ਜਲੰਧਰ : ਪਿੰਡ ਖ਼ਾਨਪੁਰ ਦੀ ਮਸਜਿਦ 'ਚ ਬੇਅਦਬੀ ਕਰਨ ਵਾਲਾ ਦੋਸ਼ੀ ਗ੍ਰਿਫ਼ਤਾਰ

By  Shanker Badra August 3rd 2019 07:13 PM

ਜਲੰਧਰ : ਪਿੰਡ ਖ਼ਾਨਪੁਰ ਦੀ ਮਸਜਿਦ 'ਚ ਬੇਅਦਬੀ ਕਰਨ ਵਾਲਾ ਦੋਸ਼ੀ ਗ੍ਰਿਫ਼ਤਾਰ:ਜਲੰਧਰ : ਜਲੰਧਰ ਦਿਹਾਤੀ ਦੇ ਥਾਣਾ ਸਦਰ ਨਕੋਦਰ ਦੀ ਪੁਲਿਸ ਨੇ ਪਿੰਡ ਖ਼ਾਨਪੁਰ ਦੀ ਮਸਜਿਦ 'ਚ ਕੁਰਾਨ ਦੀ ਹੋਈ ਬੇਅਦਬੀ ਦਾ ਮਾਮਲਾ ਸੁਲਝਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਬੇਅਦਬੀ ਕਰਨ ਵਾਲੇ ਦੋਸ਼ੀ ਸ਼ੌਕਤ ਅਲੀ ਨੂੰ ਗ੍ਰਿਫ਼ਤਾਰ ਕੀਤਾ ਹੈ।

Jalandhar: Village Khanpur mosque Case One Arrested ਜਲੰਧਰ : ਪਿੰਡ ਖ਼ਾਨਪੁਰ ਦੀ ਮਸਜਿਦ 'ਚ ਬੇਅਦਬੀ ਕਰਨ ਵਾਲਾ ਦੋਸ਼ੀ ਗ੍ਰਿਫ਼ਤਾਰ

ਇਸ ਸਬੰਧੀ ਐੱਸਐੱਸਪੀ ਨਵਜੋਤ ਸਿੰਘ ਮਾਹਲ ਨੇ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਘਟਨਾ ਵਾਲੇ ਦਿਨ ਮਸਜਿਦ ਵਿੱਚ ਕੁਰਾਨ ਮੌਜੂਦ ਹੀ ਨਹੀਂ ਸੀ। ਖਾਨਪੁਰ ਢੱਡਾ ਦੀ ਮਸਜਿਦ ਵਿੱਚ ਪਿੰਡ ਦੇ ਹੀ ਰਹਿਣ ਵਾਲੇ ਸ਼ੌਕਤ ਅਲੀ ਵੱਲੋਂ ਕੁਝ ਸਾਧਾਰਨ ਕਿਤਾਬਾਂ ਸਾੜ ਕੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।

Jalandhar: Village Khanpur mosque Case One Arrested ਜਲੰਧਰ : ਪਿੰਡ ਖ਼ਾਨਪੁਰ ਦੀ ਮਸਜਿਦ 'ਚ ਬੇਅਦਬੀ ਕਰਨ ਵਾਲਾ ਦੋਸ਼ੀ ਗ੍ਰਿਫ਼ਤਾਰ

ਦੱਸ ਦੇਈਏ ਕਿ ਨਕੋਦਰ ਦੇ ਪਿੰਡ ਖਾਨਪੁਰ ਢੱਡਾ ਵਿੱਚ ਬੀਤੀ 6 ਜੁਲਾਈ ਨੂੰ ਕੁਰਾਨ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ।ਫਿਲਹਾਲ ਪੁਲਿਸ ਵੱਲੋਂ ਸ਼ੌਕਤ ਅਲੀ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ।

-PTCNews

Related Post