ਜਲੰਧਰ ਦੀ ਦਿਹਾਤੀ ਪੁਲਿਸ ਨੇ 2 ਵਿਅਕਤੀਆਂ ਨੂੰ ਚਰਸ ਅਤੇ ਘਰ ਦੀ ਕੱਢੀ ਸ਼ਰਾਬ ਸਮੇਤ ਕੀਤਾ ਕਾਬੂ

By  Shanker Badra April 2nd 2019 11:05 AM

ਜਲੰਧਰ ਦੀ ਦਿਹਾਤੀ ਪੁਲਿਸ ਨੇ 2 ਵਿਅਕਤੀਆਂ ਨੂੰ ਚਰਸ ਅਤੇ ਘਰ ਦੀ ਕੱਢੀ ਸ਼ਰਾਬ ਸਮੇਤ ਕੀਤਾ ਕਾਬੂ:ਜਲੰਧਰ : ਜਲੰਧਰ ਦੀ ਦਿਹਾਤੀ ਪੁਲਿਸ ਨੇ 2 ਵਿਅਕਤੀਆਂ ਨੂੰ ਚਰਸ, ਦੇਸੀ ਲਾਹਣ ਅਤੇ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ।ਇਸ ਬਾਰੇ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਚੋਣਾਂ ਦੇ ਮੱਦੇਨਜ਼ਰ ਸ਼ਰਾਰਤੀ ਤੱਤਾਂ 'ਤੇ ਨਕੇਲ ਕੱਸੀ ਜਾ ਰਹੀ ਹੈ।ਦੋਵਾਂ ਦੀ ਪਛਾਣ ਰਾਜਾ ਸਿੰਘ ਅਤੇ ਜੈ ਵਿਜੇ ਸਿੰਘ ਵਜੋਂ ਹੋਈ ਹੈ, ਦੋਵੇਂ ਹੀ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ।

Jalandhar Rural Police 2 people Charas and illegal alcohol Including Arrested Jalandhar Rural Police 2 people Charas and illegal alcohol Including Arrested

ਜਿਸ ਕਰਕੇ ਜਲੰਧਰ ਦਿਹਾਤੀ ਪੁਲਿਸ ਨੇ ਫਿਲੌਰ ਇਲਾਕੇ ਤੋਂ 15 ਕਿਲੋਂ ਚਰਸ, 80 ਹਜ਼ਾਰ ਲੀਟਰ ਦੇਸੀ ਲਾਹਣ, 40 ਹਜ਼ਾਰ ਲੀਟਰ ਸ਼ਰਾਬ ਸਮੇਤ 2 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ।

Jalandhar Rural Police 2 people Charas and illegal alcohol Including Arrested Jalandhar Rural Police 2 people Charas and illegal alcohol Including Arrested

ਇਸ ਸਬੰਧੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਦੋਵੇ ਦੋਸ਼ੀ ਨਸ਼ੀਲੇ ਸਮੱਗਰੀ ਫਿਰੋਜ਼ਪੁਰ ਤੋਂ ਅੰਮ੍ਰਿਤਸਰ ਲਿਜਾ ਰਹੇ ਸਨ।ਪੁਲਿਸ ਨੇ ਦੋਵਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

-PTCNews

Related Post