੇਕਾਂ ਹੀ ਲੋਕ ਇਸ ਅੱਗ 'ਚ ਸੜ੍ਹ ਕੇ ਸੁਆਹ ਹੋ ਚੁੱਕੇ ਹਨ।

suicide ਜਲੰਧਰ ਦੇ ਸਟੇਟ ਪ੍ਰੋਟੈਕਸ਼ਨ ਹੋਮ 'ਚ 22 ਸਾਲਾਂ ਲੜਕੀ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ, ਲੋਕਾਂ 'ਚ ਸਹਿਮ ਦਾ ਮਾਹੌਲ

ਅਜਿਹਾ ਹੀ ਇੱਕ ਹੋਰ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ 22 ਸਾਲ ਦੀ ਲੜਕੀ ਵੱਲੋਂ ਸਟੇਟ ਪ੍ਰੋਟੈਕਸ਼ਨ ਹੋਮ ਵਿੱਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਲੜਕੀ ਕਰੀਬ ਸੱਤ ਮਹੀਨੇ ਪਹਿਲਾਂ ਪ੍ਰੋਟੈਕਸ਼ਨ ਹੋਮ ਦੇ ਵਿੱਚ ਆਈ ਸੀ।

jalandhar ਜਲੰਧਰ ਦੇ ਸਟੇਟ ਪ੍ਰੋਟੈਕਸ਼ਨ ਹੋਮ 'ਚ 22 ਸਾਲਾਂ ਲੜਕੀ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ, ਲੋਕਾਂ 'ਚ ਸਹਿਮ ਦਾ ਮਾਹੌਲ

ਮ੍ਰਿਤਕ ਲੜਕੀ ਮੂਲ ਰੂਪ ਵਿੱਚ ਅਸਾਮ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਇਸ ਘਟਨਾ ਦਾ ਪਤਾ ਚਲਦਿਆ ਹੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਮਾਮਲੇ ਸਬੰਧੀ ਨਜਿੱਠਿਆ ਜਾਵੇਗਾ।

-PTC News

Related Post