ਜਲੰਧਰ 'ਚ 2 ਟਰਾਲਿਆਂ ਵਿਚਕਾਰ ਭਿਆਨਕ ਟੱਕਰ, 2 ਲੋਕ ਗੰਭੀਰ ਜ਼ਖਮੀ

By  Jashan A December 12th 2018 03:07 PM

ਜਲੰਧਰ 'ਚ 2 ਟਰਾਲਿਆਂ ਵਿਚਕਾਰ ਭਿਆਨਕ ਟੱਕਰ, 2 ਲੋਕ ਗੰਭੀਰ ਜ਼ਖਮੀ,ਜਲੰਧਰ: ਪੰਜਾਬ 'ਚ ਦਿਨ ਬ ਦਿਨ ਸੜਕ ਹਾਦਸਿਆਂ 'ਚ ਲੋਕ ਆਪਣੀਆਂ ਜਾਨਾ ਗਵਾ ਰਹੇ ਹਨ। ਇਹਨਾਂ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।

accident ਜਲੰਧਰ 'ਚ 2 ਟਰਾਲਿਆਂ ਵਿਚਕਾਰ ਭਿਆਨਕ ਟੱਕਰ, 2 ਲੋਕ ਗੰਭੀਰ ਜ਼ਖਮੀ

ਅਜਿਹਾ ਹੀ ਇੱਕ ਭਿਆਨਕ ਸੜਕ ਹਾਦਸਾ ਜਲੰਧਰ-ਨਕੋਦਰ ਮੁੱਖ ਮਾਰਗ 'ਤੇ ਵਾਪਰਿਆ ਹੈ। ਜਿਥੇ 2 ਟਰਾਲਿਆਂ ਵਿਚਕਾਰ ਭਿਆਨਕ ਟੱਕਰ ਹੋਣ ਕਰਕੇ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ ਦੋ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ।

accident ਜਲੰਧਰ 'ਚ 2 ਟਰਾਲਿਆਂ ਵਿਚਕਾਰ ਭਿਆਨਕ ਟੱਕਰ, 2 ਲੋਕ ਗੰਭੀਰ ਜ਼ਖਮੀ

ਜਿੰਨ੍ਹਾਂ ਨੂੰ ਇਲਾਜ਼ ਲਈ ਨੇੜੇ ਦੇ ਹਸਪਤਾਲ 'ਚ ਭਾਰਤੀ ਕਰਵਾਇਆ ਗਿਆ ਹੈ। ਇਸ ਘਟਨਾ ਦਾ ਪਤਾ ਚੱਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ।

jalandhar ਜਲੰਧਰ 'ਚ 2 ਟਰਾਲਿਆਂ ਵਿਚਕਾਰ ਭਿਆਨਕ ਟੱਕਰ, 2 ਲੋਕ ਗੰਭੀਰ ਜ਼ਖਮੀ

ਮਿਲੀ ਜਾਣਕਾਰੀ ਅਨੁਸਾਰ ਮੁੱਖ ਹਾਈਵੇਅ 'ਤੇ ਹਾਦਸਾ ਵਾਪਰਨ ਕਰਕੇ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ।

-PTC News

Related Post