ਇੱਕ ਸਿਪਾਹੀ ਨੂੰ ਬਾਹਰ ਰੋਟੀ ਖਾਣੀ ਪਈ ਮਹਿੰਗੀ, ਆਫ਼ਤ ‘ਚ ਪਈ ਜਾਨ

sangrur

ਇੱਕ ਸਿਪਾਹੀ ਨੂੰ ਬਾਹਰ ਰੋਟੀ ਖਾਣੀ ਪਈ ਮਹਿੰਗੀ, ਆਫ਼ਤ ‘ਚ ਪਈ ਜਾਨ,ਸੰਗਰੂਰ: ਸੰਗਰੂਰ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸੰਗਰੂਰ ਪੁਲਿਸ ਨੇ ਇੱਕ ਮੁਲਾਜ਼ਮ ਤੇ ਗੋਲੀਆਂ ਚਲਾਉਣ ਦੇ ਦੋਸ਼ ‘ਚ ਦੋ ਵਿਅਤੀਆਂ ਨੂੰ ਨਾਮਜਦ ਅਤੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਕਤਲ ਦਾ ਇਰਾਦਾ ਕਰਨ ਦਾ ਕੇਸ ਦਰਜ ਕੀਤਾ ਹੈ।

ਪੁਲਿਸ ਨੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ.ਆਈ. ਰਣਜੀਤ ਸਿੰਘ ਨੇ ਦੱਸਿਆ ਕਿ ਗੁਰਸਿੰਗਲ ਸਿੰਘ ਵਾਸੀ ਸੁਨਾਮ ਨੇ ਉਹਨਾਂ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਪੰਜਾਬ ਪੁਲਿਸ ‘ਚ ਬਤੌਰ ਸਿਪਾਹੀ ਮੁਲਾਜ਼ਮ ਹੈ।

ਹੋਰ ਪੜ੍ਹੋ: ਮਾਡਲਿੰਗ ਦਾ ਝਾਂਸਾ ਦੇ ਕੇ ਲੈਫਟੀਨੈਂਟ ਕਰਨਲ ਕਰਦਾ ਰਿਹਾ ਬਲਾਤਕਾਰ,ਜਾਣੋਂ ਪੂਰਾ ਮਾਮਲਾ

ਪੀੜਤ ਦਾ ਕਹਿਣਾ ਹੈ ਕਿ ਉਹ ਸੰਗਰੂਰ ਕਿਲ੍ਹਾ ਸਟਰੀਟ ਆਪਣੇ ਦੋਸਤ ਰਣਜੀਤ ਸਿੰਘ ਨਾਲ ਖਾਣਾ ਖਾਣ ਲਈ ਤਾਂ ਕਾਰ ‘ਚੋਂ ਨਿਕਲ ਕੇ ਦੋਸ਼ੀ ਸੰਦੀਪ ਨੇ ਮੇਰੇ ਥੱਪੜ ਮਾਰਿਆ ਅਤੇ ਦੂਸਰੇ ਦੋਸ਼ੀ ਕਰਮ ਸੁਖਬੀਰ ਸਿੰਘ ਨੇ ਰਿਵਾਲਵਰ ਕੱਢ ਕੇ ਮੇਰੇ ‘ਤੇ ਫਾਇਰ ਕਰ ਦਿੱਤੇ। ਉਹਨਾਂ ‘ਚੋਂ ਇੱਕ ਫ਼ਾਇਰ ਪੀੜਤ ਦੀ ਬਾਂਹ ‘ਤੇ ਵੱਜਿਆ। ਇਸ ਤੋਂ ਬਾਅਦ ਦੋਸ਼ੀ ਗੱਡੀ ‘ਚ ਬੈਠ ਕੇ ਫਰਾਰ ਹੋ ਗਏ। ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

—PTC News