ਜਲੰਧਰ ਤੋਂ ਫ਼ਿਰੋਜਪੁਰ ਜਾ ਰਹੀ ਟਰੇਨ ਨੂੰ ਅੱਗ ਲਗਾ ਰਹੇ ਸ਼ੱਕੀ ਵਿਅਕਤੀ ਨੂੰ ਕੀਤਾ ਕਾਬੂ

By  Shanker Badra May 31st 2018 03:33 PM

ਜਲੰਧਰ ਤੋਂ ਫ਼ਿਰੋਜਪੁਰ ਜਾ ਰਹੀ ਟਰੇਨ ਨੂੰ ਅੱਗ ਲਗਾ ਰਹੇ ਸ਼ੱਕੀ ਵਿਅਕਤੀ ਨੂੰ ਕੀਤਾ ਕਾਬੂ:ਜਲੰਧਰ ਤੋਂ ਫ਼ਿਰੋਜਪੁਰ ਆ ਰਹੀ ਟਰੇਨ ਵਿੱਚੋਂ ਕੁੱਝ ਨੌਜਵਾਨਾਂ ਨੇ ਇੱਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਹੈ।ਇਹ ਸ਼ੱਕੀ ਵਿਅਕਤੀ ਦੇਸ਼ ਵਿਰੋਧ ਨਾਅਰਾ ਲਾ ਕੇ ਟਰੇਨ ਦੀ ਟਾਇਲਟ ਵਿੱਚ ਮਾਚਿਸ ਨਾਲ ਅੱਗ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।Jalandhar to Firozpur going train fire Suspect restedਟਰੇਨ ਵਿੱਚ ਸਫ਼ਰ ਕਰ ਰਹੇ ਨੌਜਵਾਨਾਂ ਵੱਲੋਂ ਰੌਲ਼ਾ ਪਾਉਣ 'ਤੇ ਇਸ ਵਿਅਕਤੀ ਨੂੰ ਕਾਬੂ ਕੀਤਾ ਗਿਆ।ਜਿਸ ਤੋਂ ਕਈ ਤਰ੍ਹਾਂ ਦੇ ਪਾਸਪੋਰਟ,ਆਈ ਡੀ ਪਰੂਫ਼ ਫੜੇ ਗਏ ਹਨ।ਇਸ ਤੋਂ ਮਿਲੇ ਪਾਸਪੋਰਟ 'ਤੇ ਦੁਬਈ ਅਤੇ ਕਈ ਹੋਰ ਦੇਸ਼ਾਂ ਦੇ ਵੀਜ਼ੇ ਲੱਗੇ ਹੋਏ ਹਨ।Jalandhar to Firozpur going train fire Suspect restedਇਸ ਦੀ ਰੇਲਵੇ ਮਹਿਕਮੇ ਨੂੰ ਜਾਣਕਾਰੀ ਦੇਣ ਉੱਤੇ ਇਸ ਨੂੰ ਜੀਆਰਪੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।ਪੁਲਿਸ ਦੇ ਨਾਲ ਹੀ ਸੁਰੱਖਿਆ ਏਜੰਸੀਆਂ ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।Jalandhar to Firozpur going train fire Suspect restedਗਾਰਡ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਿਅਕਤੀ ਕੋਲੋਂ ਕਾਫ਼ੀ ਸਮਾਨ ਮਿਲਿਆ ਹੈ ਅਤੇ ਫ਼ਿਰੋਜਪੁਰ ਲਿਆ ਕੇ ਰੇਲਵੇ ਪੁਲਿਸ ਨੂੰ ਸੌਂਪ ਦਿੱਤਾ।

-PTCNews

Related Post