ਜਲੰਧਰ: ਚਾਹ ਵੇਚਣ ਵਾਲੇ ਦੇ ਲੜਕੇ ਬਣੇ ਇੰਜੀਨੀਅਰ, ਲੱਗਿਆ 15-15 ਲੱਖ ਰੁਪਏ ਦਾ ਸਾਲਾਨਾ ਪੈਕੇਜ

By  Jashan A July 11th 2019 02:47 PM

ਜਲੰਧਰ: ਚਾਹ ਵੇਚਣ ਵਾਲੇ ਦੇ ਲੜਕੇ ਬਣੇ ਇੰਜੀਨੀਅਰ, ਲੱਗਿਆ 15-15 ਲੱਖ ਰੁਪਏ ਦਾ ਸਾਲਾਨਾ ਪੈਕੇਜ,ਜਲੰਧਰ: ਪੰਜਾਬੀ ਦੀ ਕਹਾਵਤ ਹੈ, "ਉੱਦਮ ਅੱਗੇ ਲੱਛਮੀ-ਪੱਖੇ ਅੱਗੇ ਪੌਣ"... ਜਾਂ ਫਿਰ ਕਹਿ ਲਈਏ ਕਿ "ਹਿੰਮਤ ਏ ਮਰਦਾ_ ਮਦਦ ਏ ਖ਼ੁਦਾ"... ਇਨ੍ਹਾਂ ਸਾਰੀਆਂ ਗੱਲਾਂ ਨੂੰ ਸੱਚ ਕਰ ਵਿਖਾਇਆ ਹੈ ਜਲੰਧਰ 'ਚ ਚਾਹ ਦੀ ਰੇਹੜੀ ਲਗਾਉਣ ਵਾਲੇ ਤੇ ਮੂਲ ਰੂਪ ਤੋਂ ਬਿਹਾਰ ਨਾਲ ਸਬੰਧ ਰੱਖਦੇ ਜਤਿੰਦਰ ਕੁਮਾਰ ਦੇ ਅਮਿਤ ਅਤੇ ਸੁਮਿਤ ਨਾਂ ਦੇ ਨੌਜਵਾਨਾਂ ਨੇ।ਜਿੰਨਾਂ ਨੇ ਇੰਜੀਨੀਅਰ ਬਣ ਕੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ।

ਦੱਸਿਆ ਜਾ ਰਿਹਾ ਹੈ ਕਿ ਬਚਪਨ ਤੋਂ ਹੀ ਆਰਥਿਕ ਮੰਦਹਾਲੀ ਨਾਲ ਜੂਝਦੇ ਹੋਏ ਦੋਵੇਂ ਬੱਚੇ ਸਰਕਾਰੀ ਸਕੂਲ ਵਿੱਚ ਪੜ੍ਹੇ। ਪਰ ਪੜ੍ਹਾਈ ਵਿੱਚ ਹੁਸ਼ਿਆਰ ਹੋਣ ਕਾਰਨ ਲਗਾਤਾਰ ਨਵੀਆਂ ਮੰਜ਼ਿਲਾਂ ਛੋਹਦੇ ਰਹੇ।

ਔਖੇ ਸੌਖੇ ਹੋ ਕੇ ਬਾਰ੍ਹਵੀਂ ਤੱਕ ਦੀ ਪੜ੍ਹਾਈ ਤਾਂ ਮੁਕੰਮਲ ਕਰ ਲਈ ਪਰ ਉਸ ਮਗਰੋਂ ਸਾਲ 2014 ਵਿੱਚ ਜਦ ਇੰਜੀਨੀਅਰਿੰਗ ਕਰਨ ਦਾ ਸੋਚਿਆ ਤਾਂ ਲੱਖਾਂ ਰੁਪਏ ਦੇ ਖਰਚ ਦਾ ਸੁਣ ਕੇ ਹੋਸ਼ ਉੱਡ ਗਏ।

ਹੋਰ ਪੜ੍ਹੋ:ਕੈਨੇਡਾ ਦੇ ਟੋਰਾਂਟੋ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 1 ਦੀ ਮੌਤ 4 ਜ਼ਖਮੀ

ਗੱਲ ਮੀਡੀਆ ਵਿੱਚ ਆਈ ਤਾਂ ਜਲੰਧਰ ਸ਼ਹਿਰ ਦੇ ਅਨੇਕਾਂ ਸੱਜਣਾਂ ਦੇ ਵੱਲੋਂ ਮਾਲੀ ਸਹਾਇਤਾ ਲਈ ਹੱਥ ਅੱਗੇ ਵਧਾਏ ਗਏ। ਦੋਵਾਂ ਭਰਾਵਾਂ ਨੂੰ ਵੱਖੋ ਵੱਖਰੇ ਸ਼ਹਿਰਾਂ ਦੇ ਵਿੱਚ ਆਈਆਈਟੀ ਚ ਦਾਖ਼ਲਾ ਮਿਲ ਗਿਆ।ਪੰਜ ਸਾਲ ਦੀ ਸਖਤ ਤਪੱਸਿਆ ਤੋਂ ਬਾਅਦ ਅਮਿਤ ਸਾਫਟਵੇਅਰ ਇੰਜੀਨੀਅਰ ਬਣ ਗਿਆ ਤੇ ਸਮੇਤ ਕੈਮੀਕਲ ਇੰਜੀਨੀਅਰ।ਦੋਵੇਂ ਭਰਾਵਾਂ ਦੀ ਮਿਹਨਤ ਉਸ ਵਕਤ ਹੋਰ ਰੰਗ ਲਿਆਈ ਜਦੋਂ ਕੌਮਾਂਤਰੀ ਪੱਧਰ ਦੀਆਂ ਕੰਪਨੀਆਂ ਦੇ ਵੱਲੋਂ ਪੰਦਰਾਂ ਪੰਦਰਾਂ ਲੱਖ ਰੁਪਏ ਦਾ ਸਾਲਾਨਾ ਪੈਕੇਜ ਵੀ ਮਿਲ ਗਿਆ।

ਇਸ ਸਫਲਤਾ ਤੋਂ ਬਾਅਦ ਪਰਿਵਾਰ ਜਿੱਥੇ ਖ਼ੁਸ਼ੀ ਵਿੱਚ ਫੁੱਲਿਆ ਨਹੀਂ ਸਮਾ ਰਿਹਾ ਉੱਥੇ ਹੀ ਆਪਣੇ ਅਤੀਤ ਨੂੰ ਯਾਦ ਕਰਕੇ ਇੱਥੋਂ ਤੱਕ ਪਹੁੰਚਾਉਣ ਵਾਲੇ ਲੋਕਾਂ ਦਾ ਧੰਨਵਾਦ ਕਰਦਾ ਵੀ ਨਹੀਂ ਥੱਕ ਰਿਹਾ। ਜ਼ਿਕਰ ਏ ਖਾਸ ਹੈ ਕਿ ਇਨ੍ਹਾਂ ਮੁੰਡਿਆਂ ਦੇ ਪਿਤਾ ਜਤਿੰਦਰ ਕੁਮਾਰ ਅੱਜ ਵੀ ਚਾਹ ਦੀ ਰੇਹੜੀ ਲਗਾ ਰਹੇ ਨੇ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਬੇਸ਼ੱਕ ਬੱਚੇ ਚੰਗੇ ਮੁਕਾਮ ਤੇ ਪਹੁੰਚ ਗਏ ਨੇ ਪਰ ਉਹ ਆਪਣੇ ਇਸ ਰੁਜ਼ਗਾਰ ਨੂੰ ਨਿਰੰਤਰ ਜਾਰੀ ਰੱਖਣਗੇ।

-PTC News

Related Post