ਜਲੰਧਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਵੱਖ-ਵੱਖ ਮਾਮਲਿਆਂ 'ਚ 3 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ

By  Jashan A November 26th 2018 04:33 PM -- Updated: November 26th 2018 04:34 PM

ਜਲੰਧਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਵੱਖ-ਵੱਖ ਮਾਮਲਿਆਂ 'ਚ 3 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ,ਜਲੰਧਰ: ਸਰਕਾਰ ਤੇ ਪੁਲਿਸ ਦੀ ਨਸ਼ੇ ਦੇ ਖਿਲਾਫ ਮੁਹਿੰਮ ਦੇ ਚਲਦੇ ਅੱਜ ਜਲੰਧਰ ਦਿਹਾਤੀ ਪੁਲਿਸ ਨੇ ਇੱਕ ਵਾਰ ਫਿਰ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਵਾਰ ਪੁਲਿਸ ਦੇ ਹੱਥੇ ਦੋ ਜਵਾਨ ਅਤੇ ਇੱਕ ਮਹਿਲਾ ਲੱਗੀ ਹੈ। ਜਲੰਧਰ ਪੁਲਿਸ ਦੇ ਐਸ.ਐਸ.ਪੀ ਨਵਜੋਤ ਸਿੰਘ ਮਾਹਲ ਨੇ ਅੱਜ ਜਲੰਧਰ ਸਥਿਤ ਆਪਣੇ ਦਫਤਰ 'ਚ ਇੱਕ ਪ੍ਰੈਸ ਗੱਲਬਾਤ ਦੌਰਾਨ ਇਸ ਗੱਲ ਦਾ ਖੁਲਾਸਾ ਕੀਤਾ।

drugਉਨ੍ਹਾਂ ਨੇ ਦੱਸਿਆ ਕਿ ਲੋਹੀਆਂ ਇਲਾਕੇ 'ਚ ਗਸ਼ਤ ਦੇ ਦੌਰਾਨ ਲੋਹੀਆਂ ਥਾਣੇ ਦੀ ਪੁਲਿਸ ਨੇ ਜਦੋਂ ਇੱਕ ਟਰੱਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਡਰਾਇਵਰ ਟਰੱਕ ਤੋਂ ਉੱਤਰ ਕੇ ਖੇਤਾਂ 'ਚ ਲੁਕ ਗਿਆ, ਇਸ ਤੋਂ ਪਹਿਲਾਂ ਉਹ ਭੱਜਣ 'ਚ ਸਫਲ ਹੁੰਦਾ ਪੁਲਿਸ ਨੇ ਉਸ ਨੂੰ ਦਬੋਚ ਲਿਆ। ਇਸ ਦੌਰਾਨ ਜਦੋਂ ਪੁਲਿਸ ਨੇ ਟਰੱਕ ਦੀ ਤਲਾਸ਼ੀ ਲਈ ਤਾਂ ਟਰੱਕ ਵਿੱਚੋਂ ਪੰਜ ਕਿੱਲੋ ਅਫੀਮ ਬਰਾਮਦ ਹੋਈ।

jalandharਪੁਲਿਸ ਨੇ ਇਸ ਤੋਂ ਪੁੱਛਗਿੱਛ ਕੀਤੀ ਤਾਂ ਇਹ ਇਸ ਦੇ ਬਾਰੇ ਵਿੱਚ ਕੋਈ ਠੀਕ ਜਵਾਬ ਨਹੀਂ ਦੇ ਪਾਇਆ ਜਿਸ ਦੇ ਚਲਦੇ ਆਰੋਪੀ ਸੁਖਦੇਵ ਸਿੰਘ ਨੂੰ ਗਿਰਫਤਾਰ ਕਰ ਲਿਆ ਗਿਆ ਅਤੇ ਟਰੱਕ ਨੂੰ ਕਬਜੇ ਵਿੱਚ ਲੈ ਲਿਆ ਗਿਆ। ਇਸ ਦੇ ਨਾਲ ਹੀ ਦੋ ਵੱਖ ਵੱਖ ਮਾਮਲਿਆਂ 'ਚ ਪੁਲਿਸ ਨੇ ਇੱਕ ਜਵਾਨ ਅਤੇ ਇੱਕ ਮਹਿਲਾ ਨੂੰ 255 - 255 ਗ੍ਰਾਮ ਹੈਰੋਇਨ ਅਤੇ ਇੱਕ ਕਾਰ ਬਰਾਮਦ ਕੀਤੀ।

drugਪੁਲਿਸ ਵੱਲੋਂ ਕੀਤੀ ਗਈ ਪੁੱਛਗਿੱਛ 'ਚ ਮਹਿਲਾ ਨੇ ਆਪਣਾ ਨਾਮ ਬਲਵਿੰਦਰ ਕੌਰ ਦੱਸਿਆ ਅਤੇ ਲੜਕੇ ਨੇ ਆਪਣਾ ਨਾਮ ਲਵਪ੍ਰੀਤ ਸਿੰਘ ਦੱਸਿਆ। ਪੁਲਿਸ ਅਨੁਸਾਰ ਬਲਵਿੰਦਰ ਕੌਰ 'ਤੇ ਪਹਿਲਾਂ ਤੋਂ ਵੀ ਕਈ ਮਾਮਲੇ ਦਰਜ ਹਨ।

—PTC News

Related Post