ਜਲੰਧਰ ਤੋਂ ਫੜ੍ਹੇ 3 ਕਸ਼ਮੀਰੀ ਵਿਦਿਆਰਥੀਆਂ ਦੇ ਮਾਮਲੇ 'ਚ ਹੁਣ NIA ਕਰੇਗੀ ਜਾਂਚ

By  Joshi November 11th 2018 11:05 AM -- Updated: November 11th 2018 11:06 AM

ਜਲੰਧਰ ਤੋਂ ਫੜ੍ਹੇ 3 ਕਸ਼ਮੀਰੀ ਵਿਦਿਆਰਥੀਆਂ ਦੇ ਮਾਮਲੇ 'ਚ ਹੁਣ NIA ਕਰੇਗੀ ਜਾਂਚ,ਜਲੰਧਰ: ਕੁਝ ਦਿਨ ਪਹਿਲਾ ਪੰਜਾਬ ਪੁਲਿਸ ਅਤੇ ਕਸ਼ਮੀਰ ਪੁਲਿਸ ਵੱਲੋਂ ਜਲੰਧਰ ਦੇ ਇੱਕ ਵਿਦਿਅਕ ਅਦਾਰੇ ਤੋਂ ਫੜ੍ਹੇ ਗਏ ਤਿੰਨ ਕਸ਼ਮੀਰੀ ਵਿਦਿਆਰਥੀਆਂ ਦਾ ਮਾਮਲਾ ਹੁਣ ਐਨ .ਆਈ.ਏ ਨੂੰ ਸੌਂਪ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਇਸ ਮਾਮਲੇ ਦੀ ਜਾਂਚ ਐਨ.ਆਈ.ਏ ਦੀ ਟੀਮ ਕਰੇਗੀ।

ਸੂਤਰਾਂ ਅਨੁਸਾਰ ਪੰਜਾਬ ਪੁਲਸ ਅਤੇ ਜੰਮੂ-ਕਸ਼ਮੀਰ ਪੁਲਸ ਵਲੋਂ ਸਾਂਝੇ ਆਪਰੇਸ਼ਨ 'ਚ ਕਸ਼ਮੀਰ 'ਚ ਸਰਗਰਮ ਅੱਤਵਾਦੀ ਜਮਾਤ ਅੰਸਾਰ ਗਾਜਵਤ-ਉੱਲ-ਹਿੰਦ ਦੇ ਤਿੰਨ ਮੈਂਬਰ ਕਸ਼ਮੀਰੀ ਵਿਦਿਆਰਥੀਆਂ ਦਾ ਕੇਸ ਹੁਣ ਐਨ. ਆਈ. ਏ. ਹਵਾਲੇ ਕਰ ਦਿੱਤਾ ਗਿਆ ਹੈ। ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਫੈਸਲਾ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਦੀ ਸਹਿਮਤੀ ਨਾਲ ਲਿਆ ਗਿਆ ਹੈ।

ਹੋਰ ਪੜ੍ਹੋ:ਹੁਣ ਇਸ ਤਰ੍ਹਾਂ ਬੁੱਕ ਹੋਵੇਗੀ ਮੋਬਾਇਲ ‘ਤੇ ਜਨਰਲ ਟਿਕਟ, ਪੜ੍ਹੋ ਪੂਰੀ ਖਬਰ

ਦੱਸਣਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾ ਪੰਜਾਬ ਪੁਲਿਸ ਅਤੇ ਕਸ਼ਮੀਰ ਪੁਲਿਸ ਨੇ ਸ਼ੱਕੀ ਅਧਾਰ 'ਤੇ ਇਹਨਾਂ ਤਿੰਨ ਕਸ਼ਮੀਰੀ ਵਿਦਿਆਰਥੀਆਂ ਨੂੰ ਜਲੰਧਰ ਦੇ ਇੱਕ ਵਿਦਿਅਕ ਅਦਾਰੇ ਤੋਂ ਕਾਬੂ ਕੀਤਾ ਸੀ। ਜਿਸ ਦੌਰਾਨ ਇਹਨਾਂ ਵਿਦਿਆਰਥੀਆਂ ਕੋਲੋਂ ਵੱਡੀ ਮਾਤਰਾ ਵਿੱਚ ਮਾਰੂ ਹਥਿਆਰ ਬਰਾਮਦ ਕੀਤੇ ਗਏ ਸਨ।ਪੁਲਿਸ ਵੱਲੋਂ ਪੁੱਛਗਿੱਛ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਇਹਨਾਂ ਤਿੰਨਾਂ ਦੇ ਸਬੰਧ ਵੱਡੇ ਅੱਤਵਾਦੀ ਸੰਗਠਨ ਨਾਲ ਸਨ।

—PTC News

Related Post