ਜਲੰਧਰ ਦੇ ਇਸ ਬਜ਼ੁਰਗ ਸਿੱਖ ਨੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 5 ਭਾਸ਼ਾਵਾਂ 'ਚ ਲਿਖੀ ਕਿਤਾਬ, ਦੇਖੋ ਤਸਵੀਰਾਂ

By  Jashan A October 17th 2019 03:19 PM

ਜਲੰਧਰ ਦੇ ਇਸ ਬਜ਼ੁਰਗ ਸਿੱਖ ਨੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 5 ਭਾਸ਼ਾਵਾਂ 'ਚ ਲਿਖੀ ਕਿਤਾਬ, ਦੇਖੋ ਤਸਵੀਰਾਂ,ਜਲੰਧਰ: ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਦੁਨੀਆ ਭਰ 'ਚ ਵਸਦੀ ਨਾਨਕ ਨਾਮ ਲੇਵਾ ਸੰਗਤ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

Jalandhar ਸੰਗਤਾਂ ਵੱਲੋਂ ਵੱਡੇ ਪੱਧਰ 'ਤੇ ਜਿਥੇ ਵੱਖ-ਵੱਖ ਥਾਵਾਂ 'ਤੇ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਉਥੇ ਹੀ ਅਲੌਕਿਕ ਨਗਰ ਕੀਰਤਨ ਤੇ ਹੋਰ ਪ੍ਰੋਗਰਾਮ ਵੀ ਉਲੀਕੇ ਜਾ ਰਹੇ ਹਨ।ਅਜਿਹੇ 'ਚ ਜਲੰਧਰ ਦੇ ਇੱਕ ਸਿੱਖ ਬਜ਼ੁਰਗ ਵੱਲੋਂ ਗੁਰੂ ਸਾਹਿਬ ਜੀ ਨੂੰ ਅਨੋਖੇ ਢੰਗ ਨਾਲ ਯਾਦ ਕੀਤਾ ਗਿਆ ਹੈ।

ਹੋਰ ਪੜ੍ਹੋ:ਅੰਤਰਰਾਸ਼ਟਰੀ ਨਗਰ ਕੀਰਤਨ ਪਹੁੰਚਿਆ ਬਾਦਲ ਪਿੰਡ, ਬਾਦਲ ਪਰਿਵਾਰ ਤੇ ਪਿੰਡ ਵਾਸੀਆਂ ਵੱਲੋਂ ਭਰਵਾਂ ਸੁਆਗਤ

Jalandhar ਦਰਅਸਲ, ਜਲੰਧਰ ਦੇ ਰਹਿਣ ਵਾਲੇ ਸਤਪਾਲ ਸਿੰਘ ਵੱਲੋਂ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜ ਭਾਸ਼ਾਵਾਂ 'ਚ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਇਕ ਕਿਤਾਬ ਲਿਖੀ ਹੈ, ਜਿਸ ਦਾ ਨਾਮ ਹੈ 'ਨਾਨਕ ਨਾਮ ਸੰਤੋਖੀਆ' ਰੱਖਿਆ ਗਿਆ ਹੈ। ਬਜ਼ੁਰਗ ਨੇ ਕਿਤਾਬ ਨੂੰ ਪੰਜਾਬੀ, ਹਿੰਦੀ, ਇੰਗਲਿਸ਼, ਇਟਾਲੀਅਨ ਅਤੇ ਜਰਮਨ ਭਾਸ਼ਾ 'ਚ ਲਿਖਿਆ ਹੈ।

ਇਸ ਸਬੰਧੀ ਸਤਪਾਲ ਸਿੰਘ ਨੇ ਕਿਹਾ ਕਿ ਕਿਤਾਬ ਨੂੰ ਪੰਜ ਭਾਸ਼ਾਵਾਂ 'ਚ ਲਿੱਖਣ ਦਾ ਮੰਤਵ ਇਹ ਸੀ ਕਿ ਜਿਹੜੇ ਪੰਜਾਬੀ ਵਿਦੇਸ਼ 'ਚ ਵੱਸਦੇ ਹਨ, ਉਨ੍ਹਾਂ ਦੇ ਬੱਚੇ, ਪਰਿਵਾਰ ਅਤੇ ਆਉਣ ਵਾਲੀਆਂ ਪੀੜ੍ਹੀਆਂ ਗੁਰਬਾਣੀ ਅਤੇ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਰਹਿਣ।

Jalandhar ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਕਿਤਾਬ ਲਿੱਖਣ ਦਾ ਇਕ ਹੋਰ ਮੰਤਵ ਇਹ ਸੀ ਕਿ ਅਕਸਰ ਜਦੋਂ ਇਨਸਾਨ ਇਹ ਸੰਸਾਰ ਛੱਡ ਦਿੰਦਾ ਹੈ ਤਾਂ ਲੋਕ ਉਸ ਨੂੰ ਕੁਝ ਸਮੇਂ ਬਾਅਦ ਭੁੱਲ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਕਿਤਾਬ ਦੇ ਜ਼ਰੀਏ ਲੋਕ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਣਗੇ।

-PTC News

Related Post