ਨਕਲੀ ਲੱਤ 'ਚ ਛੁਪਾ ਕੇ ਅਫੀਮ ਲਿਜਾ ਰਹੇ ਅਪਾਹਜ ਨੂੰ ਪੁਲਿਸ ਨੇ ਕੀਤਾ ਕਾਬੂ, 3 ਕਿੱਲੋ ਅਫੀਮ ਬਰਾਮਦ

By  Jashan A March 19th 2019 09:03 PM

ਨਕਲੀ ਲੱਤ 'ਚ ਛੁਪਾ ਕੇ ਅਫੀਮ ਲਿਜਾ ਰਹੇ ਅਪਾਹਜ ਨੂੰ ਪੁਲਿਸ ਨੇ ਕੀਤਾ ਕਾਬੂ, 3 ਕਿੱਲੋ ਅਫੀਮ ਬਰਾਮਦ,ਜਲੰਧਰ: ਜਲੰਧਰ ਦਿਹਾਤੀ ਪੁਲਿਸ ਨੂੰ ਅੱਜ ਵੱਡੀ ਸਫਲਤਾ ਮਿਲੀ ਹੈ। ਦਰਅਸਲ ਪੁਲਿਸ ਨੇ ਇੱਕ ਨਸ਼ਾ ਤਸਕਰ ਦਾ ਪਰਦਾਫਾਸ਼ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਇੱਕ ਅਪਾਹਜ ਵਿਅਕਤੀ ਨਕਲੀ ਲੱਤ ਵਿਚ ਅਫੀਮ ਛੁਪਾ ਕੇ ਲਿਜਾ ਰਿਹਾ ਸੀ। [caption id="attachment_271779" align="aligncenter" width="275"]jld ਨਕਲੀ ਲੱਤ 'ਚ ਛੁਪਾ ਕੇ ਅਫੀਮ ਲਿਜਾ ਰਹੇ ਅਪਾਹਜ ਨੂੰ ਪੁਲਿਸ ਨੇ ਕੀਤਾ ਕਾਬੂ, 3 ਕਿੱਲੋ ਅਫੀਮ ਬਰਾਮਦ[/caption] ਥਾਣਾ ਮਕਸੂਦਾਂ ਦੀ ਪੁਲਿਸ ਨੇ ਨਾਕਾਬੰਦੀ ਕੀਤੀ ਹੋਈ ਸੀ, ਜਿਸ ਦੌਰਾਨ ਪੁਲਿਸ ਨੇ ਇਸ ਵਿਅਕਤੀ ਦੀ ਤਲਾਸ਼ੀ ਲਈ ਤਾਂ ਇਸ ਕੋਲੋਂ 3 ਕਿੱਲੋ ਅਫੀਮ ਬਰਾਮਦ ਕੀਤੀ। ਹੋਰ ਪੜ੍ਹੋ: ਇੱਕ ਸਿਪਾਹੀ ਨੂੰ ਬਾਹਰ ਰੋਟੀ ਖਾਣੀ ਪਈ ਮਹਿੰਗੀ, ਆਫ਼ਤ ‘ਚ ਪਈ ਜਾਨ [caption id="attachment_271780" align="aligncenter" width="300"]jld ਨਕਲੀ ਲੱਤ 'ਚ ਛੁਪਾ ਕੇ ਅਫੀਮ ਲਿਜਾ ਰਹੇ ਅਪਾਹਜ ਨੂੰ ਪੁਲਿਸ ਨੇ ਕੀਤਾ ਕਾਬੂ, 3 ਕਿੱਲੋ ਅਫੀਮ ਬਰਾਮਦ[/caption] ਨਸ਼ਾ ਤਸਕਰ ਦੀ ਪਹਿਚਾਣ ਮਾਨ ਸਿੰਘ (ਉਮਰ ਕਰੀਬ 40 ਸਾਲ) ਪੁੱਤਰ ਦਾਨ ਸਿੰਘ ਵਾਸੀ ਜਿਲ੍ਹਾ ਆਂਗਰ (ਮੱਧ ਪ੍ਰਦੇਸ਼) ਵਜੋਂ ਹੋਈ ਹੈ। ਪੁਲਿਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTC News

Related Post