ਹੋਟਲ 'ਚ ਰੰਗਰਲੀਆਂ ਮਨਾਉਂਦੇ ਪ੍ਰੇਮੀ ਜੋੜੇ ਨੂੰ ਰੰਗੇ ਹੱਥੀਂ ਫੜਿਆ ,ਇੰਝ ਛੁਟਿਆ ਖਹਿੜਾ

By  Shanker Badra August 15th 2018 07:18 PM

ਹੋਟਲ 'ਚ ਰੰਗਰਲੀਆਂ ਮਨਾਉਂਦੇ ਪ੍ਰੇਮੀ ਜੋੜੇ ਨੂੰ ਰੰਗੇ ਹੱਥੀਂ ਫੜਿਆ ,ਇੰਝ ਛੁਟਿਆ ਖਹਿੜਾ:ਜਲੰਧਰ ਪੁਲਿਸ ਨੇ ਸ਼ਹਿਰ ਦੇ ਇੱਕ ਹੋਟਲ 'ਚੋਂ ਇੱਕ ਪ੍ਰੇਮੀ ਜੋੜੇ ਨੂੰ ਕਾਬੂ ਕੀਤਾ ਹੈ।ਜਾਣਕਾਰੀ ਅਨੁਸਾਰ ਨੂਰਮਹਿਲ ਰੋਡ 'ਤੇ ਸਥਿਤ ਇੱਕ ਹੋਟਲ ਵਿਚ ਲੜਕਾ ਆਪਣੀ ਪ੍ਰੇਮਿਕਾ ਨੂੰ ਲੈ ਕੇ ਆਇਆ ਸੀ।ਜਿਸ ਦੇ ਬਾਰੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਣ 'ਤੇ ਉਹ ਵੱਡੀ ਗਿਣਤੀ 'ਚ ਹੋਟਲ 'ਚ ਪਹੁੰਚੇ ਗਏ ਅਤੇ ਲੜਕੇ ਨੇ ਵੀ ਮਾਮਲਾ ਵਿਗੜਦਾ ਦੇਖ ਕੇ ਆਪਣੇ ਪਰਿਵਾਰ ਨੂੰ ਬੁਲਾ ਲਿਆ।

ਇਸ ਤੋਂ ਬਾਅਦ ਦੋਵਾਂ ਦੇ ਪਰਿਵਾਰਕ ਮੈਂਬਰਾਂ ਵਿਚਕਾਰ ਮਾਮਲਾ ਗਰਮ ਹੋ ਗਿਆ।ਇਸ ਘਟਨਾ ਬਾਰੇ ਪਤਾ ਲੱਗਦਿਆਂ ਹੀ ਸਿਟੀ ਪੁਲਿਸ ਮੌਕੇ ਤੇ ਪੁੱਜੀ।ਪੁਲਿਸ ਨੇ ਪ੍ਰੇਮੀ ਜੋੜੇ ਨੂੰ ਆਪਣੀ ਗਿਫਤ 'ਚ ਲੈ ਲਿਆ ਅਤੇ ਪੁਲਿਸ ਥਾਣੇ ਲੈ ਗਏ।

ਇਸ ਤੋਂ ਬਾਅਦ ਦੇਰ ਸ਼ਾਮ ਪਰਿਵਾਰਕ ਮੈਂਬਰਾਂ ਨੇ ਦੋਵਾਂ ਦਾ ਇਕ ਮਹੀਨੇ ਬਾਅਦ ਵਿਆਹ ਕਰਨ ਦਾ ਫੈਸਲਾ ਕਰ ਕੇ ਮਾਮਲਾ ਸ਼ਾਂਤ ਕੀਤਾ ਹੈ।ਸੂਤਰਾਂ ਮੁਤਾਬਕ ਉਕਤ ਲੜਕਾ ਨੂਰਮਹਿਲ ਅਤੇ ਲੜਕੀ ਨਕੋਦਰ ਦੇ ਨਜ਼ਦੀਕ ਇਕ ਪਿੰਡ ਦੀ ਹੈ।

-PTCNews

Related Post