ਜਲਿਆਂਵਾਲਾ ਬਾਗ 2 ਮਹੀਨਿਆਂ ਲਈ ਹੋਇਆ ਬੰਦ, ਸੈਲਾਨੀਆਂ 'ਚ ਭਾਰੀ ਰੋਸ

By  Shanker Badra February 15th 2020 04:44 PM

ਜਲਿਆਂਵਾਲਾ ਬਾਗ 2 ਮਹੀਨਿਆਂ ਲਈ ਹੋਇਆ ਬੰਦ, ਸੈਲਾਨੀਆਂ 'ਚ ਭਾਰੀ ਰੋਸ:ਅੰਮ੍ਰਿਤਸਰ : ਇਤਿਹਾਸਕ ਜਲਿਆਂਵਾਲੇ ਬਾਗ ਨੂੰ ਕੇਂਦਰ ਸਰਕਾਰ ਵੱਲੋਂ ਪਹਿਲੀ ਵਾਰ ਦੋ ਮਹੀਨਿਆਂ ਲਈ ਬੰਦ ਕਰ ਦਿੱਤਾ ਗਿਆ ਹੈ। ਇੱਥੇ ਪਹੁੰਚਣ ਵਾਲੇ ਸੈਲਾਨੀਆਂ 'ਚ ਇਸ ਗੱਲ ਨੂੰ ਲੈ ਕੇ ਰੋਸ ਵੀ ਪਾਇਆ ਜਾ ਰਿਹਾ ਹੈ। ਇਸ ਦੇ ਸਾਕੇ ਦੇ 100 ਵਰ੍ਹੇ ਪੂਰੇ ਹੋਣ ਨਾਲ ਇਸ 'ਤੇ 20 ਕਰੋੜ ਰੁਪਏ ਖਰਚ ਕੀਤਾ ਜਾਣਾ ਹੈ, ਜਿਸ ਨਾਲ ਇਸ ਦਾ ਸੁੰਦਰੀਕਰਨ ਕੀਤਾ ਜਾਵੇਗਾ।

Jallianwala Bagh Amritsar closed for Two months, tourists Sad ਜਲਿਆਂਵਾਲਾ ਬਾਗ 2 ਮਹੀਨਿਆਂ ਲਈ ਹੋਇਆ ਬੰਦ, ਸੈਲਾਨੀਆਂ 'ਚ ਭਾਰੀ ਰੋਸ

ਮਿਲੀ ਜਾਣਕਾਰੀ ਅਨੁਸਾਰ ਜਲਿਆਂਵਾਲਾ ਬਾਗ 'ਚ ਨਵੀਨਕਰਨ ਹੋਣ ਕਾਰਨ ਇਸ ਨੂੰ 15 ਫਰਵਰੀ ਤੋਂ ਲੈ ਕੇ 12 ਅਪ੍ਰੈਲ ਤੱਕ ਬੰਦ ਕੀਤਾ ਗਿਆ ਹੈ। ਇਸ ਬਾਗ ਨੂੰ ਬੰਦ ਕਰਨ ਦਾ ਮੁੱਖ ਕਾਰਨ ਕੰਮ ਨੂੰ ਤੇਜ਼ੀ ਨਾਲ ਕਰਨਾ ਹੈ। ਇਸ ਸਬੰਧੀ ਇਤਿਹਾਸਕ ਗਲੀ ਦੇ ਬਾਹਰ ਨੋਟਿਸ ਬੋਰਡ ਵੀ ਲਗਾ ਦਿੱਤਾ ਗਿਆ ਹੈ।

Jallianwala Bagh Amritsar closed for Two months, tourists Sad ਜਲਿਆਂਵਾਲਾ ਬਾਗ 2 ਮਹੀਨਿਆਂ ਲਈ ਹੋਇਆ ਬੰਦ, ਸੈਲਾਨੀਆਂ 'ਚ ਭਾਰੀ ਰੋਸ

ਜਲਿਆਂਵਾਲਾ ਬਾਗ ਦੀ ਸ਼ਤਾਬਦੀ ਨੂੰ ਲੈ ਕੇ ਇੱਥੇ ਵੱਡੇ ਪੱਧਰ 'ਤੇ ਰੇਨੋਵੇਸ਼ਨ ਦਾ ਕੰਮ ਚੱਲ ਰਿਹਾ ਹੈ। ਇੱਥੇ ਪਹੁੰਚ ਰਹੇ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਲੋਕ ਜਦੋਂ ਅੰਮ੍ਰਿਤਸਰ ਆਉਂਦੇ ਹਨ ਤਾਂ ਉਨ੍ਹਾਂ ਦੇ ਅੰਦਰ ਹਰਿਮੰਦਰ ਸਾਹਿਬ ਮੱਥਾ ਟੇਕਣ ਤੋਂ ਇਲਾਵਾ ਇਹ ਇੱਛਾ ਹੁੰਦੀ ਹੈ ਕਿ ਉਹ ਇੱਥੇ ਸ਼ਹੀਦਾਂ ਨੂੰ ਮੱਥਾ ਟੇਕਣ ਲਈ ਪਹੁੰਚੇ। ਇਸ ਲਈ ਇਸ ਨੂੰ ਮੁਕੰਮਲ ਤੌਰ 'ਤੇ ਬੰਦ ਨਹੀਂ ਕਰਨਾ ਚਾਹੀਦਾ ਸੀ।

Jallianwala Bagh Amritsar closed for Two months, tourists Sad ਜਲਿਆਂਵਾਲਾ ਬਾਗ 2 ਮਹੀਨਿਆਂ ਲਈ ਹੋਇਆ ਬੰਦ, ਸੈਲਾਨੀਆਂ 'ਚ ਭਾਰੀ ਰੋਸ

ਇਨ੍ਹਾਂ ਸੈਲਾਨੀਆਂ ਦਾ ਕਹਿਣਾ ਹੈ ਕਿ ਰੇਨੋਵੇਸ਼ਨ ਦੇ ਨਾਮ 'ਤੇ ਜਿਲ੍ਹਿਆਂ ਵਾਲੇ ਬਾਗ ਨੂੰ ਇਕ ਸ਼ਹੀਦਾਂ ਦੀ ਪ੍ਰੇਰਨਾ ਦੇਣ ਵਾਲੀ ਯਾਦਗਾਰ ਤੋਂ ਬਦਲ ਕੇ ਸਿਰਫ ਇਕ ਸੁੰਦਰ ਸੈਰ-ਸਪਾਟਾ ਨਾ ਬਣਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੋਇਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਇਤਿਹਾਸ ਨੂੰ ਨਹੀਂ ਜਾਣ ਸਕਣਗੀਆਂ ਅਤੇ ਉਨ੍ਹਾਂ ਨੂੰ ਇੱਥੋ ਪ੍ਰੇਰਨਾ ਨਹੀਂ ਮਿਲੇਗੀ।

Jallianwala Bagh Amritsar closed for Two months, tourists Sad ਜਲਿਆਂਵਾਲਾ ਬਾਗ 2 ਮਹੀਨਿਆਂ ਲਈ ਹੋਇਆ ਬੰਦ, ਸੈਲਾਨੀਆਂ 'ਚ ਭਾਰੀ ਰੋਸ

ਦੱਸ ਦੇਈਏ ਕਿ ਜਲ੍ਹਿਆਂਵਾਲਾ ਬਾਗ ਉਨ੍ਹਾਂ ਦੋ ਹਜ਼ਾਰ ਭਾਰਤੀਆਂ ਦੀ ਯਾਦ ਦਿਵਾਉਂਦਾ ਹੈ, ਜਿਹੜੇ ਤੇਰਾਂ ਅਪ੍ਰੈਲ ਉਨੀਂ ਸੌ ਉੱਨੀ ਈਸਵੀ ਵਿੱਚ ਜਨਰਲ ਓਡਵਾਇਰ ਦੇ ਹੁਕਮਾਂ ਦੇ ਕਾਰਨ ਮਾਰੇ ਅਤੇ ਬੁਰੀ ਤਰ੍ਹਾਂ ਜ਼ਖ਼ਮੀ ਕੀਤੇ ਗਏ ਸਨ। ਉਹ ਸਾਰੇ ਲੋਕ ਉਸ ਵੇਲੇ ਕੇਵਲ ਇੱਕ ਸ਼ਾਂਤਮਈ ਇਕੱਠ ਕਰ ਰਹੇ ਸਨ। ਇਹ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਦੀ ਮੁੱਖ ਘਟਨਾ ਸੀ।

-PTCNews

Related Post