ਜ਼ਲ੍ਹਿਆਵਾਲਾ ਬਾਗ ਦੇ ਸਾਕੇ ਲਈ ਯੂਕੇ ਤੋਂ ਮੁਆਫ਼ੀ ਮੰਗਵਾਉਣ ਲਈ ਪੰਜਾਬ ਵਿਧਾਨ ਸਭਾ 'ਚ ਪਾਸ ਹੋਇਆ ਮਤਾ

By  Shanker Badra February 20th 2019 06:19 PM -- Updated: February 20th 2019 06:25 PM

ਜ਼ਲ੍ਹਿਆਵਾਲਾ ਬਾਗ ਦੇ ਸਾਕੇ ਲਈ ਯੂਕੇ ਤੋਂ ਮੁਆਫ਼ੀ ਮੰਗਵਾਉਣ ਲਈ ਪੰਜਾਬ ਵਿਧਾਨ ਸਭਾ 'ਚ ਪਾਸ ਹੋਇਆ ਮਤਾ:ਚੰਡੀਗੜ :ਜਲਿਆਂਵਾਲਾ ਬਾਗ਼ ਦੇ ਖੂਨੀ ਸਾਕੇ ਦੇ ਸ਼ਤਾਬਦੀ ਵਰੇ ਦੌਰਾਨ ਇਸ ਦੇ ਸ਼ਹੀਦਾਂ ਨੂੰ ਢੁੱਕਵੀਂ ਸ਼ਰਧਾਂਜਲੀ ਭੇਂਟ ਕਰਨ ਲਈ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸਦਨ ਨੇ ਬਿ੍ਰਟਿਸ਼ ਸਰਕਾਰ ਤੋਂ ਮੁਆਫ਼ੀ ਮੰਗਵਾਉਣ ਲਈ ਕੇਂਦਰ ਉਤੇ ਦਬਾਅ ਬਣਾਉਣ ਵਾਸਤੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ।ਇਹ ਮਤਾ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਪੇਸ਼ ਕੀਤਾ, ਜਿਸ ਨੂੰ ਮੈਂਬਰਾਂ ਨੇ ਜ਼ੁਬਾਨੀ ਵੋਟਾਂ ਨਾਲ ਸਰਬਸੰਮਤੀ ਨਾਲ ਪਾਸ ਕਰ ਦਿੱਤਾ।

Jallianwala Bagh massacre UK Apologies Punjab Legislative Assembly Resolution pass
ਜ਼ਲ੍ਹਿਆਵਾਲਾ ਬਾਗ ਦੇ ਸਾਕੇ ਲਈ ਯੂਕੇ ਤੋਂ ਮੁਆਫ਼ੀ ਮੰਗਵਾਉਣ ਲਈ ਪੰਜਾਬ ਵਿਧਾਨ ਸਭਾ ਪਾਸ ਹੋਇਆ ਮਤਾ

ਮਤਾ ਪੇਸ਼ ਕਰਦਿਆਂ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਬਰਤਾਨਵੀ ਸਾਮਰਾਜ ਦੇ ਰੌਲਟ ਐਕਟ ਖ਼ਿਲਾਫ਼ 13 ਅਪਰੈਲ, 1919 ਨੂੰ ਵਿਸਾਖੀ ਵਾਲੇ ਦਿਨ ਜਲਿਆਂਵਾਲਾ ਬਾਗ਼ ਵਿੱਚ ਇਕੱਤਰ ਹੋਏ ਬੇਕਸੂਰ ਲੋਕਾਂ ’ਤੇ ਸਾਜ਼ਿਸ਼ ਤਹਿਤ ਇਹ ਕਾਇਰਤਾ ਪੂਰਨ ਹਮਲਾ ਕੀਤਾ ਗਿਆ ਸੀ।ਮੰਤਰੀ ਨੇ ਕਿਹਾ ਕਿ ਹਾਲਾਂਕਿ ਉਦੋਂ ਹੀ ਬਰਤਾਨਵੀ ਸਾਮਰਾਜ ਨੂੰ ਇਸ ਗ਼ੈਰਜ਼ਿੰਮੇਵਾਰਾਨਾ ਕਾਰਵਾਈ ਦੀ ਗੰਭੀਰਤਾ ਦਾ ਪਤਾ ਲੱਗ ਗਿਆ ਸੀ, ਜਿਸ ਦਾ ਸਬੂਤ ਜਨਰਲ ਡਾਇਰ ਦੀ ਬਿ੍ਰਟਿਸ਼ ਫ਼ੌਜ ਵਿੱਚੋਂ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਸੀ।

Jallianwala Bagh massacre UK Apologies Punjab Legislative Assembly Resolution pass
ਜ਼ਲ੍ਹਿਆਵਾਲਾ ਬਾਗ ਦੇ ਸਾਕੇ ਲਈ ਯੂਕੇ ਤੋਂ ਮੁਆਫ਼ੀ ਮੰਗਵਾਉਣ ਲਈ ਪੰਜਾਬ ਵਿਧਾਨ ਸਭਾ ਪਾਸ ਹੋਇਆ ਮਤਾ

ਉਨਾਂ ਦੱਸਿਆ ਕਿ ਨੋਬੇਲ ਪੁਰਸਕਾਰ ਜੇਤੂ ਰਬਿੰਦਰਨਾਥ ਟੈਗੋਰ ਨੇ ਇਸ ਦੇ ਵਿਰੋਧ ਵਿੱਚ ਨਾਈਟਹੁੱਡ ਦਾ ਖ਼ਿਤਾਬ ਵਾਪਸ ਕਰ ਦਿੱਤਾ ਸੀ।ਸਪੀਕਰ ਨੂੰ ਇਸ ਮਤੇ ਨੂੰ ਸਦਨ ਵਿੱਚ ਜ਼ੁਬਾਨੀ ਮਤੇ ਰਾਹੀਂ ਪੇਸ਼ ਕਰਨ ਲਈ ਬੇਨਤੀ ਕਰਦਿਆਂ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਭਾਰਤ ਵਾਸੀਆਂ ਅਤੇ ਵਿਦੇਸ਼ਾਂ ਵਿੱਚ ਵਸਦੇ ਭਾਰਤੀ ਭਾਈਚਾਰੇ ਦੇ ਜ਼ਖ਼ਮਾਂ ’ਤੇ ਮੱਲਮ ਲਾਉਣ ਲਈ ਇਨਾਂ ਤੱਥਾਂ ਦੀ ਰੌਸ਼ਨੀ ਵਿੱਚ ਭਾਰਤ ਲਈ ਮੁਆਫ਼ੀ ਵਾਸਤੇ ਬਿ੍ਰਟਿਸ਼ ਸਰਕਾਰ ’ਤੇ ਦਬਾਅ ਪਾਉਣ ਲਈ ਇਹ ਢੁਕਵਾਂ ਸਮਾਂ ਹੈ।

-PTCNews

Related Post