ਜਲਿਆਂਵਾਲਾ ਬਾਗ ਦੇ ਸਾਕੇ ਦੀ 100ਵੀਂ ਵਰੇਗੰਢ 'ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ DSGMC ਕਰੇਗੀ ਵਿਸ਼ੇਸ਼ ਸਮਾਗਮ ਆਯੋਜਿਤ

By  Shanker Badra April 4th 2019 06:57 PM

ਜਲਿਆਂਵਾਲਾ ਬਾਗ ਦੇ ਸਾਕੇ ਦੀ 100ਵੀਂ ਵਰੇਗੰਢ 'ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ DSGMC ਕਰੇਗੀ ਵਿਸ਼ੇਸ਼ ਸਮਾਗਮ ਆਯੋਜਿਤ:ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਲਿਆਂਵਾਲਾ ਬਾਗ ਸਾਕੇ ਦੀ 100ਵੀਂ ਵਰੇਗੰਢ ਮੌਕੇ ਬਰਤਾਨਵੀ ਰਾਜਕਾਲ ਦੌਰਾਨ ਵਾਪਰੇ ਇਸ ਸਭ ਤੋਂ ਭਿਅੰਕਰ ਸਮੂਹਿਕ ਕਤਲੇਆਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਵਾਸਤੇ ਰਾਸ਼ਟਰੀ ਰਾਜਧਾਨੀ ਵਿਚ ਵਿਸ਼ੇਸ਼ ਸਮਾਗਮ ਆਯੋਜਿਤ ਕਰੇਗੀ।

Jallianwala Bagh Massacre 100th anniversary DSGMC Special event organized
ਜਲਿਆਂਵਾਲਾ ਬਾਗ ਦੇ ਸਾਕੇ ਦੀ 100ਵੀਂ ਵਰੇਗੰਢ 'ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ DSGMC ਕਰੇਗੀ ਵਿਸ਼ੇਸ਼ ਸਮਾਗਮ ਆਯੋਜਿਤ

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 13 ਅਪ੍ਰੈਲ 2019 ਨੂੰ ਜਲਿਆਂਵਾਲਾ ਬਾਗ ਸਾਕੇ ਜਿਸ ਵਿਚ ਕਰਨਲ ਰੈਗੀਨਲਡ ਡਾਇਰ ਦੀ ਅਗਵਾਈ ਵਾਲੀ ਬਰਤਾਨਵੀ ਫੌਜ ਵੱਲੋਂ ਕੀਤੀ ਗੋਲੀਬਾਰੀ ਵਿਚ ਸੈਂਕੜੇ ਮਾਸੂਮ ਤੇ ਨਿਰਦੋਸ਼ ਲੋਕ ਮਾਰੇ ਗਏ ਸਨ, ਦੀ 100ਵੀਂ ਵਰੇਗੰਢ ਮੌਕੇ ਸਮਾਗਮ ਆਯੋਜਿਤ ਕਰਨ ਦੀ ਯੋਜਨਾਬੰਦੀ ਕੀਤੀ ਹੈ।ਉਹਨਾਂ ਕਿਹਾ ਕਿ 13 ਅਪ੍ਰੈਲ 1919 ਤੋਂ ਨਾ ਤਾਂ ਪਹਿਲਾਂ ਤੇ ਨਾ ਹੀ ਕਦੇ ਬਾਅਦ ਵਿਚ ਅਜਿਹਾ ਅਣਮਨੁੱਖੀ ਕਾਂਡ ਵਾਪਰਿਆ ਜਾਂ ਸੁਣਿਆ ਗਿਆ ਹੈ, ਜਿਸ ਵਿਚ ਸਾਮਰਾਜਵਾਦੀ ਤਾਕਤਾਂ ਨੇ ਬਿਨਾਂ ਕਿਸੇ ਕਸੂਰ ਦੇ ਸੈਂਕੜੇ ਮਾਸੂਮ ਲੋਕਾਂ ਦਾ ਕਤਲ ਕਰ ਦਿੱਤਾ।

Jallianwala Bagh Massacre 100th anniversary DSGMC Special event organized
ਜਲਿਆਂਵਾਲਾ ਬਾਗ ਦੇ ਸਾਕੇ ਦੀ 100ਵੀਂ ਵਰੇਗੰਢ 'ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ DSGMC ਕਰੇਗੀ ਵਿਸ਼ੇਸ਼ ਸਮਾਗਮ ਆਯੋਜਿਤ

ਸਿਰਸਾ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਨਾਟ ਪਲੇਸ ਦੇ ਸੈਂਟਰਲ ਪਾਰਕ ਵਿਚ ਮੁੱਖ ਸਮਾਗਮ ਆਯੋਜਿਤ ਕੀਤਾ ਜਾਵੇਗਾ, ਜਿਸ ਵਿਚ 100 ਵਿਦਿਆਰਥੀ ਇਕੱਠਿਆਂ 'ਦੇਹ ਸ਼ਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨਾ ਟਰੋਂ..' ਸ਼ਬਦ ਦਾ ਗਾਇਨ ਕਰਨਗੇ।ਉਹਨਾਂ ਕਿਹਾ ਕਿ ਇਸ ਸਮਾਗਮ ਵਿਚ 'ਨਿਓਟਿਆਂ ਦੀ ਓਟ' ਨਾਮ ਦਾ ਨਾਟਕ ਖੇਡਿਆ ਜਾਵੇਗਾ, ਜਿਸ ਵਿਚ ਖਾਲਸੇ ਦੇ ਜਨਮ ਤੋਂ ਲੈ ਕੇ ਜਲਿਆਂਵਾਲਾ ਬਾਗ ਦੇ ਸਾਕੇ ਤੱਕ ਦੇ ਇਤਿਹਾਸ ਵਿਚ ਦਰਸਾਇਆ ਜਾਵੇਗਾ।ਉਹਨਾਂ ਕਿਹਾ ਕਿ ਇਸ ਨਾਟਕ ਵਿਚ ਦਰਸਾਇਆ ਜਾਵੇਗਾ ਕਿ ਕਿਵੇਂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਖਾਲਸੇ ਨੂੰ ਅਕਾਲ ਪੁਰਖ ਦੀ ਰਹਿਮਤ ਨਾਲ ਬਰਤਾਨਵੀ ਸ਼ਾਸਕਾਂ ਵਰਗੇ ਦੁਸ਼ਮਣਾਂ ਨਾਲ ਲੜਨ ਦੇ ਸਮਰੱਥ ਅਤੇ ਤਾਕਤਵਰ ਬਣਾਇਆ ਗਿਆ ਅਤੇ ਕਿਵੇਂ ਸਾਨੂੰ ਆਜ਼ਾਦੀ ਮਿਲੀ।

Jallianwala Bagh Massacre 100th anniversary DSGMC Special event organized
ਜਲਿਆਂਵਾਲਾ ਬਾਗ ਦੇ ਸਾਕੇ ਦੀ 100ਵੀਂ ਵਰੇਗੰਢ 'ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ DSGMC ਕਰੇਗੀ ਵਿਸ਼ੇਸ਼ ਸਮਾਗਮ ਆਯੋਜਿਤ

ਉਹਨਾਂ ਕਿਹਾ ਕਿ ਭਾਵੇਂ ਜਲਿਆਂਵਾਲਾ ਬਾਗ ਸਾਕੇ ਨੂੰ ਵਾਪਰੇ 100 ਸਾਲ ਬੀਤ ਗਏ ਹਨ ਪਰ ਹਾਲੇ ਵੀ ਦੇਸ਼ ਦੇ ਲੋਕਾਂ ਦੇ ਦਿਲਾਂ ਅਤੇ ਮਨਾਂ ਵਿਚ ਇਸ ਕਾਂਡ ਦੇ ਜ਼ਖ਼ਮ ਅਲੇ ਹਨ।ਉਹਨਾਂ ਕਿਹਾ ਕਿ ਇਹ ਸਾਡੇ ਲਈ ਢੁਕਵਾਂ ਸਮਾਂ ਹੈ ਕਿ ਅਸੀਂ ਦੇਸ਼ ਭਰ ਵਿਚ ਸਮਾਗਮ ਆਯੋਜਤ ਕਰ ਕੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰੀਏ ਤੇ ਆਪਣੀ ਨੌਜਵਾਨ ਪੀੜੀ ਨੂੰ ਸਾਡੇ ਗੌਰਵਮਈ ਤੇ ਮਹਾਨ ਇਤਿਹਾਸ ਵਿਸ਼ੇਸ਼ ਤੌਰ 'ਤੇ ਜਲਿਆਂਵਾਲਾ ਬਾਗ ਸਾਕੇ ਵਰਗੀਆਂ ਘਟਨਾਵਾਂ ਜਿਹਨਾਂ ਦੀ ਬਦੌਲਤ ਭਾਰਤੀ ਆਜ਼ਾਦੀ ਦੀ ਲੜਾਈ ਦੀ ਦਿਸ਼ਾ ਬਦਲ ਗਈ, ਤੋਂ ਜਾਣੂ ਕਰਵਾਈਏ।

-PTCNews

Related Post