ਜੇਕਰ ਤੁਸੀ ਵੀ ਆਨਲਾਈਨ ਲੁੱਡੋ ਗੇਮ ਖੇਡਣ ਦੇ ਸ਼ੌਕੀਨ ਹੋ ਤਾਂ ਹੋ ਜਾਓ ਸਾਵਧਾਨ!! ਵਾਪਰ ਸਕਦੀ ਅਜਿਹੀ ਘਟਨਾ

By  Jashan A November 26th 2018 06:27 PM

ਜੇਕਰ ਤੁਸੀ ਵੀ ਆਨਲਾਈਨ ਲੁੱਡੋ ਗੇਮ ਖੇਡਣ ਦੇ ਸ਼ੌਕੀਨ ਹੋ ਤਾਂ ਹੋ ਜਾਓ ਸਾਵਧਾਨ!! ਵਾਪਰ ਸਕਦੀ ਅਜਿਹੀ ਘਟਨਾ,ਜਲੰਧਰ: ਅੱਜ ਦਾ ਸਮਾਜ ਸਮਾਰਟ ਫ਼ੋਨ ਦਾ ਗ਼ੁਲਾਮ ਹੋ ਚੁੱਕਾ ਹੈ। ਅੱਜ ਦੇ ਸਮੇਂ 'ਚ ਬੱਚੇ ਤੋਂ ਲੈ ਕੇ ਬਜ਼ੁਰਗ ਵੀ ਸਮਾਰਟ ਫੋਨਾਂ ਦੇ ਆਦੀ ਹੋ ਗਏ ਹਨ। ਅੱਜ ਕਲ ਹਰ ਇਨਸਾਨ ਪਰਿਵਾਰ 'ਚ ਬੈਠਣ ਦੀ ਥਾਂ ਫੋਨਾਂ ਤੇ ਗੇਮਾਂ ਖੇਡਣਾ ਜਾਂ ਫਿਰ ਇੰਟਰਨੈਟ ਤੇ ਮੋਨਰੰਜਨ ਕਰਨ ਲਈ ਵਟਸਐਪ, ਫੇਸਬੁੱਕ, ਵੀਡੀਓ ਆਦਿ ਦੇਖਣਾ ਪਸ਼ੰਦ ਕਰਦੇ ਹਨ।

luddoਪਰ ਬਹੁਤ ਲੋਕ ਇੰਟਰਨੈਟ ਤੇ ਦਿਲਚਸਪ ਗੇਮਾਂ ਖੇਡਦੇ ਹਨ ਪਰ ਜੋ ਲੋਕ ਸਰਤ ਲਗਾ ਕੇ ਗੇਮ ਖੇਡਣਾ ਪਸ਼ੰਦ ਕਰਦੇ ਹਨ ਹੁਣ ਉਹਨਾਂ ਨੂੰ ਰਹਿਣਾ ਪਾਵੇਗਾ ਸਾਵਧਾਨ, ਕਿਉਂਕਿ ਜੋ ਵਿਅਕਤੀ ਉਹਨਾਂ ਨੂੰ ਗੇਮ ਖਿਡਵਾ ਰਿਹਾ ਹੈ, ਉਹ ਇੱਕ ਸ਼ਾਤਿਰ ਵੀ ਹੋ ਸਕਦਾ ਹੈ ਜੋ ਤਹਾਨੂੰ ਕੰਗਾਲ ਵੀ ਕਰ ਸਕਦਾ ਹੈ।

luddoਜਾਣਕਾਰੀ ਮੁਤਾਬਕ ਇਹਨਾਂ ਦਿਨਾਂ 'ਚ ਲੋਕ ਲੁੱਡੋ ਗੇਮ ਖੇਡਣਾ ਪਸ਼ੰਦ ਕਰ ਰਹੇ ਹਨ, ਕੁਝ ਲੋਕ ਤਾਂ ਸਿਰਫ਼ ਮੋਨਰੰਜਨ ਕਰਨ ਲਈ ਖੇਡਦੇ ਹਨ ਪਰ ਕੁਝ ਲੋਕ ਸਰਤ ਲਗਾ ਕੇ ਖੇਡਦੇ ਹਨ ਪਰ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਜਲੰਧਰ 'ਚ ਲੁੱਡੋ ਗੇਮ ਦੀ ਇੱਕ ਬਾਜ਼ੀ ਹਜਾਰਾਂ ਤੋਂ ਲੱਖਾ ਰੁਪਏ ਦੀ ਸਰਤ ਲਗਾ ਕੇ ਖੇਡੀ ਜਾਂਦੀ ਹੈ। ਆਮ ਤੌਰ ਲੋਕ ਸਮਾਰਟ ਫੋਨ ਤੇ ਐਪ ਦੇ ਜਰੀਏ ਲੁਡੋ ਗੇਮ ਖੇਡਦੇ ਹਨ।

luddoਪਰ ਕੁਝ ਲੋਕਾਂ ਨੇ ਦਿੱਲੀ ਤੋਂ ਸ਼ਪੈਸਲ ਸਾਫ਼ਟਵੇਅਰ ਦੇ ਨਾਲ ਇੱਕ ਅਜਿਹੀ ਲੁਡੋ ਗੇਮ ਤਿਆਰ ਕਰ ਲਈ ਹੈ, ਜਿਸ ਨਾਲ ਉਹ ਆਮ ਲੋਕਾਂ ਨੂੰ ਲੁਟਦੇ ਹਨ। ਉਦਹਾਰਣ ਤੋਰ ਤੇ ਜੇਕਰ ਤੁਸੀ ਉਸ ਵਿਆਕਤੀ ਨਾਲ ਗੇਮ ਖੇਡਦੇ ਹੋ ਤਾ ਪਹਿਲਾਂ ਉਹ ਤੁਹਾਨੂੰ ਲਾਲਚ ਦੇਣ ਲਈ ਗੇਮ 'ਚ ਤੁਹਾਨੂੰ ਜਿੱਤ ਦਿਵਾਵੇਗਾ ਤੇ ਤੁਸੀ ਲਾਲਚ ਵਿੱਚ ਆ ਕੇ ਜ਼ਿਆਦਾ ਪੈਸੇ ਲਾਓਗੇ ਤਾਂ ਤੁਸੀ ਹਾਰ ਜਾਓਗੇ।

—PTC News

Related Post