ਜਲੰਧਰ 'ਚ ਲੁਟੇਰਿਆਂ ਨੇ ਮਨੀ ਐਕਸਚੇਂਜਰ ਦੇ ਵਰਕਰ ਤੋਂ ਲੁੱਟੇ 1.35 ਲੱਖ ਰੁਪਏ, ਜਾਣੋ ਪੂਰਾ ਮਾਮਲਾ

By  Jashan A January 28th 2019 12:22 PM

ਜਲੰਧਰ 'ਚ ਲੁਟੇਰਿਆਂ ਨੇ ਮਨੀ ਐਕਸਚੇਂਜਰ ਦੇ ਵਰਕਰ ਤੋਂ ਲੁੱਟੇ 1.35 ਲੱਖ ਰੁਪਏ, ਜਾਣੋ ਪੂਰਾ ਮਾਮਲਾ,ਜਲੰਧਰ: ਜਲੰਧਰ ਦੇ ਸ਼ਕਤੀ ਨਗਰ ਸਥਿਤ ਵਾਲਮੀਕ ਚੌਕ ਕੋਲੋਂ ਇੱਕ ਮਨੀ ਐਕਸਚੇਂਜਰ ਦਫਤਰ 'ਚ ਕੰਮ ਕਰਨ ਵਾਲੇ ਨੌਜਵਾਨ ਤੋਂ ਲੁਟੇਰਿਆਂ ਵੱਲੋਂ 1.35 ਲੱਖ ਰੁਪਏ ਲੁੱਟ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਲੁਟੇਰੇ ਰਾਸ਼ੀ ਲੁੱਟ ਕੇ ਫਰਾਰ ਹੋ ਗਏ।

Jalandhar : Money exchange firm employee robbed of Rs 1.3 lakh ਜਲੰਧਰ 'ਚ ਲੁਟੇਰਿਆਂ ਨੇ ਮਨੀ ਐਕਸਚੇਂਜਰ ਦੇ ਵਰਕਰ ਤੋਂ ਲੁੱਟੇ 1.35 ਲੱਖ ਰੁਪਏ, ਜਾਣੋ ਪੂਰਾ ਮਾਮਲਾ

ਲੁਟੇਰਿਆਂ ਵੱਲੋਂ ਨੌਜਵਾਨ ਦੇ ਅੱਖਾਂ 'ਚ ਮਿਰਚਾਂ ਪਾ ਕੇ ਦਫਤਰ 'ਚ ਪਈ ਰਾਸ਼ੀ ਲੁੱਟ ਲੈ ਗਏ। ਮਾਮਲੇ ਸਬੰਧੀ ਪੀੜਤ ਲੜਕੇ ਦਾ ਕਹਿਣਾ ਹੈ ਕਿ ਮਨੀ ਜਦੋਂ ਉਸ ਨੇ ਦਫਤਰ ਖੋਲ੍ਹਿਆ ਹੀ ਸੀ ਕਿ ਇਕ ਨੌਜਵਾਨ ਅੰਦਰ ਆ ਗਿਆ। ਉਸ ਨੇ ਆਉਂਦੇ ਹੀ ਅੱਖਾਂ 'ਚ ਮਿਰਚਾਂ ਪਾ ਦਿੱਤੀਆਂ ਅਤੇ ਪੈਸੇ ਲੁੱਟ ਕੇ ਫਰਾਰ ਹੋ ਗਏ।

Jalandhar : Money exchange firm employee robbed of Rs 1.3 lakh ਜਲੰਧਰ 'ਚ ਲੁਟੇਰਿਆਂ ਨੇ ਮਨੀ ਐਕਸਚੇਂਜਰ ਦੇ ਵਰਕਰ ਤੋਂ ਲੁੱਟੇ 1.35 ਲੱਖ ਰੁਪਏ, ਜਾਣੋ ਪੂਰਾ ਮਾਮਲਾ

ਜਦੋ ਹੀ ਇਸ ਘਟਨਾ ਬਾਰੇ ਸਥਾਨਕ ਲੋਕਾਂ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਨੌਜਵਾਨ ਦੀ ਮਦਦ ਲਈ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ। ਮੌਕੇ 'ਤੇ ਪਹੁੰਚੀ ਪੁਲਿਸ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

-PTC News

Related Post